ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ

Wednesday, Mar 31, 2021 - 07:54 PM (IST)

ਨਾਸਾ ਨੇ ਭਾਰਤ, ਚੀਨ ਤੇ UAE ਨਾਲ ਆਪਣੇ ਮੰਗਲ ਮਿਸ਼ਨ ਦਾ ਡਾਟਾ ਕੀਤਾ ਸਾਂਝਾ

ਬੀਜਿੰਗ-ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਭਾਰਤ, ਚੀਨ, ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਅਤੇ ਯੂਰਪੀਨ ਪੁਲਾੜ ਏਜੰਸੀ ਨਾਲ ਆਪਣੇ ਮੌਜੂਦਾ ਮੰਗਲ ਮਿਸ਼ਨ ਦਾ ਡਾਟਾ ਸਾਂਝਾ ਕੀਤਾ ਹੈ ਤਾਂ ਕਿ ਲਾਲ ਗ੍ਰਹਿ 'ਤੇ ਕਿਸੇ ਟੱਕਰ ਦੇ ਜ਼ੋਖਿਮ ਤੋਂ ਬਚਿਆ ਜਾ ਸਕੇ ਕਿਉਂਕਿ ਇਨ੍ਹਾਂ ਦੇਸ਼ਾਂ ਦੇ ਪੁਲਾੜ ਯਾਨ ਵੀ ਮੰਗਲ ਦਾ ਚੱਕਰ ਲੱਗਾ ਰਹੇ ਹਨ। ਇਹ ਜਾਣਕਾਰੀ ਬੁੱਧਵਾਰ ਨੂੰ ਮੀਡੀਆ 'ਚ ਆਈ ਇਕ ਰਿਪੋਰਟ 'ਚ ਦਿੱਤੀ ਗਈ।

ਇਹ ਵੀ ਪੜ੍ਹੋ-ਕੋਰੋਨਾ ਵਾਇਰਸ ਦੇ ਸਰੋਤ ਦਾ ਅਜੇ ਤੱਕ ਨਹੀਂ ਚੱਲਿਆ ਪਤਾ : WHO ਮਾਹਰ

ਹਾਂਗਕਾਂਗ ਆਧਾਰਿਤ 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਨਾਸਾ ਦੇ ਹਵਾਲੇ ਤੋਂ ਆਪਣੀ ਖਬਰ 'ਚ ਲਿਖਿਆ ਹੈ ਕਿ ਭਾਰਤ, ਚੀਨ, ਯੂ.ਏ.ਈ. ਅਤੇ ਯੂਰਪੀਨ ਪੁਲਾੜ ਏਜੰਸੀ ਦੇ ਯਾਨ ਵੀ ਲਾਲ ਗ੍ਰਹਿ ਦਾ ਚੱਕਰ ਲੱਗਾ ਰਿਹਾ ਹੈ ਇਸ ਲਈ ਯਾਨੋਂ ਦਰਮਿਆਨ ਕਿਸੇ ਟੱਕਰ ਦੋ ਜ਼ੋਖਿਮ ਨੂੰ ਘੱਟ ਕਰਨ ਲਈ ਡਾਟਾ ਦਾ ਆਦਾਨ-ਪ੍ਰਦਾਨ ਕੀਤਾ ਗਿਆ।

ਇਹ ਵੀ ਪੜ੍ਹੋ-ਅਮਰੀਕਾ : ਫਿਲਾਡੇਲਫਿਆ ਦੇ ਮਾਲ 'ਚ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ

ਨਾਸਾ ਨੇ ਇਕ ਬਿਆਨ 'ਚ ਕਿਹਾ ਕਿ ਸਾਡੀਆਂ ਸੰਬੰਧਿਤ ਮੁਹਿੰਮਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਨਾਸਾ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ), ਯੂ.ਏ.ਈ., ਯੂਰਪੀਨ ਪੁਲਾੜ ਏਜੰਸੀ ਅਤੇ ਚਾਈਨਾ ਨੈਸ਼ਨਲ ਸਪੇਸ ਐਡਮਿਨੀਸਟ੍ਰੇਸ਼ਨ ਨਾਲ ਤਾਲਮੇਲ ਕਰ ਰਿਹਾ ਹੈ ਕਿਉਂਕਿ ਇਹਾ ਸਾਰੇ ਯਾਨ ਮੰਗਲ ਤਹਿਤ ਚੱਕਰ ਲੱਗਾ ਰਹੇ ਹਨ। ਭਾਰਤ ਦਾ ਮੰਗਲਯਾਨ 2014 ਤੋਂ ਮੰਗਲ ਦੇ ਆਲੇ-ਦੁਆਲੇ ਲਗਾਤਾਰ ਚੱਕਰ ਲਗਾ ਰਿਹਾ ਹੈ। ਨਾਸਾ ਦੇ ਮੌਜੂਦਾ ਯਾਨ ਦਾ ਲੈਂਡਰ ਪਿਛਲੇ ਮਹੀਨੇ ਮੰਗਲ 'ਤੇ ਉਤਰਿਆ ਸੀ ਅਤੇ ਇਸ ਨੇ ਆਪਣੀ ਖੋਜ ਦਾ ਕੰਮ ਸ਼ੁਰੂ ਕਰ ਦਿੱਤਾ ਹੈ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 

 


author

Karan Kumar

Content Editor

Related News