ਭਾਰਤੀ ਮੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕਿਊਬਸੈਟ ਨੂੰ ਨਾਸਾ ਕਰੇਗਾ ਲਾਂਚ

Monday, Apr 15, 2019 - 06:49 PM (IST)

ਭਾਰਤੀ ਮੂਲ ਦੇ ਵਿਦਿਆਰਥੀਆਂ ਵਲੋਂ ਤਿਆਰ ਕਿਊਬਸੈਟ ਨੂੰ ਨਾਸਾ ਕਰੇਗਾ ਲਾਂਚ

ਵਾਸ਼ਿੰਗਟਨ (ਭਾਸ਼ਾ)- ਨਾਸਾ ਨੇ ਭਾਰਤੀ ਮੂਲ ਦੇ ਅਮਰੀਕੀ ਵਿਦਿਆਰਥੀ ਦੀ ਅਗਵਾਈ ਵਾਲੀ ਇਕ ਟੀਮ ਨੂੰ ਚੁਣਿਆ ਹੈ ਜੋ ਆਪਣੇ ਕਿਊਬਸੈਟ ਨੂੰ ਅਮਰੀਕੀ ਪੁਲਾੜ ਏਜੰਸੀ ਦੇ ਭਵਿੱਖ ਦੇ ਮਿਸ਼ਨਾਂ ਲਈ ਪੁਲਾੜ ਵਿਚ ਭੇਜ ਸਕਦੇ ਹਨ। ਕਿਊਬਸੈੱਟ ਰਿਸਰਚ ਕਰਨ ਵਾਲਾ ਇਕ ਲਘੂ ਉਪਗ੍ਰਹਿ ਹੈ ਜੋ ਬ੍ਰਹਿਮਾਂਡੀ ਕਿਰਣਾਂ ਦਾ ਪਤਾ ਲਗਾ ਸਕਦਾ ਹੈ। ਕੇਸ਼ਵ ਰਾਘਵਨ (21) ਦੀ ਅਗਵਾਈ ਵਿਚ ਯੇਲ ਅੰਗਰਗ੍ਰੈਜੂਏਟ ਏਅਰੋਸਪੇਸ ਐਸੋਸੀਏਸ਼ਨ (ਵਾਈ.ਯੂ.ਏ.ਏ.) ਦੇ ਖੋਜਕਰਤਾਵਾਂ ਦੀ ਟੀਮ ਦੇਸ਼ ਭਰ ਦੀਆਂ ਉਨ੍ਹਾਂ 16 ਟੀਮਾਂ ਵਿਚ ਸ਼ਾਮਲ ਹੈ ਜਿਨ੍ਹਾਂ ਦੇ ਕਿਊਬਸੈਟ ਨੂੰ 2020, 2021 ਅਤੇ 2022 ਵਿਚ ਪੁਲਾੜ ਵਿਚ ਭੇਜੇ ਜਾਣ ਦੀ ਯੋਜਨਾ ਹੈ।

ਟੀਮ ਦੇ ਕਿਊਬਸੈੱਟ ਬਲਾਸਟ ( ਬੋਸ਼ੇਟ ਲੋ ਅਰਥ ਅਲਫਾ/ਅਲਫਾ ਸਪੇਸ ਟੈਲੀਸਕੋਪ) ਦਾ ਨਾਂ ਭੌਤੀਕੀਵਿਦ ਐਡਵਰਡਸ ਏ ਬੋਸ਼ੇਟ ਦੇ ਨਾਂ 'ਤੇ ਰੱਖਿਆ ਗਿਆ ਹੈ ਜੋ ਅਮਰੀਕਾ ਵਿਚ ਪੀ.ਐਚ.ਡੀ. ਪ੍ਰਾਪਤ ਕਰਨ ਵਾਲੇ ਪਹਿਲੇ ਅਫਰੀਕੀ ਅਮਰੀਕੀ ਹਨ। ਵਿਦਿਆਰਥੀਆਂ ਨੇ ਚਾਰ ਸਾਲ ਵਿਚ ਇਸ ਉਪਗ੍ਰਹਿ ਨੂੰ ਤਿਆਰ ਕੀਤਾ ਅਤੇ ਨਾਸਾ ਦੇ ਕਿਊਬਸੈੱਟ ਲਾਂਚ ਇਨੀਸ਼ਿਏਟਿਵ ਮੁਕਾਬਲੇ ਰਾਹੀਂ ਲਾਂਚ ਦੀ ਇਜਾਜ਼ਤ ਪ੍ਰਾਪਤ ਕੀਤੀ।


author

Sunny Mehra

Content Editor

Related News