ਨਾਸਾ ’ਤੇ ਮੰਗਲ ਕਿਊਬਸੈੱਟ ਦੀ ਸਫਲਤਾ ਛੋਟੇ ਡੂੰਘੇ ਪੁਲਾੜ ਜਾਂਚ-ਪੜਤਾਲ ਲਈ ਰਸਤਾ ਖੋਲ੍ਹੇਗੀ
Wednesday, Nov 28, 2018 - 01:45 AM (IST)

ਵਾਸ਼ਿੰਗਟਨ-ਨਾਸਾ ਦੇ ਆਪਣੀ ਤਰ੍ਹਾਂ ਦੇ ਪਹਿਲੇ, ਬ੍ਰੀਫਕੇਸ ਦੇ ਆਕਾਰ ਦੇ ਪੁਲਾੜੀ ਜਹਾਜ਼ ਮਾਰਸੋ ਕਿਊਬਸੈੱਟ ਨੇ ਡੂੰਘੇ ਪੁਲਾੜ ਦਾ ਸਫਰ ਤੈਅ ਕਰ ਕੇ ਮੰਗਲ ’ਤੇ ਨਵੇਂ ਰੋਬੋਟਿਕ ਲੈਂਡਰ ‘ਦਿ ਇਨਸਾਈਟ’ ਰਾਹੀਂ ਸਫਲਤਾਪੂਰਵਕ ਸੂਚਨਾਵਾਂ ਨੂੰ ਭੇਜਣਾ ਸ਼ੁਰੂ ਕਰ ਦਿੱਤਾ। ਇਸ ਨਾਲ ਭਵਿੱਖ ’ਚ ਪੁਲਾੜ ਦੀ ਡੂੰਘਾਈ ’ਚ ਹੋਰ ਉਤਰਨ ਦਾ ਰਸਤਾ ਬਣ ਗਿਆ ਹੈ। ਦੋਹਰੇ ਸੰਚਾਰ ਕਮਿਊਨੀਕੇਸ਼ਨ ਕਿਊਬਸੈੱਟ ਕੈਲੀਫੋਰਨੀਆ ’ਚ ਨਾਸਾ ਦੀ ਜੈੱਟ ਪ੍ਰੋਪਲਸਨ ਲੈਬੋਰਟਰੀ ਵਲੋਂ ਬਣਾਏ ਗਏ ਹਨ ਅਤੇ ਇਸ ਨੂੰ 5 ਮਈ ਨੂੰ ਇਨਸਾਈਟ ਲੈਂਡਰ ਨਾਲ ਛੱਡਿਆ ਗਿਆ ਸੀ। ਇਹ ਸੋਮਵਾਰ ਨੂੰ ਸਫਲਤਾਪੂਰਵਕ ਮੰਗਲ ’ਤੇ ਉਤਰਿਆ। ਕਿਊਬਸੈੱਟ ਪੁਲਾੜੀ ਜਹਾਜ਼ਾਂ ਦਾ ਇਕ ਵਰਗ ਹੈ, ਜੋ ਮਾਨਕੀਕ੍ਰਿਤ ਛੋਟੇ ਆਕਾਰ ਅਤੇ ਆਫ-ਦਿ-ਸ਼ੈਲਫ ਤਕਨੀਕ ਦੇ ਮਾਡਊਲਰ ਵਰਤੋਂ ’ਤੇ ਆਧਾਰਿਤ ਹੈ। ਇਨ੍ਹਾਂ ਵਿਚੋਂ ਕਈਆਂ ਦਾ ਨਿਰਮਾਣ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਕੀਤਾ ਗਿਆ ਹੈ ਅਤੇ ਵੱਡੇ ਪੁਲਾੜੀ ਜਹਾਜ਼ਾਂ ਦੇ ਛੱਡਣ ਦੌਰਾਨ ਇਨ੍ਹਾਂ ਨੂੰ ਵੀ ਧਰਤੀ ਦੀ ਓਰਬਿਟ ’ਚ ਛੱਡਿਆ ਗਿਆ ਹੈ।