ਯੂਕ੍ਰੇਨ ਦੇ ਮੁੱਦੇ ''ਤੇ ਨਾਟੋ ਦੇ ਵਿਦੇਸ਼ ਮੰਤਰੀ ਸ਼ੁੱਕਰਵਾਰ ਨੂੰ ਕਰਨਗੇ ਬੈਠਕ
Tuesday, Jan 04, 2022 - 09:04 PM (IST)
ਬ੍ਰਸੇਲਜ਼-ਨਾਟੋ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ 30 ਮੈਂਬਰੀ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਇਸ ਹਫ਼ਤੇ (ਸ਼ੁੱਕਰਵਾਰ ਨੂੰ) ਡਿਜੀਟਲ ਬੈਠਕ ਆਯੋਜਿਤ ਕਰੇਗਾ ਜਿਸ 'ਚ ਯੂਕ੍ਰੇਨ ਦੀ ਸਥਿਤੀ ਅਤੇ ਰੂਸ ਨਾਲ ਹੋਣ ਵਾਲੀ ਗੱਲਬਾਤ 'ਤੇ ਚਰਚਾ ਹੋਵੇਗੀ। ਗਠਜੋੜ ਦੇ ਮੈਂਬਰਾਂ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਬੈਠਕ ਨਾਲ ਯੂਕ੍ਰੇਨ ਦੀ ਸਰਹੱਦ 'ਤੇ ਫੌਜੀ ਜਮਾਵੜੇ ਤੋਂ ਬਾਅਦ ਰੂਸ ਨਾਲ ਵਧ ਰਹੇ ਤਣਾਅ ਨੂੰ ਘੱਟ ਕਰਨ ਲਈ ਕੂਟਨੀਤਕ ਕੋਸ਼ਿਸ਼ ਦੇ ਹਫ਼ਤੇ ਦੀ ਸ਼ੁਰੂਆਤ ਹੋਵੇਗੀ।
ਇਹ ਵੀ ਪੜ੍ਹੋ : ਅਮਰੀਕਾ 'ਚ ਕੋਰੋਨਾ ਦਾ ਕਹਿਰ, ਪਿਛਲੇ 24 ਘੰਟਿਆਂ 'ਚ ਸਾਹਮਣੇ ਆਏ 10 ਲੱਖ ਤੋਂ ਜ਼ਿਆਦਾ ਮਾਮਲੇ
ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦਾ ਦੇਸ਼ ਮਾਸਕੋ ਵਿਰੁੱਧ ਹੋਰ ਪਾਬੰਦੀਆਂ ਲੱਗਾ ਸਕਦਾ ਹੈ, ਜੇਕਰ ਉਹ ਕੋਈ ਹੋਰ ਫੌਜੀ ਕਾਰਵਾਈ ਯੂਕ੍ਰੇਨ ਵਿਰੁੱਧ ਕਰਦਾ ਹੈ। ਪੁਤਿਨ ਨੇ ਵੀ ਜਵਾਬ 'ਚ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਕਾਰਵਾਈ ਨਾਲ ਦੋਵਾਂ ਦੇਸ਼ਾਂ ਦੇ ਰਿਸ਼ਤੇ ਪੂਰੀ ਤਰ੍ਹਾਂ ਨਾਲ ਖਤਮ ਹੋ ਸਕਦੇ ਹਨ।
ਇਹ ਵੀ ਪੜ੍ਹੋ :ਬ੍ਰਿਟੇਨ ਨੇ ਕੋਵਿਡ-19 ਵਿਰੁੱਧ ਆਕਸਫੋਰਡ/ਐਸਟ੍ਰਾਜ਼ੇਨੇਕਾ ਟੀਕੇ ਦੀ ਮਨਾਈ ਪਹਿਲੀ ਵਰ੍ਹੇਗੰਢ
ਜ਼ਿਕਰਯੋਗ ਹੈ ਕਿ ਜੇਨੇਵਾ 'ਚ ਅਮਰੀਕਾ ਅਤੇ ਰੂਸ ਦੇ ਸੀਨੀਅਰ ਅਧਿਕਾਰੀਆਂ ਦਰਮਿਆਨ 9 ਅਤੇ 10 ਜਨਵੀਰ ਨੂੰ ਹੋਣ ਵਾਲੀ ਬੈਠਕ ਤੋਂ ਪਹਿਲਾਂ ਦੇਵਾਂ ਦੇਸ਼ਾਂ ਦੇ ਰਾਸ਼ਟਰਪਤੀਆਂ ਦਰਮਿਆਨ ਪਿਛਲੇ ਮਹੀਨੇ ਦੋ ਵਾਰ ਗੱਲ ਹੋਈ ਹੈ। ਇਸ ਬੈਠਕ ਤੋਂ ਬਾਅਦ 12 ਜਨਵਰੀ ਨੂੰ ਰੂਸ ਅਤੇ ਨਾਟੋ ਕੌਂਸਲ ਦੀ ਬੈਠਕ ਹੋਵੇਗੀ ਅਤੇ 13 ਜਨਵਰੀ ਨੂੰ ਵਿਏਨਾ 'ਚ ਯੂਰਪ 'ਚ ਸੁਰੱਖਿਆ ਅਤੇ ਸਹਿਯੋਗ ਸੰਗਠਨ ਦੀ ਬੈਠਕ ਹੋਵੇਗੀ।
ਇਹ ਵੀ ਪੜ੍ਹੋ : ਨੀਦਰਲੈਂਡ : ਪ੍ਰਦਰਸ਼ਨ 'ਤੇ ਪਾਬੰਦੀਆਂ ਦੇ ਬਾਵਜੂਦ ਐਮਸਟਰਡਮ 'ਚ ਹਜ਼ਾਰਾਂ ਲੋਕ ਹੋਏ ਇਕੱਠੇ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।