ਬੇਕਰਜ਼ਫੀਲਡ ''ਚ ਇਤਿਹਾਸਕ ਪਲ, ਨਵਰਾਜ ਸਿੰਘ ਰਾਏ ਨੇ ਪ੍ਰੋ ਟਿੰਮ ਜੱਜ ਵਜੋਂ ਚੁੱਕੀ ਸਹੁੰ
Monday, Jan 19, 2026 - 12:08 AM (IST)
ਬੇਕਰਜ਼ਫੀਲਡ, ਕੈਲੀਫੋਰਨੀਆ (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ) : ਬੇਕਰਜ਼ਫੀਲਡ ਦੇ ਅਦਾਲਤੀ ਇਤਿਹਾਸ ਵਿੱਚ ਇੱਕ ਨਵਾਂ ਅਧਿਆਏ ਉਸ ਵੇਲੇ ਲਿਖਿਆ ਗਿਆ, ਜਦੋਂ ਨਵਰਾਜ ਸਿੰਘ ਰਾਏ ਨੇ ਅਧਿਕਾਰਕ ਤੌਰ ’ਤੇ ਪ੍ਰੋ ਟਿੰਮ ਜੱਜ (Pro Tem Judge) ਵਜੋਂ ਸਹੁੰ ਚੁੱਕੀ। ਇਸ ਮਾਣਯੋਗ ਅਹੁਦੇ ’ਤੇ ਨਿਯੁਕਤ ਹੋਣ ਵਾਲੇ ਉਹ ਪਹਿਲੇ ਸਿੱਖ-ਪੰਜਾਬੀ ਜੱਜ ਬਣ ਗਏ ਹਨ, ਜੋ ਬੇਕਰਜ਼ਫੀਲਡ ਕੋਰਟ ਸਿਸਟਮ ਲਈ ਇੱਕ ਵੱਡੀ ਉਪਲੱਬਧੀ ਮੰਨੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਦਿੱਲੀ ਦੇ ਵਿਅਕਤੀ ਨੂੰ ਢਾਈ ਸਾਲ ਦੀ ਜੇਲ੍ਹ; ਜਾਣੋ ਕੀ ਹੈ ਪੂਰਾ ਮਾਮਲਾ
ਇਹ ਇਤਿਹਾਸਕ ਮੌਕਾ ਨਾ ਸਿਰਫ਼ ਨਵਰਾਜ ਸਿੰਘ ਰਾਏ ਦੀ ਕਾਨੂੰਨੀ ਕਾਬਲੀਅਤ ਅਤੇ ਸਾਲਾਂ ਦੀ ਮਿਹਨਤ ਦਾ ਨਤੀਜਾ ਹੈ, ਸਗੋਂ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਵਿਭਿੰਨਤਾ, ਨੁਮਾਇੰਦਗੀ ਅਤੇ ਸ਼ਾਮੂਲੀਅਤ ਵੱਲ ਇੱਕ ਮਜ਼ਬੂਤ ਕਦਮ ਵੀ ਹੈ। ਨਵਰਾਜ ਸਿੰਘ ਰਾਏ ਦੀ ਨਿਯੁਕਤੀ ਸਿੱਖ ਅਤੇ ਪੰਜਾਬੀ ਭਾਈਚਾਰੇ ਲਈ ਮਾਣ ਦੀ ਗੱਲ ਹੈ। ਉਨ੍ਹਾਂ ਦੀ ਇਹ ਸਫਲਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਣਾ ਦਾ ਸਰੋਤ ਬਣੇਗੀ ਅਤੇ ਇਹ ਦਰਸਾਉਂਦੀ ਹੈ ਕਿ ਸਮਰਪਣ, ਇਮਾਨਦਾਰੀ ਅਤੇ ਸੇਵਾ ਭਾਵ ਨਾਲ ਕਿਸੇ ਵੀ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਇਸ ਮੌਕੇ ਸਥਾਨਕ ਭਾਈਚਾਰੇ, ਕਾਨੂੰਨੀ ਮੰਡਲ ਅਤੇ ਕਈ ਪ੍ਰਮੁੱਖ ਹਸਤੀਆਂ ਵੱਲੋਂ ਨਵਰਾਜ ਸਿੰਘ ਰਾਏ ਨੂੰ ਵਧਾਈਆਂ ਦਿੱਤੀਆਂ ਗਈਆਂ। ਇਹ ਨਿਯੁਕਤੀ ਬੇਕਰਜ਼ਫੀਲਡ ਹੀ ਨਹੀਂ, ਸਗੋਂ ਪੂਰੇ ਕੈਲੀਫੋਰਨੀਆ ਵਿੱਚ ਸਿੱਖ-ਪੰਜਾਬੀ ਸਮਾਜ ਲਈ ਇੱਕ ਇਤਿਹਾਸਕ ਮੀਲ ਪੱਥਰ ਮੰਨੀ ਜਾ ਰਹੀ ਹੈ।
