ਚੰਦਰਮਾ 'ਤੇ ਮਾਈਨਿੰਗ ਦੀ ਤਿਆਰੀ 'ਚ ਨਾਸਾ, ਪੁਲਾੜ 'ਚ ਵਪਾਰਕ ਮੌਕਿਆਂ ਨੂੰ ਅੱਗੇ ਵਧਾਉਣਾ ਹੈ ਉਦੇਸ਼
Friday, Jun 30, 2023 - 02:06 AM (IST)

ਇੰਟਰਨੈਸ਼ਨਲ ਡੈਸਕ : ਨਾਸਾ ਚੰਦਰਮਾ ਦੀ ਮਿੱਟੀ ਦੀ ਖੋਦਾਈ ਕਰਨ ਅਤੇ ਚੰਦਰਮਾ ਦੀ ਸਤ੍ਹਾ 'ਤੇ ਇਕ ਪ੍ਰੋਸੈਸਿੰਗ ਪਲਾਂਟ ਸਥਾਪਤ ਕਰਨ ਦੀ ਯੋਜਨਾ ਦੇ ਨਾਲ ਪੁਲਾੜ 'ਚ ਇਕ ਟੈਸਟ ਡਰਿਲ ਭੇਜੇਗਾ। ਨਾਸਾ ਦੇ ਜਾਨਸਨ ਸਪੇਸ ਰਾਕੇਟ ਵਿਗਿਆਨੀ ਗੇਰਾਲਡ ਸੈਂਡਰਸ ਨੇ ਕਿਹਾ ਕਿ ਅਸੀਂ ਖੋਦਾਈ ਦੇ ਪੜਾਅ 'ਚ ਨਿਵੇਸ਼ ਕਰਨ ਲਈ ਸਰੋਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਜੋਖਮ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਜੋ ਬਾਹਰੀ ਨਿਵੇਸ਼ ਸਮਝ 'ਚ ਆਏ, ਜਿਸ ਨਾਲ ਵਿਕਾਸ ਅਤੇ ਉਤਪਾਦਨ ਹੋ ਸਕੇ।
ਇਹ ਵੀ ਪੜ੍ਹੋ : ਵਿਸ਼ਵ ਬੈਂਕ ਦੇ ਪ੍ਰਧਾਨ ਅਜੇ ਬੰਗਾ ਦਾ ਨਾਂ ਅਮਰੀਕਾ ਦੇ ਮਹਾਨ ਪ੍ਰਵਾਸੀਆਂ ਦੀ ਸੂਚੀ 'ਚ ਸ਼ਾਮਲ
ਰਾਕੇਟ ਵਿਗਿਆਨੀ ਗੇਰਾਲਡ ਸੈਂਡਰਸ ਨੇ ਕਿਹਾ ਕਿ ਇਸ ਮਿਸ਼ਨ ਦਾ ਇਕ ਉਦੇਸ਼ ਪੁਲਾੜ ਵਿੱਚ ਵਪਾਰਕ ਮੌਕਿਆਂ ਨੂੰ ਅੱਗੇ ਵਧਾਉਣਾ ਹੈ। ਗੇਰਾਲਡ ਸੈਂਡਰਜ਼ ਨੇ ਅੱਗੇ ਕਿਹਾ ਕਿ ਏਜੰਸੀ ਵਪਾਰਕ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਟੀਚਿਆਂ ਵਜੋਂ ਊਰਜਾ, ਪਾਣੀ ਅਤੇ ਚੰਦਰਮਾ ਦੀ ਮਿੱਟੀ ਸਮੇਤ ਸੰਭਾਵੀ ਸਰੋਤਾਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਚੰਦਰਮਾ 'ਤੇ ਵਸੀਲੇ ਮੁਹੱਈਆ ਕਰਵਾਉਣ ਲਈ ਲਾਗਤਾਂ 'ਚ ਕਟੌਤੀ ਦੇ ਨਾਲ-ਨਾਲ ਸਰਕੁਲਰ ਇਕਾਨਮੀ ਦਾ ਵਿਕਾਸ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਫਰਾਂਸ 'ਚ ਟ੍ਰੈਫਿਕ ਨਿਯਮ ਤੋੜਨ 'ਤੇ ਪੁਲਸ ਨੇ 17 ਸਾਲਾ ਲੜਕੇ ਨੂੰ ਮਾਰੀ ਗੋਲ਼ੀ, ਮੌਤ ਤੋਂ ਬਾਅਦ ਭੜਕੇ ਲੋਕ
ਆਸਟ੍ਰੇਲੀਅਨ ਸਪੇਸ ਏਜੰਸੀ ਦੇ ਸਹਾਇਕ ਨਿਰਦੇਸ਼ਕ ਸੈਮੂਅਲ ਵੈਬਸਟਰ ਨੇ ਕਿਹਾ ਕਿ ਉਨ੍ਹਾਂ ਦੇ ਦੇਸ਼ ਦੀ ਪੁਲਾੜ ਏਜੰਸੀ ਅਰਧ-ਆਟੋਨੋਮਸ ਰੋਵਰ ਵਿਕਸਿਤ ਕਰਨ ਦੀ ਪ੍ਰਕਿਰਿਆ ਵਿੱਚ ਹੈ। ਇਹ 2026 ਦੇ ਸ਼ੁਰੂ 'ਚ ਨਾਸਾ ਮਿਸ਼ਨ 'ਤੇ ਰੈਗੋਲਿਥ ਦੇ ਨਮੂਨੇ ਲੈਣ ਦੀ ਯੋਜਨਾ ਵੱਲ ਅਗਵਾਈ ਕਰਦਾ ਹੈ। ਚੰਦਰਮਾ ਦੇ ਸਰੋਤਾਂ ਤੋਂ ਆਕਸੀਜਨ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।