ਤੇਜ਼ੀ ਨਾਲ ਧਰਤੀ ਵੱਲ ਆ ਰਿਹਾ ਵੱਡਾ Asteroid ! ਅਸਮਾਨ ਵੱਲ ਟਿਕੀਆਂ ਵਿਗਿਆਨੀਆਂ ਦੀਆਂ ਨਜ਼ਰਾਂ
Tuesday, Apr 21, 2026 - 04:44 PM (IST)
ਇੰਟਰਨੈਸ਼ਨਲ ਡੈਸਕ- ਸਪੇਸ ਦੀ ਦੁਨੀਆ 'ਚ ਰੁਚੀ ਰੱਖਣ ਵਾਲੇ ਲੋਕਾਂ ਲਈ ਅੱਜ ਦਾ ਦਿਨ ਬੇਹੱਦ ਖ਼ਾਸ ਬਣਨ ਜਾ ਰਿਹਾ ਹੈ। ਅਮਰੀਕੀ ਸਪੇਸ ਏਜੰਸੀ ਨਾਸਾ (NASA) ਨੇ ਪੁਸ਼ਟੀ ਕੀਤੀ ਹੈ ਕਿ ਇੱਕ ਬੱਸ ਦੇ ਆਕਾਰ ਦਾ ਐਸਟ੍ਰਾਇਡ, ਜਿਸ ਨੂੰ '2026 HJ1' ਨਾਮ ਦਿੱਤਾ ਗਿਆ ਹੈ, ਅੱਜ ਤੇਜ਼ ਰਫ਼ਤਾਰ ਨਾਲ ਧਰਤੀ ਦੇ ਬਹੁਤ ਨੇੜਿਓਂ ਗੁਜ਼ਰੇਗਾ। ਇਸ ਖ਼ਬਰ ਨੇ ਦੁਨੀਆ ਭਰ ਦੇ ਖਗੋਲ ਵਿਗਿਆਨੀਆਂ ਅਤੇ ਆਮ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।
ਇਸ ਐਸਟ੍ਰਾਈਡ ਲਗਭਗ 23 ਫੁੱਟ ਚੌੜਾ ਹੈ, ਜੋ ਕਿ ਇੱਕ ਛੋਟੀ ਬੱਸ ਦੇ ਬਰਾਬਰ ਹੈ। ਇਹ ਧਰਤੀ ਤੋਂ ਲਗਭਗ 4,00,000 ਮੀਲ (6.4 ਲੱਖ ਕਿਲੋਮੀਟਰ) ਦੀ ਦੂਰੀ ਤੋਂ ਲੰਘੇਗਾ, ਜੋ ਕਿ ਧਰਤੀ ਅਤੇ ਚੰਦਰਮਾ ਵਿਚਕਾਰਲੀ ਦੂਰੀ ਨਾਲੋਂ ਲਗਭਗ 1.6 ਗੁਣਾ ਜ਼ਿਆਦਾ ਹੈ। ਹਾਲਾਂਕਿ ਨਾਸਾ ਦੇ ਵਿਗਿਆਨੀਆਂ ਨੇ ਸਪੱਸ਼ਟ ਕੀਤਾ ਹੈ ਕਿ ਇਸ ਐਸਟ੍ਰਾਇਡ ਤੋਂ ਧਰਤੀ ਨੂੰ ਕੋਈ ਖ਼ਤਰਾ ਨਹੀਂ ਹੈ। ਇਸ ਦਾ ਰਸਤਾ ਅਜਿਹਾ ਹੈ ਕਿ ਇਹ ਧਰਤੀ ਨਾਲ ਬਿਨਾਂ ਟਕਰਾਏ ਸੁਰੱਖਿਅਤ ਨਿਕਲ ਜਾਵੇਗਾ।
ਇਹ ਵੀ ਪੜ੍ਹੋ- ਫ਼ੌਜੀ ਅਫ਼ਸਰਾਂ ਨੇ ਟਰੰਪ ਨੂੰ ਹੀ ਕੱਢ'ਤਾ ਮੀਟਿੰਗ 'ਚੋਂ ਬਾਹਰ ! ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮਾਹਿਰਾਂ ਅਨੁਸਾਰ, ਜੇਕਰ ਇਸ ਆਕਾਰ ਦਾ ਕੋਈ ਐਸਟ੍ਰਾਈਡ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੁੰਦਾ ਵੀ ਹੈ, ਤਾਂ ਉਹ ਫ੍ਰਿਕਸ਼ਨ ਕਾਰਨ ਪੈਦਾ ਹੋਈ ਗਰਮੀ ਨਾਲ ਹਵਾ ਵਿੱਚ ਹੀ ਸੜ ਕੇ ਸੁਆਹ ਹੋ ਜਾਂਦਾ। ਇਸ ਨਾਲ ਜ਼ਮੀਨ 'ਤੇ ਕੋਈ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹੁੰਦੀ।
ਜ਼ਿਕਰਯੋਗ ਹੈ ਕਿ ਨਾਸਾ ਦੀ 'ਪਲੈਨੇਟਰੀ ਡਿਫੈਂਸ' ਟੀਮ ਲਗਾਤਾਰ ਅਜਿਹੇ Near-Earth Objects (NEOs) 'ਤੇ ਨਜ਼ਰ ਰੱਖਦੀ ਹੈ। '2026 HJ1' ਦੀ ਸਪੀਡ ਅਤੇ ਦਿਸ਼ਾ 'ਤੇ ਐਡਵਾਂਸਡ ਟੈਲੀਸਕੋਪਾਂ ਰਾਹੀਂ ਨਜ਼ਰ ਰੱਖੀ ਜਾ ਰਹੀ ਹੈ। ਵਿਗਿਆਨੀਆਂ ਲਈ ਅਜਿਹੀਆਂ ਪੁਲਾੜੀ ਚੱਟਾਨਾਂ ਦਾ ਅਧਿਐਨ ਕਰਨ ਦਾ ਇਹ ਇੱਕ ਸੁਨਹਿਰੀ ਮੌਕਾ ਹੁੰਦਾ ਹੈ।
ਇਹ ਵੀ ਪੜ੍ਹੋ- 'ਛੱਡ ਦਿਓ ਘਰ-ਬਾਰ, ਤੁਰੰਤ ਭੱਜ ਲਓ ਪਹਾੜਾਂ ਵੱਲ..!', 7.5 ਦੀ ਤੀਬਰਤਾ ਦੇ ਭੂਚਾਲ ਮਗਰੋਂ PM ਤਾਕਾਇਚੀ ਦੀ ਅਪੀਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
