ਇਥੇ ਕਰੀਬ 60 ਹਜ਼ਾਰ ਡਰਾਈਵਰ ਹਨ ਦਿਮਾਗੀ ਕਮਜ਼ੋਰ

Friday, Jun 08, 2018 - 09:45 PM (IST)

ਟੋਕੀਓ— ਜਾਪਾਨ 'ਚ ਕਰੀਬ 60 ਹਜ਼ਾਰ ਬੁਜ਼ੁਰਗ ਡਰਾਈਵਰਾਂ 'ਚ ਡਿਮੇਂਸ਼ੀਆ ਦੇ ਲੱਛਣ ਮਿਲੇ ਹਨ। ਇਕ ਨਵੀਂ ਪੁਲਸ ਰਿਪੋਰਟ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। 'ਦਿ ਗਾਰਡੀਅਨ' ਨੇ ਰਿਪੋਰਟ ਦੇ ਹਵਾਲੇ ਤੋਂ ਕਿਹਾ ਕਿ ਮਾਰਚ 'ਚ ਖਤਮ ਹੋਣ ਵਾਲੇ 12 ਮਹੀਨੇ ਦੇ ਆਪਣੇ ਡਰਾਇਵਿੰਗ ਲਾਇਸੈਂਸ ਨੂੰ ਮੁੜ ਜਾਰੀ ਕਰਨ ਦੌਰਾਨ 75 ਸਾਲ ਜਾਂ ਉਸ ਤੋਂ ਵਧ ਉਮਰ ਦੇ ਡਰਾਇਵਰਾਂ 'ਚ ਡਿਮੇਂਸ਼ੀਆ ਦੇ ਲੱਛਣ ਨਜ਼ਰ ਆਏ ਹਨ।
ਪਿਛਲੇ ਸਾਲ ਪੇਸ਼ ਕੀਤੇ ਗਏ ਸੜਕ ਸੁਰੱਖਿਆ ਕਾਨੂੰਨਾਂ 'ਚ ਬਦਲਾਅ ਦੇ ਤਹਿਤ, ਡਿਮੇਂਸ਼ੀਆ ਦੇ ਲੱਛਣਾਂ ਵਾਲੇ ਬੁਜ਼ੁਰਗ ਡਰਾਈਵਰਾਂ ਨੂੰ ਹਾਦਸਿਆਂ ਤੋਂ ਕਟੌਤੀ ਕਰਨ ਦੀ ਕੋਸ਼ਿਸ਼ਾਂ ਦੇ ਤਹਿਤ ਖੁਦ ਨੂੰ ਡਾਕਟਰ ਨੂੰ ਦਿਖਾਉਣਾ ਜ਼ਰੂਰੀ ਹੈ। ਪੁਲਸ ਮੁਤੂਕ ਮਾਰਚ 'ਚ ਖਤਮ ਹੋਈ ਸਾਲ ਭਰ ਦੀ ਲਾਇਸੈਂਸ ਮਿਆਦ ਤੋਂ ਬਾਅਦ 20 ਲੱਖ ਤੋਂ ਜ਼ਿਆਦਾ ਡਰਾਈਵਰਾਂ ਨੇ ਟੈਸਟ ਦਿੱਤੇ। ਇਨ੍ਹਾਂ 'ਚ 57000 ਤੋਂ ਕੁਝ ਵਧ ਲੋਕਾਂ 'ਚ ਡਿਮੇਂਸ਼ੀਆ ਦੇ ਲੱਛਣ ਦੇਖੇ ਗਏ।
ਪੁਲਸ ਨੇ ਕਿਹਾ ਕਿ ਕਰੀਬ 1,900 ਬੁਜ਼ੁਰਗ ਡਰਾਈਵਰਾਂ ਦੇ ਲਇਸੈਂਸ ਜਾਂ ਤਾਂ ਰੱਦ ਹੋ ਗਏ ਜਾਂ ਮੁਅੱਤਲ ਹੋ ਗਏ। ਜਦਕਿ 16,000 ਡਰਾਈਵਰਾਂ ਨੇ ਆਪਣੀ ਇੱਛਾ ਨਾਲ ਲਾਇਸੈਂਸ ਵਾਪਸ ਕਰ ਦਿੱਤੇ।


Related News