ਨਰਿੰਦਰ ਕੌਰ ਸੰਧੂ ਦੇ ਅਕਾਲ ਚਲਾਣੇ ਕਾਰਨ ਫਰਿਜ਼ਨੋ ਦੇ ਸੰਧੂ ਪਰਿਵਾਰ ਨੂੰ ਡੂੰਘਾ ਸਦਮਾ

Thursday, Feb 05, 2026 - 07:51 AM (IST)

ਨਰਿੰਦਰ ਕੌਰ ਸੰਧੂ ਦੇ ਅਕਾਲ ਚਲਾਣੇ ਕਾਰਨ ਫਰਿਜ਼ਨੋ ਦੇ ਸੰਧੂ ਪਰਿਵਾਰ ਨੂੰ ਡੂੰਘਾ ਸਦਮਾ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਸਿੰਘ ਨੀਟਾ ਮਾਛੀਕੇ) : ਫਰਿਜ਼ਨੋ ਦੇ ਪੰਜਾਬੀ ਭਾਈਚਾਰੇ ਲਈ ਬਹੁਤ ਹੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਸ. ਲਖਵੀਰ ਸਿੰਘ ਸੰਧੂ (ਬੈਂਕ ਮੈਨੇਜਰ) ਦੀ ਧਰਮ ਪਤਨੀ ਭੈਣਜੀ ਨਰਿੰਦਰ ਕੌਰ ਸੰਧੂ (68 ਸਾਲ) ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਹਨ, ਜਿਸ ਕਾਰਨ ਫਰਿਜ਼ਨੋ ਦੇ ਸੰਧੂ ਪਰਿਵਾਰ ਨੂੰ ਗਹਿਰਾ ਸਦਮਾ ਪਹੁੰਚਿਆ ਹੈ। ਸਵ. ਨਰਿੰਦਰ ਕੌਰ ਸੰਧੂ ਬਹੁਤ ਹੀ ਮਿਲਾਪੜੇ ਸੁਭਾਅ ਵਾਲੀ ਸ਼ਖ਼ਸੀਅਤ ਸਨ। ਉਹਨਾਂ ਨੇ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਲੰਬੇ ਸਮੇਂ ਤੱਕ ਦਲੇਰੀ ਨਾਲ ਮੁਕਾਬਲਾ ਕੀਤਾ, ਪਰ ਅੰਤ ਵਿੱਚ ਉਹ ਜੀਵਨ ਦੀ ਜੰਗ ਹਾਰ ਗਏ।

ਇਹ ਵੀ ਪੜ੍ਹੋ : FEMA ਉਲੰਘਣਾ: ਹਵਾਲਾ ਰਾਹੀਂ ਦੁਬਈ 'ਚ ਜਾਇਦਾਦ ਖ਼ਰੀਦਣ ਵਾਲਿਆਂ ਵਿਰੁੱਧ ED ਨੇ ਕੀਤੀ ਵੱਡੀ ਕਾਰਵਾਈ

ਅੰਤਿਮ ਸੰਸਕਾਰ ਅਤੇ ਭੋਗ ਦੀ ਜਾਣਕਾਰੀ
ਉਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਮਿਤੀ 10 ਫਰਵਰੀ (ਮੰਗਲਵਾਰ) ਨੂੰ ਸ਼ਾਂਤ ਭਵਨ ਫਿਊਨਰਲ ਹੋਮ, ਫਾਊਲਰ (4800 E. Clayton Ave, Fowler, CA 93625) ਵਿਖੇ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਦਰਮਿਆਨ ਕੀਤਾ ਜਾਵੇਗਾ। ਇਸ ਉਪਰੰਤ ਭੋਗ ਗੁਰਦੁਆਰਾ ਨਾਨਕਸਰ, ਕੌਰਨੀਲੀਆ ਰੋਡ ਫਰਿਜਨੋ (3660 N Cornelia Rd, Fresno, CA 93723) ਵਿਖੇ ਪਾਇਆ ਜਾਵੇਗਾ। ਮਾਛੀਕੇ-ਧਾਲੀਆਂ ਮੀਡੀਆ/PB News USA ਗਰੁੱਪ ਵੱਲੋਂ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਸਵ. ਨਰਿੰਦਰ ਕੌਰ ਸੰਧੂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸੰਧੂ ਪਰਿਵਾਰ ਨੂੰ ਇਸ ਭਾਣੇ ਨੂੰ ਮੰਨਣ ਦਾ ਹੌਸਲਾ ਤੇ ਬਲ ਪ੍ਰਦਾਨ ਕਰਨ। ਦੁੱਖ ਸਾਂਝਾ ਕਰਨ ਜਾਂ ਹੋਰ ਜਾਣਕਾਰੀ ਲਈ ਬਾਈ ਲਖਵਿੰਦਰ ਸਿੰਘ ਸੰਧੂ ਨਾਲ (559) 653-6267 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।


author

Sandeep Kumar

Content Editor

Related News