ਨਵਾਜ਼ ਸ਼ਰੀਫ ਨੇ 21 ਅਕਤੂਬਰ ਨੂੰ ਪਾਕਿਸਤਾਨ ਪਰਤਣ ਦਾ ਕੀਤਾ ਐਲਾਨ
Wednesday, Sep 20, 2023 - 11:06 AM (IST)
ਲਾਹੌਰ (ਬਿਊਰੋ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਦੇਸ਼ ਦੇ ਆਰਥਿਕ ਸੰਕਟ ਲਈ ਸਾਬਕਾ ਜਨਰਲਾਂ ਅਤੇ ਜੱਜਾਂ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕਿਹਾ ਕਿ ਉਨ੍ਹਾਂ ਦਾ ਦੁਨੀਆ ਅੱਗੇ ਮਦਦ ਦੀ ਅਪੀਲ ਕਰ ਰਿਹਾ ਹੈ, ਜਦਕਿ ਭਾਰਤ ਨੇ ਚੰਨ ’ਤੇ ਪਹੁੰਚਣ ਤੋਂ ਇਲਾਵਾ ਜੀ-20 ਸਿਖਰ ਸੰਮੇਲਨ ਦੀ ਮੇਜ਼ਬਾਨੀ ਕੀਤੀ। ਸ਼ਰੀਫ ਨੇ ਸੋਮਵਾਰ ਸ਼ਾਮ ਨੂੰ ਵੀਡੀਓ ਲਿੰਕ ਰਾਹੀਂ ਲੰਡਨ ਤੋਂ ਲਾਹੌਰ ’ਚ ਪਾਰਟੀ ਦੀ ਇਕ ਬੈਠਕ ਨੂੰ ਸੰਬੋਧਨ ਕਰਦੇ ਹੋਏ ਸਵਾਲ ਕੀਤਾ, ‘‘ਭਾਰਤ ਨੇ ਜੋ ਕਮਾਲ ਕੀਤਾ, ਉਹ ਪਾਕਿਸਤਾਨ ਕਿਉਂ ਨਹੀਂ ਕਰ ਸਕਿਆ? ਇੱਥੇ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ?’’
ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ. ਐੱਨ.) ਪਾਰਟੀ ਦੇ ਨੇਤਾ ਸ਼ਰੀਫ (73) ਨੇ ਕਿਹਾ ਕਿ ਭਾਰਤ ਨੇ 1990 ’ਚ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਆਰਥਿਕ ਸੁਧਾਰਾਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ, ‘‘ਜਦੋਂ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਸਨ, ਉਦੋਂ ਭਾਰਤ ਕੋਲ ਸਿਰਫ਼ ਇਕ ਅਰਬ ਅਮਰੀਕੀ ਡਾਲਰ ਸੀ ਪਰ ਹੁਣ ਭਾਰਤ ਦਾ ਵਿਦੇਸ਼ੀ ਕਰੰਸੀ ਭੰਡਾਰ ਵਧ ਕੇ 600 ਅਰਬ ਅਮਰੀਕੀ ਡਾਲਰ ਹੋ ਗਿਆ ਹੈ।’’
ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਦੀ ਵੀਡੀਓ ਕਾਲ ਮਗਰੋਂ IG ਜੇਲ੍ਹਾਂ ਦਾ ਪਹਿਲਾ ਬਿਆਨ, ਕਰ ਦਿੱਤੇ ਵੱਡੇ ਖ਼ੁਲਾਸੇ
ਸ਼ਰੀਫ ਨੇ ਆਉਣ ਵਾਲੀਆਂ ਆਮ ਚੋਣਾਂ ’ਚ ਪਾਰਟੀ ਦੀ ਸਿਆਸੀ ਮੁਹਿੰਮ ਦੀ ਅਗਵਾਈ ਕਰਨ ਲਈ 21 ਅਕਤੂਬਰ ਨੂੰ ਦੇਸ਼ ਪਰਤਣ ਦਾ ਐਲਾਨ ਕੀਤਾ, ਜਿਸ ਨਾਲ ਬ੍ਰਿਟੇਨ ’ਚ ਉਨ੍ਹਾਂ ਦੀ 4 ਸਾਲ ਤੋਂ ਵੱਧ ਦੀ ਸਵੈ-ਜਲਾਵਤਨੀ ਖਤਮ ਹੋ ਜਾਵੇਗੀ। ਉਨ੍ਹਾਂ ਦੀ ਪਾਰਟੀ ਅਗਲੇ ਮਹੀਨੇ ਸ਼ਰੀਫ ਦੇ ਲਾਹੌਰ ਪਹੁੰਚਣ ਤੋਂ ਪਹਿਲਾਂ ਉਨ੍ਹਾਂ ਲਈ ਅਗਾਊਂ ਜ਼ਮਾਨਤ ਹਾਸਲ ਕਰ ਲਵੇਗੀ। ਸ਼ਰੀਫ ਦੀ ਵਾਪਸੀ ’ਤੇ ਉਨ੍ਹਾਂ ਦੀ ਪਾਰਟੀ ਨੇ ਜ਼ੋਰਦਾਰ ਸਵਾਗਤ ਦੀ ਯੋਜਨਾ ਬਣਾਈ ਹੈ।
ਸ਼ਰੀਫ ਨੇ 2017 ’ਚ ਫੌਜ ਅਤੇ ਨਿਆਇਕ ਸੰਸਥਾਨ ’ਤੇ ਨਿਸ਼ਾਨਾ ਵਿੰਨ੍ਹਿਆ। ਸ਼ਰੀਫ ਨੇ ਆਪਣੇ ਭਾਵੁਕ ਸੰਬੋਧਨ ’ਚ ਕਿਹਾ, ‘‘ਜਿਸ ਵਿਅਕਤੀ (ਨਵਾਜ਼) ਨੇ ਦੇਸ਼ ਨੂੰ ਬਿਜਲੀ ਕੱਟਾਂ ਤੋਂ ਮੁਕਤ ਕਰਵਾਇਆ ਸੀ, ਉਸ ਨੂੰ 4 ਜੱਜਾਂ ਨੇ ਘਰ ਭੇਜ ਦਿੱਤਾ।’’ ਸ਼ਰੀਫ ਨੇ ਕਿਹਾ ਕਿ ਉਨ੍ਹਾਂ ਦੀ ਬੇਦਖਲੀ ਪਿੱਛੇ ਤਤਕਾਲੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਅਤੇ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ. ਐੱਸ. ਆਈ.) ਦੇ ਤਤਕਾਲੀ ਮੁਖੀ ਜਨਰਲ ਫੈਜ਼ ਹਾਮਿਦ ਸਨ।
ਇਹ ਖ਼ਬਰ ਵੀ ਪੜ੍ਹੋ - ਇਟਲੀ ਦੇ ਕਈ ਹਿੱਸਿਆਂ 'ਚ 4.8 ਤੀਬਰਤਾ ਦਾ ਭੂਚਾਲ, ਕੋਈ ਜਾਨੀ ਨੁਕਸਾਨ ਨਹੀਂ
ਸ਼ਰੀਫ਼ ਨੇ ਕਿਹਾ, ‘‘(ਸਾਬਕਾ) ਚੀਫ਼ ਜਸਟਿਸ ਸਾਕਿਬ ਨਿਸਾਰ ਅਤੇ ਆਸਿਫ਼ ਸਈਦ ਖੋਸ (ਸਾਬਕਾ ਫ਼ੌਜ ਮੁਖੀ ਅਤੇ ਉਨ੍ਹਾਂ ਦੇ ਖੁਫ਼ੀਆ ਮੁਖੀ) ਦੇ ਹੱਥਾਂ ’ਚ ਹਥਿਆਰ ਸਨ।’’ ਉਨ੍ਹਾਂ ਦਾ ਗੁਨਾਹ ਕਤਲ ਦੇ ਜੁਰਮ ਤੋਂ ਵੀ ਬਹੁਤ ਵੱਡਾ ਹੈ। ਉਨ੍ਹਾਂ ਨੂੰ ਮੁਆਫ਼ ਕਰ ਦੇਣਾ ਦੇਸ਼ ਨਾਲ ਬੇਇਨਸਾਫ਼ੀ ਹੋਵੇਗੀ। ਉਹ ਮੁਆਫ਼ੀ ਦੇ ਹੱਕਦਾਰ ਨਹੀਂ ਹਨ।” ਪੀ. ਐੱਮ. ਐੱਲ.-ਐੱਨ. ਨੇਤਾ ਨੇ ਪ੍ਰਣ ਲਿਆ, ‘‘ਪਾਕਿਸਤਾਨ ਦੇ ਲੋਕਾਂ ਨੂੰ ਬਦਹਾਲ ਸਥਿਤੀ ’ਚ ਪਹੁੰਚਾਉਣ ਵਾਲੇ ਇਨ੍ਹਾਂ ‘ਪਾਤਰਾਂ’ ਨੂੰ ਜਵਾਬਦੇਹੀ ਦਾ ਸਾਹਮਣਾ ਕਰਨਾ ਪਵੇਗਾ।’’ ਸ਼ਰੀਫ ਨੇ ਇਹ ਵੀ ਭਰੋਸਾ ਪ੍ਰਗਟਾਇਆ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਆਮ ਚੋਣਾਂ ’ਚ ਜਿੱਤ ਹਾਸਲ ਕਰੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8