ਨਵਾਜ਼ ਸ਼ਰੀਫ ਨੇ ਭਾਰਤ ''ਚ ਗੈਰ-ਕਾਨੂੰਨੀ ਤਰੀਕੇ ਨਾਲ ਜਮ੍ਹਾ ਕੀਤੇ ਕਰੋੜਾਂ ਰੁਪਏ : ਪਾਕਿ ਮੀਡੀਆ ਰਿਪੋਰਟ

Tuesday, May 08, 2018 - 09:30 PM (IST)

ਇਸਲਾਮਾਬਾਦ—ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਭਾਰਤ 'ਚ ਕਰੋੜਾਂ ਰੁਪਏ ਦਾ ਕਾਲਾ ਧਨ ਜਮ੍ਹਾ ਕਰਨ ਦਾ ਦੋਸ਼ ਲੱਗਾ ਹੈ। ਜਿਓ ਨਿਊਜ਼ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਨੈਸ਼ਨਲ ਅਕਾਓਂਟੇਬਿਲਿਟੀ ਬਿਊਰੋ (ਐੱਨ.ਏ.ਬੀ.) ਨੇ ਇਕ ਸਥਾਨਿਕ ਮੀਡੀਆ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਹਨ। ਜਿਓ ਨਿਊਜ਼ ਦੀ ਰਿਪੋਰਟ ਮੁਤਾਬਕ ਨਵਾਜ਼ ਸ਼ਰੀਫ ਅਤੇ ਹੋਰਾਂ ਨੇ ਭਾਰਤ 'ਚ ਕਥਿਤ ਤੌਰ 'ਤੇ 4.9 ਅਰਬ ਡਾਲਰ ਗੈਰ ਕਾਨੂੰਨੀ ਤਰੀਕੇ ਨਾਲ ਜਮ੍ਹਾ ਕੀਤੇ ਹਨ। 
ਜਿਓ ਨਿਊਜ਼ ਨੇ ਐੱਨ.ਏ.ਬੀ. ਵਲੋਂ ਜਾਰੀ ਬਿਆਨ ਦੇ ਹਵਾਲੇ ਤੋਂ ਦੱਸਿਆ ਹੈ ਕਿ ਬਿਊਰੋ ਦੇ ਚੇਅਰਮੈਨ ਨੇ ਮੀਡੀਆ ਰਿਪੋਰਟ ਨੂੰ ਨੋਟਿਸ 'ਚ ਲਿਆ ਹੈ। ਮੀਡੀਆ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਘਟਨਾ ਦਾ ਵਰਲਡ ਬੈਂਕ ਦੇ ਮਾਈਗ੍ਰੇਸ਼ਨ ਐਂਡ ਰੇਮਿਟੰਸ ਬੁਕ 2016 'ਚ ਵੀ ਜ਼ਿਕਰ ਕੀਤਾ ਹੈ। ਹਾਲਾਂਕਿ ਮੀਡੀਆ ਰਿਪੋਰਟ 'ਚ ਇਸ ਦੀ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਨਿਊਜ਼ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਰਕਮ 'ਚ ਭਾਰਤੀ ਵਿੱਤ ਮੰਤਰਾਲੇ 'ਚ ਜਮ੍ਹਾ ਕਰਵਾਇਆ ਗਿਆ, ਨਤੀਜਤਨ ਭਾਰਤ ਦਾ ਫਾਰਨ ਐਕਸਚੇਂਜ ਰਿਜ਼ਰਵ ਵੱਧ ਗਿਆ ਅਤੇ ਪਾਕਿਸਤਾਨ ਨੂੰ ਇਸ ਨਾਲ ਬਹੁਤ ਨੁਕਸਾਨ ਝੱਲਣਾ ਪਿਆ।
ਦੱਸ ਦਈਏ ਕਿ ਨਵਾਜ਼ ਸ਼ਰੀਫ 'ਤੇ ਪਹਿਲਾਂ ਤੋਂ ਹੀ ਭ੍ਰਿਸ਼ਟਾਚਾਰ ਦੇ 3 ਮਾਮਲੇ ਚੱਲ ਰਹੇ ਹਨ। ਭ੍ਰਿਸ਼ਟਾਚਾਰ ਦੀ ਵਜ੍ਹਾ ਤੋਂ ਹੀ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਉਨ੍ਹਾਂ ਨੂੰ ਪਹਿਲਾਂ ਪੀ.ਐੱਮ. ਅਹੁਦੇ ਤੋਂ ਅਯੋਗ ਐਲਾਨ ਕੀਤਾ ਅਤੇ ਬਾਅਦ 'ਚ ਕਿਸੇ ਵੀ ਜਨਤਕ ਅਹੁਦੇ ਲਈ ਜੀਵਨਭਰ ਲਈ ਅਯੋਗ ਐਲਾਨ ਕਰ ਦਿੱਤਾ।


Related News