ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੇਸ਼ ਵਾਪਸੀ ''ਤੇ ਰੈਲੀ ਨੂੰ ਕਰਨਗੇ ਸੰਬੋਧਨ : ਪੀ.ਐੱਮ.ਐੱਲ.-ਐੱਨ

Saturday, Sep 30, 2023 - 09:33 AM (IST)

ਨਵਾਜ਼ ਸ਼ਰੀਫ 21 ਅਕਤੂਬਰ ਨੂੰ ਦੇਸ਼ ਵਾਪਸੀ ''ਤੇ ਰੈਲੀ ਨੂੰ ਕਰਨਗੇ ਸੰਬੋਧਨ : ਪੀ.ਐੱਮ.ਐੱਲ.-ਐੱਨ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 21 ਅਕਤੂਬਰ ਨੂੰ ਲੰਡਨ ਤੋਂ ਪਰਤਣ ਦੇ ਬਾਅਦ ਲਾਹੌਰ ਵਿਚ ਮੀਨਾਰ-ਏ-ਪਾਕਿਸਤਾਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਇਕ ਦਿਨ ਬਾਅਦ ਅਦਾਲਤ ਵਿਚ ਪੇਸ਼ ਹੋਣਗੇ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ 'ਚ ਪ੍ਰਕਾਸ਼ਿਤ ਇਕ ਖ਼ਬਰ 'ਚ ਦਿੱਤੀ ਗਈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਦੇ ਮੁਖੀ ਸ਼ਰੀ (73) ਮੀਨਾਰ-ਏ-ਪਾਕਿਸਤਾਨ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

ਪਾਕਿਸਤਾਨ ਆਬਜ਼ਰਵਰ ਅਖ਼ਬਾਰ ਨੇ ਪੀ.ਐੱਮ.ਐੱਲ.-ਐੱਨ. ਦੇ ਪੰਜਾਬ ਮੁਖੀ ਰਾਣਾ ਸਨਾਉੱਲ੍ਹਾ ਦੇ ਹਵਾਲੇ ਨਾਲ ਕਿਹਾ, ''ਰੈਲੀ 'ਚ ਸ਼ਾਮਲ ਹੋਣ ਅਤੇ ਪਾਰਟੀ ਦਾ ਚੋਣ ਮੈਨੀਫੈਸਟੋ ਜਾਰੀ ਕਰਨ ਤੋਂ ਬਾਅਦ ਨਵਾਜ਼ ਸ਼ਰੀਫ ਅਗਲੇ ਦਿਨ ਅਦਾਲਤ 'ਚ ਪੇਸ਼ ਹੋਣਗੇ।'' ਇਸ ਐਲਾਨ ਤੋਂ ਇਕ ਦਿਨ ਪਹਿਲਾਂ ਪਾਕਿਸਤਾਨ ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਨੇ ਕਿਹਾ ਸੀ ਕਿ ਉਹ ਨਵਾਜ਼ ਸ਼ਰੀਫ ਦੀ ਅਗਲੇ ਮਹੀਨੇ ਪ੍ਰਸਤਾਵਿਤ ਘਰ ਵਾਪਸੀ ਤੋਂ ਪਹਿਲਾਂ ਉਨ੍ਹਾਂ ਖਿਲਾਫ ਘੱਟੋ-ਘੱਟ ਚਾਰ ਭ੍ਰਿਸ਼ਟਾਚਾਰ ਦੇ ਮਾਮਲਿਆਂ ਨੂੰ ਦੁਬਾਰਾ ਖੋਲ੍ਹ ਰਹੀ ਹੈ। ਸ਼ਰੀਫ ਨਵੰਬਰ 2019 'ਚ ਇਲਾਜ ਲਈ ਵਿਦੇਸ਼ ਗਏ ਸਨ। ਇਸ ਤੋਂ ਠੀਕ ਪਹਿਲਾਂ ਲਾਹੌਰ ਹਾਈ ਕੋਰਟ ਨੇ ਉਨ੍ਹਾਂ ਨੂੰ ਚਾਰ ਹਫ਼ਤਿਆਂ ਲਈ ਜ਼ਮਾਨਤ ਦਿੱਤੀ ਸੀ। ਉਹ ਅਜ਼ੀਜ਼ੀਆ ਮਿਲਜ਼ ਭ੍ਰਿਸ਼ਟਾਚਾਰ ਮਾਮਲੇ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ੍ਹ ਵਿੱਚ 7 ਸਾਲ ਦੀ ਸਜ਼ਾ ਕੱਟ ਰਹੇ ਸਨ।


author

cherry

Content Editor

Related News