ਅਮਰੀਕਾ: ਪ੍ਰੋਗਰਾਮ ''ਚ ਹਿੱਸਾ ਲੈਣ ਲਈ ਕਰੀਬ 24,000 ਭਾਰਤੀਆਂ ਨੇ ਕੀਤਾ ਸਾਈਨ, ਮੋਦੀ ਕਰਨਗੇ ਸੰਬੋਧਨ

Wednesday, Aug 28, 2024 - 10:44 AM (IST)

ਅਮਰੀਕਾ: ਪ੍ਰੋਗਰਾਮ ''ਚ ਹਿੱਸਾ ਲੈਣ ਲਈ ਕਰੀਬ 24,000 ਭਾਰਤੀਆਂ ਨੇ ਕੀਤਾ ਸਾਈਨ, ਮੋਦੀ ਕਰਨਗੇ ਸੰਬੋਧਨ

ਨਿਊਯਾਰਕ (ਭਾਸ਼ਾ)- ਭਾਰਤੀ ਪ੍ਰਵਾਸੀ ਭਾਈਚਾਰੇ ਦੇ 24,000 ਤੋਂ ਵੱਧ ਮੈਂਬਰਾਂ ਨੇ ਅਗਲੇ ਮਹੀਨੇ ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਸੰਬੋਧਿਤ ਕੀਤੇ ਜਾਣ ਵਾਲੇ ਵਿਸ਼ਾਲ ਭਾਈਚਾਰਕ ਸਮਾਗਮ ਵਿਚ ਹਿੱਸਾ ਲੈਣ ਲਈ ਸਾਈਨ ਅੱਪ ਕੀਤਾ ਹੈ। 'ਮੋਦੀ ਐਂਡ ਯੂ.ਐਸ ਪ੍ਰੋਗਰੈਸ ਟੂਗੇਦਰ' ਸਿਰਲੇਖ ਵਾਲਾ ਪ੍ਰੋਗਰਾਮ 22 ਸਤੰਬਰ ਨੂੰ 'ਨਸਾਓ ਵੈਟਰਨਜ਼ ਮੈਮੋਰੀਅਲ ਕਾਲਜੀਅਮ' ਵਿਖੇ ਆਯੋਜਿਤ ਕੀਤਾ ਜਾਵੇਗਾ। ਇਸ ਵਿੱਚ 15,000 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ। 

ਇੰਡੋ-ਅਮਰੀਕਨ ਕਮਿਊਨਿਟੀ ਆਫ ਯੂ.ਐਸ.ਏ (IACU) ਨੇ ਮੰਗਲਵਾਰ ਨੂੰ ਕਿਹਾ ਕਿ 24,000 ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਇਸ ਮੈਗਾ ਈਵੈਂਟ ਵਿੱਚ ਹਿੱਸਾ ਲੈਣ ਲਈ ਸਾਈਨ ਅੱਪ ਕੀਤਾ ਹੈ ਜਿਸ ਨੂੰ ਪ੍ਰਧਾਨ ਮੰਤਰੀ ਮੋਦੀ ਸੰਬੋਧਨ ਕਰਨਗੇ। ਮੋਦੀ ਇੱਥੇ 26 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਦੇ ਉੱਚ ਪੱਧਰੀ ਸੈਸ਼ਨ ਨੂੰ ਸੰਬੋਧਨ ਕਰਨ ਵਾਲੇ ਹਨ। ਆਈ.ਏ.ਸੀ.ਯੂ ਨੇ ਕਿਹਾ ਕਿ ਘੱਟੋ-ਘੱਟ 42 ਰਾਜਾਂ ਦੇ ਭਾਰਤੀ-ਅਮਰੀਕੀਆਂ ਦੇ ਇਸ ਸਮਾਗਮ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਪ੍ਰਵਾਸੀਆਂ ਨੂੰ ਝਟਕਾ, ਬਾਈਡੇਨ ਦੇ ਨਾਗਰਿਕਤਾ ਦੇਣ ਦੇ ਪ੍ਰੋਗਰਾਮ 'ਤੇ ਰੋਕ

ਸਮਾਗਮ ਦੇ ਇੱਕ ਮੁੱਖ ਆਯੋਜਕ ਨੇ ਕਿਹਾ, "ਅਸੀਂ ਇਹ ਯਕੀਨੀ ਬਣਾਉਣ ਲਈ ਵਚਨਬੱਧ ਹਾਂ ਕਿ ਇਸ ਇਤਿਹਾਸਕ ਸਮਾਗਮ ਵਿੱਚ ਵੱਧ ਤੋਂ ਵੱਧ ਲੋਕ ਹਿੱਸਾ ਲੈ ਸਕਣ।" ਆਈ.ਸੀ.ਯੂ. ਨੇ ਕਿਹਾ ਕਿ  'ਮੋਦੀ ਐਂਡ ਯੂ.ਐਸ ਪ੍ਰੋਗਰੈਸ ਟੂਗੇਦਰ' ਪ੍ਰੋਗਰਾਮ ਦਾ ਉਦੇਸ ਭਾਰਤੀ-ਅਮਰੀਕੀ ਭਾਈਚਾਰੇ ਦੀ ਅੰਤਰ-ਸੱਭਿਆਚਾਰਕ ਵਿਭਿੰਨਤਾ ਦਾ ਜਸ਼ਨ ਮਨਾਉਣ ਵਾਲਾ ਮਹੱਤਵਪੂਰਨ ਇਕੱਠ ਆਯੋਜਿਤ ਕਰਨਾ ਹੈ। ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਤੋਂ ਇਲਾਵਾ ਪ੍ਰੋਗਰਾਮ ਵਿੱਚ ਸੱਭਿਆਚਾਰਕ ਪੇਸ਼ਕਾਰੀਆਂ ਵੀ ਹੋਣਗੀਆਂ ਅਤੇ ਉਦਯੋਗ, ਵਿਗਿਆਨ, ਮਨੋਰੰਜਨ ਅਤੇ ਕਲਾ ਖੇਤਰਾਂ ਦੇ ਪ੍ਰਮੁੱਖ ਭਾਰਤੀ-ਅਮਰੀਕੀ ਇਸ ਵਿੱਚ ਹਿੱਸਾ ਲੈਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News