ਅਮਰੀਕੀ ਹਵਾਈ ਅੱਡਾ : ਇਮੀਗਰੇਸ਼ਨ ਕਾਊਂਟਰ ਦੇ ਕੰਪਿਊਟਰ ਠੱਪ
Tuesday, Jan 02, 2018 - 03:37 PM (IST)

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੇ ਵੱਖ-ਵੱਖ ਹਵਾਈ ਅੱਡਿਆਂ 'ਤੇ ਇਮੀਗਰੇਸ਼ਨ ਕਾਊਂਟਰ ਦੇ ਕੰਪਿਊਟਰ ਕੱਲ ਲੱਗਭਗ ਦੋ ਘੰਟਿਆਂ ਲਈ ਠੱਪ ਹੋ ਗਏ। ਇਸ ਕਾਰਨ ਛੁੱਟੀਆਂ ਮਨਾ ਕੇ ਵਾਪਸ ਪਰਤਣ ਵਾਲੇ ਲੋਕਾਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਕਸਟਮ ਅਤੇ ਸੀਮਾ ਸੁਰੱਖਿਆ ਕਮੇਟੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਕਿ ਸਥਾਨਕ ਸਮੇਂ ਮੁਤਾਬਕ ਲੱਗਭਗ 19:30 ਵਜੇ ਇਮੀਗਰੇਸ਼ਨ ਕਾਊਂਟਰ ਦਾ ਕੰਮਕਾਜ ਠੱਪ ਪੈ ਗਿਆ, ਜੋ ਲੱਗਭਗ 2 ਘੰਟੇ ਬਾਅਦ 21:30 ਵਜੇ ਦੁਬਾਰਾ ਸ਼ੁਰੂ ਹੋਇਆ। ਡੈਨਵਰ ਅੰਤਰ ਰਾਸ਼ਟਰੀ ਹਵਾਈ ਅੱਡੇ ਸਮੇਤ ਕਈ ਹਵਾਈ ਅੱਡਿਆਂ 'ਤੇ ਇਸ ਕਾਊਂਟਰ ਦੇ ਕੰਪਿਊਟਰ ਠੱਪ ਹੋ ਗਏ ਸਨ। ਕਮੇਟੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਫਿਲਹਾਲ ਕਿਸੇ ਸਾਜਸ਼ ਦੇ ਸੰਕੇਤ ਨਹੀਂ ਮਿਲੇ ਹਨ।