ਨਾਸਾ ਨੇ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ''ਚ ਬਦਲਣ ਲਈ ਮੰਗੇ ਸੁਝਾਅ

Tuesday, Sep 04, 2018 - 01:12 AM (IST)

ਨਾਸਾ ਨੇ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ''ਚ ਬਦਲਣ ਲਈ ਮੰਗੇ ਸੁਝਾਅ

ਵਾਸ਼ਿੰਗਟਨ— ਕੌਮਾਂਤਰੀ ਪੁਲਾੜ ਏਜੰਸੀ ਨਾਸਾ ਨੇ ਇਕ ਮੁਕਾਬਲੇਬਾਜ਼ੀ ਸ਼ੁਰੂ ਕੀਤੀ ਹੈ, ਜਿਸ ਵਿਚ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤਾਂ ਵਿਚ ਬਦਲਣ ਲਈ ਨਵੇਂ ਉਪਾਅ ਸੁਝਾਉਣ ਲਈ ਕਿਹਾ ਗਿਆ ਹੈ, ਜਿਸ ਨਾਲ ਭਵਿੱਖ ਵਿਚ ਪੁਲਾੜ ਯਾਤਰੀਆਂ ਨੂੰ ਮੰਗਲ ਗ੍ਰਹਿ ਦਾ ਅਧਿਐਅਨ ਕਰਨ ਵਿਚ ਮਦਦ ਮਿਲ ਸਕੇ। ਨਾਸਾ ਨੇ ਇਕ ਬਿਆਨ ਵਿਚ ਕਿਹਾ ਕਿ ਜਦੋਂ ਪੁਲਾੜ ਯਾਤਰੀ ਮੰਗਲ ਗ੍ਰਹਿ ਦਾ ਅਧਿਐਨ ਸ਼ੁਰੂ ਕਰਨਗੇ ਤਾਂ ਉਨ੍ਹਾਂ ਨੂੰ ਸਥਾਨਕ ਸੋਮਿਆਂ ਦੀ ਲੋੜ ਪਵੇਗੀ। ਕਾਰਬਨ ਡਾਇਆਕਸਾਈਡ ਅਜਿਹਾ ਸੋਮਾ ਹੈ, ਜੋ ਮੰਗਲ ਗ੍ਰਹਿ ਦੇ ਵਾਤਾਵਰਣ ਦੇ ਅੰਦਰ ਭਰਪੂਰ ਮਾਤਰਾ ਵਿਚ ਮੁਹੱਈਆ ਰਹਿੰਦਾ ਹੈ।
ਅਮਰੀਕੀ ਪੁਲਾੜ ਏਜੰਸੀ ਨੇ ਕਿਹਾ ਕਿ ਨਾਸਾ ਦਾ ਨਵਾਂ 'ਸੀ. ਓ.-2 ਕੰਵਰਜਨ ਚੈਲੰਜ' ਇਕ ਅਜਿਹੀ ਮੁਕਾਬਲੇਬਾਜ਼ੀ ਹੈ, ਜਿਸ ਵਿਚ ਕਾਰਬਨ ਡਾਇਆਕਸਾਈਡ ਨੂੰ ਉਪਯੋਗੀ ਤੱਤ ਵਿਚ ਬਦਲਣ ਦੇ ਨਵੇਂ ਉਪਾਅ ਮੰਗੇ ਜਾਣਗੇ।


Related News