ਕੈਨੇਡਾ : ਨਵਜੀਤ ਕੌਰ ਬਰਾੜ ਬਣੀ ਬਰੈਂਪਟਨ ਸਿਟੀ ਦੀ ਪਹਿਲੀ ਦਸਤਾਰਧਾਰੀ ਮਹਿਲਾ ਕੌਂਸਲਰ
Tuesday, Oct 25, 2022 - 10:11 PM (IST)
ਬਰੈਂਪਟਨ (ਕੈਨੇਡਾ) : ਨਵਜੀਤ ਕੌਰ ਬਰਾੜ ਕੈਨੇਡਾ 'ਚ ਨਿਊ ਬਰੈਂਪਟਨ ਸਿਟੀ ਦੇ ਕੌਂਸਲਰ ਅਹੁਦੇ ਲਈ ਚੁਣੀ ਗਈ ਪਹਿਲੀ ਦਸਤਾਰਧਾਰੀ ਸਿੱਖ ਔਰਤ ਹੈ, ਜੋ ਬਰੈਂਪਟਨ ਸਿਟੀ ਦੇ ਵਾਰਡ ਨੰਬਰ 2 ਅਤੇ 6 ਲਈ ਚੁਣੀ ਗਈ ਹੈ। ਬਰੈਂਪਟਨ ਸਿਟੀ ਕੌਂਸਲ 'ਚ 4 ਨਵੇਂ ਉਮੀਦਵਾਰਾਂ 'ਚੋਂ ਨਵਜੀਤ ਕੌਰ ਬਰਾੜ ਨੇ 28 ਫ਼ੀਸਦੀ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਊਂਸ ਡੱਗ ਵਿਲਨਜ਼ ਦੀ ਥਾਂ ਲੈ ਲਈ ਹੈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦਾ ਐਲਾਨ: PM ਅਹੁਦੇ ਦੀ ਦੌੜ 'ਚ ਸ਼ਾਮਲ ਨਹੀਂ
ਬਰੈਂਪਟਨ ਦੀ ਲਗਭਗ 40 ਫ਼ੀਸਦੀ ਆਬਾਦੀ ਦੱਖਣੀ ਏਸ਼ੀਆਈ ਹੈ। ਸੋਮਵਾਰ ਨੂੰ ਮਿਊਂਸੀਪਲ ਚੋਣਾਂ ਭਾਰਤੀਆਂ ਵੱਲੋਂ ਮਨਾਏ ਜਾਂਦੇ ਦੀਵਾਲੀ ਦੇ ਤਿਉਹਾਰ ਮੌਕੇ ਹੋਈਆਂ। ਦੱਸ ਦੇਈਏ ਕਿ ਓਂਟਾਰੀਓ ਸੂਬੇ ਦੇ ਸ਼ਹਿਰ ਬਰੈਂਪਟਨ ਦੀਆਂ ਮਿਊਂਸੀਪਲ ਚੋਣਾਂ 'ਚ 40 ਦੇ ਕਰੀਬ ਉਮੀਦਵਾਰ ਪੰਜਾਬੀ ਮੈਦਾਨ 'ਚ ਸਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।