ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

Sunday, May 10, 2026 - 04:25 PM (IST)

ਅਮਰੀਕਾ ਦਾ ਸਭ ਤੋਂ ਮਹਿੰਗਾ ਘਰ, ਕੀਮਤ ਹੈ 37,78,00,00,000

ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਰੀਅਲ ਅਸਟੇਟ ਇਤਿਹਾਸ ਵਿਚ ਇਕ ਨਵਾਂ ਰਿਕਾਰਡ ਬਣਿਆ ਹੈ। ਫੋਰਬਸ ਮੁਤਾਬਕ ਲਾਸ ਏਂਜਲਸ ਦੇ ਬੇਲ-ਏਅਰ ਇਲਾਕੇ ਵਿਚ ਸਥਿਤ ਇਕ ਆਲੀਸ਼ਾਨ ਘਰ 54,000 ਮਿਲੀਅਨ (ਕਰੀਬ 3,778 ਕਰੋੜ ਰੁਪਏ) ਦੀ ਕੀਮਤ ਨਾਲ 'ਸਭ ਤੋਂ ਮਹਿੰਗਾ ਲਿਸਟਿੰਗ' ਬਣਿਆ ਹੈ। ਮਤਲਬ ਇਹ ਹੈ ਕਿ ਵਿਕਰੀ ਲਈ ਰੱਖੇ ਗਏ ਮਕਾਨਾਂ ਵਿਚੋਂ ਇਹ ਸਭ ਤੋਂ ਵੱਧ ਮਹਿੰਗਾ ਹੈ। 

PunjabKesari

PunjabKesari

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ 'ਚ ਵਸਿਆ 'ਮਿੰਨੀ ਪੰਜਾਬ'! ਪੰਜਾਬੀ ਸਟ੍ਰੀਟ ਦਾ ਵੀਡੀਓ ਵਾਇਰਲ

PunjabKesari

PunjabKesari

ਇਸ ਨੂੰ ਲਾਸ ਏਂਜਲਸ ਦਾ 'ਕ੍ਰਾਊਨ ਜਵੇਲ' ਕਿਹਾ ਜਾਂਦਾ ਹੈ। ਇਸ ਜਾਇਦਾਦ ਦੀ ਮਲਕੀਅਤ ਕਲਾ ਦੇ ਸ਼ਾਹੀ ਪਰਿਵਾਰ ਅਲ ਥਾਨੀ ਪਰਿਵਾਰ ਨਾਲ ਜੁੜੀ ਇਕ ਸੰਸਥਾ ਕੋਲ ਹੈ। ਉਨ੍ਹਾਂ ਨੇ 2010 ਵਿਚ ਇਹ ਜ਼ਮੀਨ 35 ਮਿਲੀਅਨ ਡਾਲਰ (ਕਰੀਬ 330 ਕਰੋੜ ਰੁਪਏ) ਵਿਚ ਖਰੀਦੀ ਸੀ। ਇਸ ਘਰ ਵਿਚ ਅਤੀ ਆਧੁਨਿਕ ਜਿਮ, ਪਿਲਾਟੇ ਸਟੂਡੀਓ ਸਪਾ ਅਤੇ ਬਿਊਟੀ ਸੈਲੂਨ ਵੀ ਹਨ। ਇਸ 'ਮੈਗਾ-ਮੇਂਸ਼ਨ' ਨੂੰ ਬਣਾਉਣ ਵਿਚ ਲਗਭਗ 10 ਸਾਲ ਲੱਗੇ ਸਨ। ਇਸ ਨੂੰ ਮਸ਼ਹੂਰ ਕਲਾਕਾਰ ਪੀਟਰ ਮੈਰਿਨੋ ਨੇ ਡਿਜ਼ਾਈਨ ਕੀਤਾ ਹੈ। ਇਸ ਦੇ ਨਿਰਮਾਣ ਵਿਚ 350 ਮਿਲੀਅਨ ਡਾਲਰ (3,304 ਕਰੋੜ ਰੁਪਏ ) ਖਰਚ ਹੋਏ। ਇਸ ਆਲੀਸ਼ਾਨ ਘਰ ਵਿਚ 39 ਬੈੱਡਰੂਮ, 50 ਬਾਥਰੂਮ, 3 ਸਵਿਮਿੰਗ ਪੂਲ, 1 ਐਕਸ-ਰੇਅ ਰੂਮ, 1 ਸਿਨੇਮਾ ਹਾਲ, 1 ਟੈਨਿਸ ਕੋਰਟ ਹੈ। ਇਸ ਵਿਚ 8 ਏਕੜ ਸਪੇਸ ਹੈ। ਇਹ ਘਰ 70 ਹਜ਼ਾਰ ਵਰਗ ਫੁੱਟ ਵਿਚ ਬਣਿਆ ਹੋਇਆ ਹੈ। ਇਸ ਵਿਚ 25 ਕਾਰਾਂ ਦਾ ਅੰਡਰਗ੍ਰਾਊਂਡ ਗੈਰੇਜ ਵੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News