ਉੱਤਰੀ ਕੋਰੀਆ ਦੀ ਵਧੀ ਤਾਕਤ, ਜਲ ਸੈਨਾ 'ਚ ਪ੍ਰਮਾਣੂ ਸੰਪੰਨ 5,000 ਟਨ ਦਾ ਨਵਾਂ ਜੰਗੀ ਬੇੜਾ ਸ਼ਾਮਲ
Wednesday, Jun 24, 2026 - 01:55 PM (IST)
ਸਿਓਲ (ਏਪੀ) ਉੱਤਰੀ ਕੋਰੀਆ ਨੇ ਆਪਣੀ ਜਲ ਸੈਨਾ ਵਿੱਚ 5,000 ਟਨ ਦਾ ਇੱਕ ਵਿਨਾਸ਼ਕਾਰੀ ਜੰਗੀ ਜਹਾਜ਼ ਸ਼ਾਮਲ ਕੀਤਾ ਹੈ। ਦੇਸ਼ ਦੇ ਤਾਨਾਸ਼ਾਹ ਨੇਤਾ ਕਿਮ ਜੋਂਗ ਉਨ ਨੇ ਇਸ ਕਾਰਵਾਈ ਦੀ ਦੇਸ਼ ਦੀ ਵਧਦੀ ਜਲ ਸੈਨਾ ਅਤੇ ਪ੍ਰਮਾਣੂ ਸਮਰੱਥਾ ਦੇ ਪ੍ਰਤੀਕ ਵਜੋਂ ਸ਼ਲਾਘਾ ਕੀਤੀ ਹੈ। ਸਰਕਾਰੀ ਮੀਡੀਆ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉੱਤਰੀ ਕੋਰੀਆ ਦੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਦੇ ਅਨੁਸਾਰ ਕਿਮ ਨੇ ਮੰਗਲਵਾਰ ਨੂੰ ਪੱਛਮੀ ਬੰਦਰਗਾਹ ਨਾਮਪੋ ਵਿੱਚ ਇੱਕ ਸਮਾਰੋਹ ਵਿੱਚ ਕਿਹਾ ਕਿ ਚੋਏ ਹਯੋਨ ਵਰਗੇ ਜੰਗੀ ਜਹਾਜ਼ ਦਰਸਾਉਂਦੇ ਹਨ ਕਿ ਉਨ੍ਹਾਂ ਦੀ ਜਲ ਸੈਨਾ ਦੀ ਪ੍ਰਮਾਣੂ ਤਾਇਨਾਤੀ ਯੋਜਨਾ ਅਨੁਸਾਰ ਅੱਗੇ ਵਧ ਰਹੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਯਾਤਰਾ ਬਾਰੇ ਭਾਰਤੀਆਂ ਲਈ ਨਵੀਂ ਐਡਵਾਇਜ਼ਰੀ ਜਾਰੀ
ਕੇਸੀਐਨਏ ਦੀ ਰਿਪੋਰਟ ਅਨੁਸਾਰ ਸਮਾਰੋਹ ਤੋਂ ਬਾਅ, ਚੋਏ ਹਯੋਨ ਨੂੰ ਰਸਮੀ ਤੌਰ 'ਤੇ ਉੱਤਰੀ ਕੋਰੀਆ ਦੀ ਜਲ ਸੈਨਾ ਵਿੱਚ ਸੇਵਾ ਲਈ ਤਾਇਨਾਤ ਕਰ ਦਿੱਤਾ ਗਿਆ ਅਤੇ ਇਸਨੂੰ ਦੇਸ਼ ਦੇ ਪੱਛਮੀ ਤੱਟ ਦੀ ਰੱਖਿਆ ਦਾ ਕੰਮ ਸੌਂਪਿਆ ਜਾਵੇਗਾ। ਅਪ੍ਰੈਲ 2025 ਵਿੱਚ ਜਹਾਜ਼ ਦੇ ਉਦਘਾਟਨ ਤੋਂ ਬਾਅਦ ਕਿਮ ਨੇ ਇਸਨੂੰ ਆਪਣੀ ਫੌਜ ਦੀ ਸੰਚਾਲਨ ਪਹੁੰਚ ਅਤੇ ਪਹਿਲੇ ਹਮਲਾ ਕਰਨ ਦੀਆਂ ਸਮਰੱਥਾਵਾਂ ਨੂੰ ਵਧਾਉਣ ਦੀ ਦਿਸ਼ਾ ਵੱਲ ਇੱਕ ਵੱਡਾ ਕਦਮ ਦੱਸਿਆ ਹੈ। KCNA ਦੀ ਰਿਪੋਰਟ ਅਨੁਸਾਰ ਇਹ ਜੰਗੀ ਬੇੜਾ ਕਈ ਤਰ੍ਹਾਂ ਦੇ ਸਿਸਟਮਾਂ ਨਾਲ ਲੈਸ ਹੈ, ਜਿਸ ਵਿੱਚ ਸਮੁੰਦਰੀ ਜਹਾਜ਼-ਰੋਧਕ ਅਤੇ ਹਵਾਈ ਜਹਾਜ਼-ਰੋਧਕ ਹਥਿਆਰਾਂ ਦੇ ਨਾਲ-ਨਾਲ ਪ੍ਰਮਾਣੂ-ਸਮਰੱਥ ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਸ਼ਾਮਲ ਹਨ। ਉੱਤਰੀ ਕੋਰੀਆ ਦੀ ਇਸ ਤੋਂ ਇਲਾਵਾ 10,000 ਟਨ ਦਾ ਇੱਕ ਵੱਡਾ ਵਿਨਾਸ਼ਕਾਰੀ ਜਹਾਜ਼ ਬਣਾਉਣ ਦੀ ਵੱਖਰੀ ਯੋਜਨਾਵ ਵੀ ਹੈ। 2019 ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਆਪਣੀ ਪ੍ਰਮਾਣੂ ਕੂਟਨੀਤੀ ਦੀ ਅਸਫਲਤਾ ਤੋਂ ਬਾਅਦ, ਕਿਮ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੇ ਵਿਸਥਾਰ ਨੂੰ ਤੇਜ਼ ਕੀਤਾ ਹੈ ਅਤੇ ਰੂਸ ਅਤੇ ਚੀਨ ਨਾਲ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
