ਹਿੰਦ ਮਹਾਸਾਗਰ ’ਚ ਭਾਰਤ ਸਣੇ ਕਵਾਡ ਦੇਸ਼ਾਂ ਦੇ ਯੁੱਧ ਅਭਿਆਸ ਨਾਲ ਚੀਨ ਨੂੰ ਲੱਗੀਆਂ ਮਿਰਚਾਂ

Wednesday, Apr 07, 2021 - 05:24 PM (IST)

ਹਿੰਦ ਮਹਾਸਾਗਰ ’ਚ ਭਾਰਤ ਸਣੇ ਕਵਾਡ ਦੇਸ਼ਾਂ ਦੇ ਯੁੱਧ ਅਭਿਆਸ ਨਾਲ ਚੀਨ ਨੂੰ ਲੱਗੀਆਂ ਮਿਰਚਾਂ

ਬੀਜਿੰਗ— ਜਲ ਖੇਤਰ ’ਚ ਵੱਧਦੀ ਚੀਨੀ ਲੜਾਈ ਦਰਮਿਆਨ ਹਿੰਦ ਮਹਾਸਾਗਰ ’ਚ ਫਰਾਂਸ ਅਤੇ ਭਾਰਤ ਸਣੇ ਹੋਰ ਮੈਂਬਰਾਂ ਦੀ ਜਲ ਸੈਨਾ ਅਭਿਆਸ ਨਾਲ ਡ੍ਰੈਗਨ ਬੌਖਲਾ ਗਿਆ ਹੈ ਅਤੇ ਸ਼ਾਂਤੀ ਦੀ ਦੁਹਾਈ ਦੇਣ ਲੱਗਾ ਹੈ। ਯੁੱਧ ਅਭਿਆਸ ਦੇ ਇਕ ਦਿਨ ਬਾਅਦ ਚੀਨ ਨੇ ਕਿਹਾ ਕਿ ਵੱਖ-ਵੱਖ ਦੇਸ਼ਾਂ ਵਿਚਾਲੇ ਫ਼ੌਜ ਸਹਿਯੋਗ ਖੇਤਰੀ ਸ਼ਾਂਤੀ ਲਈ ਹੋਣਾ ਚਾਹੀਦਾ ਹੈ। 

PunjabKesari

ਇਹ ਵੀ ਪੜ੍ਹੋ : ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸ਼ਹਿਰ ਵਾਸੀਆਂ ਲਈ ਨਵੀਆਂ ਹਦਾਇਤਾਂ ਜਾਰੀ

ਭਾਰਤ ਅਤੇ ਕਵਾਡ ਦੇ ਤਿੰਨ ਹੋਰ ਮੈਂਬਰ-ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਨੇ ਸੋਮਵਾਰ ਨੂੰ ਪੂਰਬੀ ਹਿੰਦ ਮਹਾਸਾਗਰ ’ਚ ਫਰਾਂਸ ਨਾਲ ਤਿੰਨ ਦਿਨਾਂ ਜਲ ਸੈਨਾ ਦਾ ਅਭਿਆਸ ਸ਼ੁਰੂ ਕੀਤਾ। ਫਰਾਂਸ ਅਤੇ ਕਵਾਡ ਗਠਜੋੜ ਦੇਸ਼ਾਂ ਦੇ ਜਲ ਸੈਨਾ ਅਭਿਆਸ  ਬਾਰੇ ਪੁੱਛੇ ਜਾਣ ’ਤੇ ਚੀਨੀ ਵਿਦੇਸ਼ ਮੰਤਰਾਲਾ ਦੇ ਬੁਲਾਰੇ ਝਾਓ ਲਿਜ਼ਿਆਨ ਨੇ ਮੰਗਲਵਾਰ ਬੀਜਿੰਗ ਦੇ ਇਸ ਰੁਖ ਨੂੰ ਦੋਹਰਾਇਆ ਕਿ ਇਸ ਤਰ੍ਹਾਂ ਦਾ ਸਹਿਯੋਗ ਖੇਤਰ ’ਚ ਸ਼ਾਂਤੀ ਲਈ ਹੋਣਾ ਚਾਹੀਦਾ ਹੈ। ਉਨ੍ਹਾਂ ਨੇ ਮੀਡੀਆ ’ਚ ਗੱਲਬਾਤ ਕਰਦੇ ਹੋਏ ਕਿਹਾ, ‘‘ਮੈਂ ਇਨ੍ਹਾਂ ਰਿਪੋਰਟਾਂ ਨੂੰ ਵੇਖਿਆ ਹੈ। ਸਾਡਾ ਹਮੇਸ਼ਾ ਮੰਨਣਾ ਹੈ ਕਿ ਦੇਸ਼ਾਂ ਵਿਚਾਲੇ ਫ਼ੌਜ ਸਹਿਯੋਗ ਖੇਤਰੀ ਸ਼ਾਂਤੀ ਲਈ ਹੋਣਾ ਚਾਹੀਦਾ ਹੈ।’’ ਇਸ ਮੁਹਿੰਮ ਦੌਰਾਨ ਭਾਰਤੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਅਤੇ ਜਹਾਜ਼ ਫਰਾਂਸ, ਆਸਟ੍ਰੇਲੀਆ, ਜਾਪਾਨ ਅਤੇ ਅਮਰੀਕਾ ਦੇ ਸਮੁੰਦਰੀ ਜਹਾਜ਼ ਸਮੁੰਦਰ ’ਚ ਅਭਿਆਸ ਕਰਨਗੇ। 

PunjabKesari

ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਖ਼ਤੀ, ਪੰਜਾਬ ਤੋਂ ਬੱਸਾਂ ਰਾਹੀਂ ਦੂਜੇ ਸੂਬਿਆਂ 'ਚ ਜਾਣ ਵਾਲੇ ਮੁਸਾਫ਼ਿਰਾਂ ਲਈ ਲਾਗੂ ਹੋਵੇਗਾ ਇਹ ਨਿਯਮ

ਪਿਛਲੇ ਕੁਝ ਸਾਲਾਂ ’ਚ ਭਾਰਤ ਦਾ ਅਮਰੀਕਾ, ਜਾਪਾਨ, ਆਸਟ੍ਰੇਲੀਆ ਅਤੇ ਫਰਾਂਸ ਦੀਆਂ ਜਲ ਸੈਨਾਵਾਂ ਨਾਲ ਸਹਿਯੋਗ ਵੱਧ ਰਿਹਾ ਹੈ। ਭਾਰਤੀ ਜਲ ਸੈਨਾ ਦੇ ਬੁਲਾਰੇ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ ਕਿ ਇਹ ਅਭਿਆਸ ਮਿੱਤਰ ਜਲ ਸੈਨਾਵਾਂ ਦਰਮਿਆਨ ਉੱਚ ਪੱਧਰ ਦੇ ਤਾਲਮੇਲ ਨੂੰ ਦਰਸਾਏਗਾ। ਮਧਵਾਲ ਨੇ ਕਿਹਾ ਕਿ ਫ਼ੌਜ ਅਭਿਆਸ ’ਚ ਭਾਰਤੀ ਜਲ ਸੈਨਾ ਦੀ ਹਿੱਸੇਦਾਰੀ ਮਿੱਤਰ ਜਲ ਸੈਨਾਵਾਂ ਦੇ ਨਾਲ ਸਾਂਝ ਨੂੰ ਦਰਸਾਉਂਦੀ ਹੈ ਅਤੇ ਸਮੁੰਦਰ ਦੀ ਸੁਤੰਤਰਤਾ ਅਤੇ ਖੁੱਲ੍ਹੇ ਤੌਰ ’ਤੇ ਸ਼ਾਮਲ ਹਿੰਦ-ਪ੍ਰਸ਼ਾਂਤ ਅਤੇ ਨਿਯਮ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। 

ਇਹ ਵੀ ਪੜ੍ਹੋ : ਹੁਸ਼ਿਆਰਪੁਰ 'ਚ 15 ਸਾਲਾ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ, ਸੱਚਾਈ ਜਾਣ ਮਾਪਿਆਂ ਦੇ ਵੀ ਉੱਡੇ ਹੋਸ਼

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News