ਕੋਰੋਨਾ ਤੋਂ ਦੁਖੀ ਇਮਰਾਨ ਨੇ ਪਾਕਿਸਤਾਨੀਆਂ ਨੂੰ ਕਿਹਾ, ''ਹੁਣ ਵਾਇਰਸ ਨਾਲ ਜਿਊਣਾ ਸਿੱਖੋ''

05/16/2020 5:14:54 PM

ਇਸਲਾਮਾਬਾਦ- ਕੋਰੋਨਾ ਮਹਾਮਾਰੀ ਨਾਲ ਜੂਝ ਰਹੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਮੁਲਕ ਦੇ ਨਾਗਰਿਕਾਂ ਨੂੰ ਵਾਇਰਸ ਦੇ ਨਾਲ ਜਿਊਣਾ ਸਿੱਖਣ ਦੀ ਨਸੀਹਤ ਦਿੱਤੀ ਹੈ। ਉਹਨਾਂ ਨੇ ਕਿਹਾ ਹੈ ਕਿ ਵਾਇਰਸ ਦੇ ਨਾਲ ਜਿਊਣ ਦੇ ਲਈ ਮਾਨਸਿਕ ਰੂਪ ਨਾਲ ਤਿਆਰ ਹੋ ਜਾਓ। ਇਸ ਵਿਚਾਲੇ ਪਾਕਿਸਤਾਨ ਵਿਚ ਤਕਰੀਬਨ ਦੋ ਮਹੀਨੇ ਬਾਅਦ ਸ਼ਨੀਵਾਰ ਤੋਂ ਘਰੇਲੂ ਉਡਾਣਾਂ ਬਹਾਲ ਹੋ ਗਈਆਂ ਹਨ।

ਡਾਨ ਅਖਬਾਰ ਵਿਚ ਸ਼ਨੀਵਾਰ ਨੂੰ ਛਪੀ ਖਬਰ ਮੁਤਾਬਕ ਇਮਰਾਨ ਖਾਨ ਨੇ ਟੈਲੀਵਿਜ਼ਨ ਸੰਬੋਧਨ ਵਿਚ ਕਿਹਾ ਕਿ ਸਾਨੂੰ ਵੈਕਸੀਨ ਤਿਆਰ ਹੋਣ ਤੱਕ ਵਾਇਰਸ ਦੇ ਨਾਲ ਜਿਊਣਾ ਹੋਵੇਗਾ। ਉਹਨਾਂ ਨੇ ਲਾਕਡਾਊਨ 'ਤੇ ਸਵਾਲ ਚੁੱਕਦੇ ਹੋਏ ਪੁੱਛਿਆ ਕਿ ਕੀ ਇਸ ਉਪਾਅ ਨਾਲ ਵਾਇਰਸ ਦਾ ਇਨਫੈਕਸ਼ਨ ਰੁਕਿਆ। ਅੰਕੜਿਆਂ ਤੋਂ ਜ਼ਾਹਿਰ ਹੈ ਕਿ ਵੁਹਾਨ, ਦੱਖਣੀ ਕੋਰੀਆ ਤੇ ਜਰਮਨੀ ਵਿਚ ਪਾਬੰਦੀਆਂ ਹਟਣ ਤੋਂ ਬਾਅਦ ਫਿਰ ਨਵੇਂ ਮਾਮਲੇ ਮਿਲਣ ਲੱਗੇ ਹਨ।

ਇਮਰਾਨ ਨੇ ਕਿਹਾ ਕਿ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹਿ ਰਿਹਾ ਹਾਂ ਕਿ ਅਸੀਂ ਆਪਣੇ ਇਥੇ ਉਸ ਤਰ੍ਹਾਂ ਦੇ ਲਾਕਡਾਊਨ ਨੂੰ ਅਮਲ ਵਿਚ ਨਹੀਂ ਲਿਆ ਸਕਦੇ, ਜਿਵੇਂ ਵਿਕਸਿਤ ਦੇਸ਼ਾਂ ਵਿਚ ਲਾਗੂ ਕੀਤਾ ਗਿਆ ਹੈ। ਪਾਕਿਸਤਾਨ ਵਿਚ ਇਕ ਹਫਤਾ ਪਹਿਲਾਂ ਪਾਬੰਦੀਆਂ ਵਿਚ ਢਿੱਲ ਦਿੱਤੀ ਗਈ। ਇਸੇ ਤਹਿਤ ਸ਼ਨੀਵਾਰ ਤੋਂ ਸੀਮਿਤ ਘਰੇਲੂ ਉਡਾਣਾਂ ਬਹਾਲ ਕਰ ਦਿੱਤੀਆਂ ਗਈਆਂ। ਰੇਲ ਸੇਵਾ ਤੇ ਪਬਲਿਕ ਟ੍ਰਾਂਸਪੋਰਟ ਨੂੰ ਵੀ ਬਹਾਲ ਕਰਨ ਦੀ ਤਿਆਰੀ ਚੱਲ ਰਹੀ ਹੈ।

1,500 ਤੋਂ ਵਧੇਰੇ ਨਵੇਂ ਮਾਮਲੇ
ਰਾਸ਼ਟਰੀ ਸਿਹਤ ਸੇਵਾਵਾਂ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਦੱਸਿਆ ਕਿ ਪਾਕਿਸਤਾਨ ਵਿਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਇਨਫੈਕਸ਼ਨ ਦੇ 1,581 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਇਨਫੈਕਟਿਡ ਲੋਕਾਂ ਦੀ ਗਿਣਤੀ 38,799 ਹੋ ਗਈ ਹੈ। ਪਾਕਿਸਤਾਨ ਵਿਚ 834 ਲੋਕਾਂ ਦੀ ਵਾਇਰਸ ਕਾਰਣ ਮੌਤ ਹੋਈ ਹੈ।


Baljit Singh

Content Editor

Related News