ਆਖ਼ਿਰ ਕੌਣ ਹੈ ਟਰੰਪ ਦੇ ਡਿਨਰ ''ਚ ਗੋਲ਼ੀਆਂ ਚਲਾਉਣ ਵਾਲਾ ਕੋਲ ਥਾਮਸ ! NASA ''ਚ ਵੀ...

Sunday, Apr 26, 2026 - 01:00 PM (IST)

ਆਖ਼ਿਰ ਕੌਣ ਹੈ ਟਰੰਪ ਦੇ ਡਿਨਰ ''ਚ ਗੋਲ਼ੀਆਂ ਚਲਾਉਣ ਵਾਲਾ ਕੋਲ ਥਾਮਸ ! NASA ''ਚ ਵੀ...

ਇੰਟਰਨੈਸ਼ਨਲ ਡੈਸਕ- ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਵਿੱਚ ਸ਼ਨੀਵਾਰ ਰਾਤ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਸਾਲਾਨਾ 'ਵ੍ਹਾਈਟ ਹਾਊਸ ਕੋਰਸਪੌਂਡੈਂਟਸ ਐਸੋਸੀਏਸ਼ਨ' (WHCA) ਡਿਨਰ ਦੌਰਾਨ ਤਾਬੜਤੋੜ ਗੋਲ਼ੀਆਂ ਚੱਲ ਗਈਆਂ। ਇਸ ਡਿਨਰ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਮੌਜੂਦ ਸਨ, ਜਿਨ੍ਹਾਂ ਨੂੰ ਗੋਲ਼ੀਆਂ ਦੀ ਆਵਾਜ਼ ਆਉਣ ਮਗਰੋਂ ਤੁਰੰਤ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਇਆ ਗਿਆ। ਪੁਲਸ ਨੇ ਮੌਕੇ 'ਤੇ ਹੀ 31 ਸਾਲਾ ਮੁਲਜ਼ਮ ਕੋਲ ਥਾਮਸ ਐਲਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਕੌਣ ਹੈ ਕੋਲ ਥਾਮਸ ਐਲਨ ?
31 ਸਾਲਾ ਕੋਲ ਐਲਨ ਕੈਲੀਫੋਰਨੀਆ ਦੇ ਟੋਰੈਂਸ ਦਾ ਰਹਿਣ ਵਾਲਾ ਹੈ। ਉਸ ਦੇ ਲਿੰਕਡਇਨ ਪ੍ਰੋਫਾਈਲ ਅਨੁਸਾਰ ਉਹ ਇੱਕ ਮਕੈਨੀਕਲ ਇੰਜੀਨੀਅਰ ਅਤੇ ਕੰਪਿਊਟਰ ਸਾਇੰਟਿਸਟ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹ ਨਾਸਾ 'ਚ ਵੀ  ਰਿਸਰਚ ਫੈਲੋ ਰਿਹਾ ਹੈ ਅਤੇ ਇੱਕ ਮਸ਼ਹੂਰ ਸਟੱਡੀ ਆਰਗੇਨਾਈਜ਼ੇਸ਼ਨ 'ਚ 'ਟੀਚਰ ਆਫ ਦਿ ਮੰਥ' ਵਜੋਂ ਵੀ ਚੁਣਿਆ ਜਾ ਚੁੱਕਾ ਹੈ। ਗ੍ਰਿਫ਼ਤਾਰੀ ਵੇਲੇ ਉਸ ਕੋਲੋਂ ਇੱਕ ਸ਼ਾਟਗਨ, ਇੱਕ ਹੈਂਡਗਨ ਅਤੇ ਕਈ ਚਾਕੂ ਵੀ ਬਰਾਮਦ ਹੋਏ ਹਨ। 

ਇਹ ਵੀ ਪੜ੍ਹੋ- ਹੋਵੇਗਾ Internet Blackout ! 'ਖਿਡੌਣਾ' ਬਣ ਕੇ ਰਹਿ ਜਾਣਗੇ ਫ਼ੋਨ, ਇਰਾਨ ਦੇ ਨਿਸ਼ਾਨੇ 'ਤੇ Digital ਦੁਨੀਆ

ਜ਼ਿਕਰਯੋਗ ਹੈ ਕਿ ਇਹ ਘਟਨਾ 'ਵਾਸ਼ਿੰਗਟਨ ਹਿਲਟਨ' ਹੋਟਲ ਵਿੱਚ ਵਾਪਰੀ, ਜਿੱਥੇ ਰਾਸ਼ਟਰਪਤੀ ਟਰੰਪ, ਫਸਟ ਲੇਡੀ ਮੇਲਾਨੀਆ ਟਰੰਪ ਅਤੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਸਣੇ ਕਈ ਦਿੱਗਜ ਮੌਜੂਦ ਸਨ। ਕੋਲ ਐਲਨ ਨੇ ਸਕਿਓਰਿਟੀ ਮੈਗਨੇਟੋਮੀਟਰ ਕੋਲ ਪਹਿਲਾਂ ਇੱਕ ਸੀਕ੍ਰੇਟ ਸਰਵਿਸ ਏਜੰਟ 'ਤੇ ਗੋਲੀ ਚਲਾਈ। ਖ਼ੁਸ਼ਕਿਸਮਤੀ ਨਾਲ ਏਜੰਟ ਨੇ ਬੁਲੇਟਪ੍ਰੂਫ ਜੈਕੇਟ ਪਾਈ ਹੋਈ ਸੀ, ਜਿਸ ਕਾਰਨ ਉਹ ਵਾਲ-ਵਾਲ ਬਚ ਗਿਆ।

ਗੋਲੀਆਂ ਚੱਲਣ ਤੋਂ ਬਾਅਦ ਟਰੰਪ ਅਤੇ ਮੇਲਾਨੀਆ ਡਾਇਸ ਦੇ ਪਿੱਛੇ ਲੁਕ ਗਏ ਅਤੇ ਸੀਕ੍ਰੇਟ ਸਰਵਿਸ ਨੇ ਉਨ੍ਹਾਂ ਨੂੰ ਤੁਰੰਤ ਸੁਰੱਖਿਅਤ ਬਾਹਰ ਕੱਢਿਆ। ਟਰੰਪ ਨੇ ਬਾਅਦ ਵਿੱਚ 'ਟਰੂਥ ਸੋਸ਼ਲ' 'ਤੇ ਲਿਖਿਆ, "ਸੀਕ੍ਰੇਟ ਸਰਵਿਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸ਼ਾਨਦਾਰ ਕੰਮ ਕੀਤਾ।"

ਰਾਸ਼ਟਰਪਤੀ ਟਰੰਪ ਨੇ ਇਸ ਹਮਲੇ ਨੂੰ 'ਲੋਨ ਵੁਲਫ' ਦੱਸਿਆ ਹੈ ਅਤੇ ਕਿਹਾ ਹੈ ਕਿ ਇਸ ਦਾ ਇਰਾਨ ਨਾਲ ਚੱਲ ਰਹੀ ਜੰਗ ਨਾਲ ਕੋਈ ਸਬੰਧ ਨਹੀਂ ਲੱਗਦਾ। ਹਮਲਾਵਰ 'ਤੇ ਫੈਡਰਲ ਅਧਿਕਾਰੀ 'ਤੇ ਹਮਲਾ ਕਰਨ ਅਤੇ ਹਥਿਆਰ ਰੱਖਣ ਦੇ ਗੰਭੀਰ ਦੋਸ਼ ਲਗਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸ ਤੋਂ ਹੁਣ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ- Takeoff ਕਰਨ ਲੱਗੇ ਜਹਾਜ਼ ਨੂੰ ਲੱਗ ਗਈ ਅੱਗ ! ਦਿੱਲੀ ਏਅਰਪੋਰਟ 'ਤੇ ਮਚਿਆ ਹੜਕੰਪ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News