ਨਾਟੋ ਨੇ ਨੀਦਰਲੈਂਡ ਦੇ PM ਮਾਰਕ ਰੂਟੇ ਨੂੰ ਅਗਲਾ ਜਨਰਲ ਸਕੱਤਰ ਕੀਤਾ ਨਿਯੁਕਤ
Wednesday, Jun 26, 2024 - 03:24 PM (IST)
ਬ੍ਰਸੇਲਸ (ਏਜੰਸੀ)- ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਨੇ ਨੀਦਰਲੈਂਡ ਦੇ ਪ੍ਰਧਾਨ ਮੰਤਰੀ ਮਾਰਕ ਰੂਟੇ ਨੂੰ ਬੁੱਧਵਾਰ ਨੂੰ ਆਪਣਾ ਅਗਲਾ ਜਨਰਲ ਸਕੱਤਰ ਨਿਯੁਕਤ ਕੀਤਾ। ਉਹ ਯੂਕ੍ਰੇਨ 'ਚ ਜੰਗ ਤੇਜ਼ ਹੋਣ ਦਰਮਿਆਨ ਯੂਰਪੀ ਸੁਰੱਖਿਆ ਦੇ ਲਿਹਾਜ ਨਾਲ ਬੈਠਕ ਦੌਰਾਨ ਰੂਟੇ ਦੀ ਨਿਯੁਕਤੀ 'ਤੇ ਮੋਹਰ ਲਗਾਈ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਉਨ੍ਹਾਂ ਦੇ ਹਮਰੁਤਬਾ ਨੇਤਾ 9 ਤੋਂ 11 ਜੁਲਾਈ ਤੱਕ ਵਾਸ਼ਿੰਗਟਨ 'ਚ ਇਕ ਸਿਖਰ ਸੰਮੇਲਨ 'ਚ ਉਨ੍ਹਾਂ ਦਾ ਸਵਾਗਤ ਕਰਨਗੇ। ਨੀਦਰਲੈਂਡ ਦੇ ਪ੍ਰਧਾਨ ਮੰਤਰੀ ਇਕ ਅਕਤੂਬਰ ਨੂੰ ਨਾਰਵੇ ਦੇ ਮੌਜੂਦਾ ਜਨਰਲ ਸਕੱਤਰ ਜੇਨਸ ਸਟੋਲਟੇਨਬਰਗ ਦਾ ਸਥਾਨ ਲੈਣਗੇ। ਸਟੋਲਟੇਨਬਰਗ ਇਕ ਦਹਾਕੇ ਤੋਂ ਵੱਧ ਸਮੇਂ ਤੱਕ ਇਸ ਅਹੁਦੇ 'ਤੇ ਰਹੇ। ਰੂਸ ਦੇ 2022 'ਚ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਬਾਅਦ ਉਨ੍ਹਾਂ ਦਾ ਕਾਰਜਕਾਲ ਵਾਰ-ਵਾਰ ਵਧਾਇਆ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e