'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ, ਫ਼ਿਰ ਯੂਰਪ ਤੇ US..!' ਟਰੰਪ ਨੇ NATO ਨੂੰ ਦੇ'ਤੀ ਚਿਤਾਵਾਨੀ

Saturday, May 02, 2026 - 10:34 AM (IST)

'ਪਹਿਲਾਂ ਇਜ਼ਰਾਈਲ 'ਤੇ ਪਰਮਾਣੂ ਬੰਬ ਸੁੱਟੇਗਾ ਇਰਾਨ, ਫ਼ਿਰ ਯੂਰਪ ਤੇ US..!' ਟਰੰਪ ਨੇ NATO ਨੂੰ ਦੇ'ਤੀ ਚਿਤਾਵਾਨੀ

ਇੰਟਰਨੈਸ਼ਨਲ ਡੈਸਕ- ਅਮਰੀਕਾ ਤੇ ਇਰਾਨ ਵਿਚਾਲੇ ਚੱਲੀ ਭਿਆਨਕ ਜੰਗ ਮਗਰੋਂ ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਦੋਵਾਂ ਪਾਸਿਓਂ ਜ਼ੁਬਾਨੀ ਹਮਲੇ ਇਕ ਵਾਰ ਫ਼ਿਰ ਤੋਂ ਜ਼ੋਰ ਫੜਦੇ ਜਾ ਰਹੇ ਹਨ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਨਾਟੋ (NATO) ਦੇਸ਼ਾਂ ਨੂੰ ਵੱਡੀ ਚਿਤਾਵਨੀ ਦਿੱਤੀ ਹੈ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਇਰਾਨ ਨੂੰ ਪਰਮਾਣੂ ਹਥਿਆਰ ਹਾਸਲ ਨਹੀਂ ਕਰਨ ਦਿੱਤੇ ਜਾ ਸਕਦੇ, ਕਿਉਂਕਿ ਇਹ ਪੂਰੀ ਦੁਨੀਆ ਦੀ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਹੈ।

ਰਾਸ਼ਟਰਪਤੀ ਟਰੰਪ ਨੇ ਨਾਟੋ ਦੇਸ਼ਾਂ ਨੂੰ ਸੰਬੋਧਨ ਕਰਦਿਆਂ ਕਿਹਾ, "ਤੁਸੀਂ ਇਰਾਨ ਨੂੰ ਪਰਮਾਣੂ ਹਥਿਆਰ ਨਹੀਂ ਦੇ ਸਕਦੇ... ਕਿਉਂਕਿ ਉਹ ਇਸ ਦੀ ਵਰਤੋਂ ਬਹੁਤ ਜਲਦੀ ਇਜ਼ਰਾਈਲ 'ਤੇ ਕਰਨਗੇ, ਫ਼ਿਰ ਮੱਧ ਪੂਰਬ ਅਤੇ ਯੂਰਪ ਦੀ ਵਾਰੀ ਹੋਵੇਗੀ। ਮੈਨੂੰ ਲੱਗਦਾ ਹੈ ਕਿ ਉਸ ਤੋਂ ਬਾਅਦ ਅਗਲਾ ਨੰਬਰ ਅਮਰੀਕਾ ਦਾ ਹੋਵੇਗਾ।"

ਟਰੰਪ ਨੇ ਕਿਹਾ ਕਿ ਜਦੋਂ ਇਹ ਜੰਗ ਖ਼ਤਮ ਹੋਵੇਗੀ, ਤਾਂ ਉਹ ਅਜਿਹੀ ਦੁਨੀਆ ਚਾਹੁੰਦੇ ਹਨ ਜਿੱਥੇ ਇਰਾਨ ਕੋਲ ਕੋਈ ਵੀ ਪਰਮਾਣੂ ਹਥਿਆਰ ਨਾ ਹੋਵੇ। ਉਨ੍ਹਾਂ ਮੁਤਾਬਕ ਜੇਕਰ ਇਰਾਨ ਪਰਮਾਣੂ ਸ਼ਕਤੀ ਬਣ ਜਾਂਦਾ ਹੈ, ਤਾਂ ਦੁਨੀਆ ਵਿੱਚ ਤਬਾਹੀ ਦਾ ਖ਼ਤਰਾ ਕਈ ਗੁਣਾ ਵਧ ਜਾਵੇਗਾ। ਟਰੰਪ ਨੇ ਇਰਾਨ ਵੱਲੋਂ ਗੱਲਬਾਤ ਵਿੱਚ ਕੀਤੀ ਜਾ ਰਹੀ ਦੇਰੀ ਅਤੇ ਭੇਜੇ ਗਏ ਪ੍ਰਸਤਾਵਾਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ। ਉਨ੍ਹਾਂ ਕਿਹਾ ਕਿ ਉਹ ਤਹਿਰਾਨ ਵੱਲੋਂ ਦਿੱਤੇ ਗਏ ਤਾਜ਼ਾ ਸੁਝਾਵਾਂ ਤੋਂ ਖੁਸ਼ ਨਹੀਂ ਹਨ।

#WATCH अमेरिकी राष्ट्रपति डोनाल्ड जे ट्रम्प ने कहा, "... आप ईरान को न्यूक्लियर वेपन नहीं दे सकते... क्योंकि वे इसे बहुत जल्दी इज़राइल नाम की जगह पर इस्तेमाल करेंगे, और वे इसे मिडिल ईस्ट में इस्तेमाल करेंगे, और वे इसे यूरोप में इस्तेमाल करेंगे। और मुझे लगता है कि हम अगले होंगे, और… pic.twitter.com/sWDpnPPbIK

— ANI_HindiNews (@AHindinews) May 2, 2026

ਇਸੇ ਦੌਰਾਨ ਟਰੰਪ ਨੇ ਇੱਕ ਵਾਰ ਫਿਰ ਫਰਾਂਸੀ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਅਤੇ ਹੋਰ ਯੂਰਪੀ ਦੇਸ਼ਾਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਅਮਰੀਕੀ ਹਿੱਤਾਂ ਦੀ ਰੱਖਿਆ ਲਈ ਸਖ਼ਤ ਵਪਾਰਕ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਣਗੇ।

ਇਰਾਨ ਨਾਲ ਜੰਗ ਦੀ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੰਦਿਆਂ ਵ੍ਹਾਈਟ ਹਾਊਸ ਨੇ ਕਾਂਗਰਸ ਨੂੰ ਦੱਸਿਆ ਹੈ ਕਿ ਭਾਵੇਂ ਇਲਾਕੇ 'ਚ ਅਮਰੀਕੀ ਫੌਜੀ ਮੌਜੂਦ ਹਨ, ਪਰ ਪ੍ਰਸ਼ਾਸਨ ਇਰਾਨ ਨਾਲ ਜੰਗ ਨੂੰ ਲਗਭਗ 'ਖ਼ਤਮ' ਮੰਨਦਾ ਹੈ। ਹਾਲਾਂਕਿ, ਟਰੰਪ ਦੇ ਤਾਜ਼ਾ ਬਿਆਨਾਂ ਤੋਂ ਲੱਗਦਾ ਹੈ ਕਿ ਉਹ ਇਰਾਨ 'ਤੇ 'ਮੈਕਸੀਮਮ ਪ੍ਰੈਸ਼ਰ' ਦੀ ਨੀਤੀ ਜਾਰੀ ਰੱਖਣਗੇ।

ਇਹ ਵੀ ਪੜ੍ਹੋ- 'ਤੇਲ' ਹੀ ਬਣ ਗਿਆ ਇਰਾਨ ਲਈ ਸਭ ਤੋਂ ਵੱਡੀ ਮੁਸੀਬਤ ! ਬੰਦ ਕਰਨਾ ਪੈ ਸਕਦੈ ਪ੍ਰੋਡਕਸ਼ਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News