ਡਾਕਟਰ ਨਰਿੰਦਰ ਸਿੰਘ ਕੰਗ ਅਤੇ ਵੋਨਿੰਦਰ ਕੌਰ ਕੰਗ ਦਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ

09/20/2022 11:36:01 AM

ਨਿਊਯਾਰਕ (ਰਾਜ ਗੋਗਨਾ): ਭੁਲੱਥ ਦੇ ਨਜ਼ਦੀਕੀ ਪਿੰਡ ਖੱਸਣ ਜ਼ਿਲ੍ਹਾ ਕਪੂਰਥਲਾ ਪੰਜਾਬ ਰਾਜ ਦੇ ਉਘੇ ਸਮਾਜ ਸੇਵੀ ਅਤੇ ਯੋਗ ਪ੍ਰਬੰਧਕ ਡਾਕਟਰ ਨਰਿੰਦਰ ਸਿੰਘ ਕੰਗ ਅਤੇ ਉਹਨਾਂ ਦੀ ਪਤਨੀ ਸਰਦਾਰਨੀ ਵੋਨਿੰਦਰ ਕੌਰ ਕੰਗ ਜੋ ਅੱਜਕੱਲ੍ਹ ਅਮਰੀਕਾ ਦੌਰੇ 'ਤੇ ਆਏ ਹੋਏ ਹਨ।ਉਹਨਾਂ ਦਾ ਗੁਰਘਰ ਦੀ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ। ਡਾਕਟਰ ਨਰਿੰਦਰ ਸਿੰਘ ਕੰਗ ਜੋ 4 ਵਾਰ ਦੇ ਨੈਸ਼ਨਲ ਪੁਰਸਕਾਰ, ਅਤੇ ਸਵ: ਸਤਨਾਮ ਸਿੰਘ ਰੰਧਾਵਾ ਐਵਾਰਡ ਅਤੇ ਗਲੋਬਲ ਪੁਰਸਕਾਰ ਦੇ ਵਿਜੇਤਾ ਹਨ। ਅੱਜ ਉਹ ਗੁਰਦੁਆਰਾ ਸ਼ਹੀਦਾ ਅਸਥਾਨ ਧੰਨ -ਧੰਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਹਿੱਕਸਵਿਲ ਨਿਊਯਾਰਕ ਵਿਖੇ ਨਤਮਸਤਕ ਹੋਏ, ਜਿੱਥੇ ਗੁਰਦੁਆਰਾ ਸ਼ਹੀਦਾਂ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਨਿਊਯਾਰਕ ਗੁਰੂਦਵਾਰਿਆਂ ਦੀਆਂ ਸਮੂਹ ਪ੍ਰਬੰਧਕ ਕਮੇਟੀਆਂ ਵੱਲੋਂ ਉਹਨਾਂ ਨੂੰ ਜਿੱਥੇ ਜੀ ਆਇਆ ਨੂੰ ਕਿਹਾ ਗਿਆ ਉੱਥੇ ਉਹਨਾਂ ਨੂੰ ਸਿਰੋਪਾ ਅਤੇ ਗੁਰੂ ਘਰ ਦਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। 

ਨਿਊਯਾਰਕ ਦੇ ਉਘੇ ਵਿਦਵਾਨ ਸਿੱਖ ਧਰਮ ਪ੍ਰਚਾਰਕ ਗਿਆਨੀ ਭੁਪਿੰਦਰ ਸਿੰਘ ਜੀ ਜਿੰਨਾਂ ਦਾ ਪੰਜਾਬ ਤੋਂ ਪਿਛੋਕੜ ਭੁਲੱਥ ਲਾਗਲੇ ਪਿੰਡ ਖੱਸਣ ਦੇ ਨਾਲ ਹੈ ਉਹਨਾ ਨੇ ਇਸ ਮੌਕੇ ਗੱਲਬਾਤ ਦੇ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਡਾਕਟਰ ਨਰਿੰਦਰ ਸਿੰਘ ਕੰਗ ਇਨਸਾਫ਼ ਪਸੰਦ ਅਤੇ ਯੋਗ ਪ੍ਰਬੰਧਕ ਹਨ। ਸਮਾਜ ਦੀ ਸੇਵਾ ਉਹ ਹਮੇਸ਼ਾ ਵੱਧ ਚੜ੍ਹ ਕੇ ਕਰਦੇ ਹਨ। ਜਿਵੇਂ ਸਿਹਤ, ਵਿਦਿਆ ਦੇ ਖੇਤਰ, ਪਾਣੀ ਦੀ ਸੰਭਾਲ, ਵਾਤਾਵਰਣ, ਖੇਡਾਂ ਅਤੇ ਪਿੰਡ ਖੱਸਣ ਦੇ ਵਿਕਾਸ ਲਈ ਉਹ ਚਾਰ ਵਾਰ ਨੈਸ਼ਨਲ ਪੁਰਸਕਾਰ, ਸਵ. ਸਤਨਾਮ ਸਿੰਘ ਰੰਧਾਵਾ ਪੁਰਸਕਾਰ ਅਤੇ ਗਲੋਬਲ ਪੁਰਸਕਾਰ ਨਾਲ ਸਨਮਾਨਿਤ ਹੋ ਚੁੱਕੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਡਾਕਟਰ ਨਰਿੰਦਰ ਸਿੰਘ ਕੰਗ ਅਤੇ ਵੋਨਿੰਦਰ ਕੌਰ ਕੰਗ ਦਾ ਕਮੇਟੀ ਵੱਲੋਂ ਸਨਮਾਨ

ਅਮਰੀਕਾ ਦੀਆਂ ਵੱਖ-ਵੱਖ ਸੁਸਾਇਟੀਆਂ ਅਤੇ ਗੁਰੂ ਘਰਾਂ ਵੱਲੋਂ ਉਹਨਾਂ ਅਤੇ ਉਹਨਾਂ ਦੀ ਪਤਨੀ ਵੋਨਿੰਦਰ ਕੰਗ ਨੂੰ ਸਨਮਾਨਿਤ ਕੀਤਾ ਗਿਆ।ਅੱਜ ਦਾ ਸਮਾਗਮ ਗੁਰਦੁਆਰਾ ਸ਼ਹੀਦਾ ਬਾਬਾ ਦੀਪ ਸਿੰਘ ਜੀ ਹਿਕਸਵਿਲ ਨਿਉਯਾਰਕ ਵਿੱਖੇ ਹੋਇਆ। ਇਸ ਮੌਕੇ ਗੁਰੂ ਘਰ ਦੇ ਮੁੱਖ ਸੇਵਾਦਾਰ ਗਿਆਨੀ ਭੁਪਿੰਦਰ ਸਿੰਘ, ਮੁੱਖ ਸੇਵਾਦਾਰ ਸਜਣ ਸਿੰਘ ਗੁਰਦੁਆਰਾ ਸੰਤ ਸਾਗਰ, ਅਸ਼ੋਕ ਕੁਮਾਰ (ਜੇ.ਐਮ.ਡੀ. ਸਮੂਹ), ਵਿਪਨ ਕੁਮਾਰ ਸਰਪੰਚ, ਜਗਦੀਪ ਸਿੰਘ,ਵਰਿੰਦਰਪਾਲ ਸਿੰਘ ਸਿੱਕਾ ਸਕੱਤਰ ਪਲੈਨ ਵਿਉ ਗੁਰਦੁਆਰਾ, ਗੁਰਚਰਨ ਸਿੰਘ ਸੱਚਦੇਵਾ ਜਨਰਲ ਸਕੱਤਰ ਗੁਰਦੁਆਰਾ ਮਾਤਾ ਸਾਹਿਬ ਕੌਰ, ਅਸ਼ੋਕ ਮਾਹੀਂ ਪ੍ਰਧਾਨ ਗੁਰਦੁਆਰਾ ਸ੍ਰੀ ਰਵਿਦਾਸ ਸਭਾ, ਸ. ਨਿਰਮਲ ਸਿੰਘ ਸਾਬਕਾ ਪ੍ਰਧਾਨ ਗੁਰਦੁਆਰਾ ਸ੍ਰੀ ਰਵਿਦਾਸ ਸਭਾ ਨਿਉਯਾਰਕ, ਸ. ਗੁਰਵਿੰਦਰ ਸਿੰਘ ਬਬਲੂ ਸਕਾਈ ਵਰਲਡ ਕੰਨਸਟ ਕੰਪਨੀ, ਸ. ਹਰਬੰਸ ਸਿੰਘ ਢਿੱਲੋਂ ਉਘੇ ਬਿਜ਼ਨਸਮੈਨ ਨਿਉਯਾਰਕ, ਸ. ਭੁਪਿੰਦਰ ਸਿੰਘ ਬੋਪਾਰਾਏ ਸਾਬਕਾ ਪ੍ਰਧਾਨ ਸਿੱਖ ਕਲਚਰਲ ਸੁਸਾਇਟੀ, ਸ. ਜਸਵਿੰਦਰ ਸਿੰਘ ਜੱਸੀ ਪ੍ਰਧਾਨ ਸੰਤ ਪ੍ਰੇਮ ਸਿੰਘ ਕਲਚਰਲ ਸੁਸਾਇਟੀ ਨਿਊਯਾਰਕ, ਸ. ਬੂਟਾ ਸਿੰਘ ਪ੍ਰਧਾਨ ਗੁਰੂ ਰਾਮਦਾਸ ਵੈਲਫੇਅਰ ਸੁਸਾਇਟੀ ਨਿਊਯਾਰਕ ਅਤੇ ਹੋਰ ਕਮੇਟੀਆਂ ਦੇ ਪ੍ਰਬੰਧਕਾਂ ਨੇ ਸਿਰੋਪਾ ਸਾਹਿਬ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ।


Vandana

Content Editor

Related News