ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਮਾਦੁਰੋ ਨੂੰ ਨਿਊਯਾਰਕ ਦੀ ਅਦਾਲਤ ’ਚ ਕੀਤਾ ਪੇਸ਼
Friday, Mar 27, 2026 - 04:09 AM (IST)
ਨਿਊਯਾਰਕ (ਭਾਸ਼ਾ) - ਵੈਨੇਜ਼ੁਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੁਰੋ ਨੂੰ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਮਾਮਲੇ ਵਿਚ ਸੁਣਵਾਈ ਲਈ ਵੀਰਵਾਰ ਨੂੰ ਨਿਊਯਾਰਕ ਦੀ ਇਕ ਅਦਾਲਤ ਵਿਚ ਪੇਸ਼ ਕੀਤਾ ਗਿਆ। ਮਾਦੁਰੋ ਦੇ ਵਕੀਲ ਨੇ ਦਲੀਲ ਦਿੱਤੀ ਕਿ ਅਮਰੀਕਾ, ਵੈਨੇਜ਼ੁਏਲਾ ਸਰਕਾਰ ਦੇ ਪੈਸਿਆਂ ਨੂੰ ਉਨ੍ਹਾਂ ਦੇ ਕਾਨੂੰਨੀ ਖਰਚਿਆਂ ਦੇ ਭੁਗਤਾਨ ਲਈ ਵਰਤਣ ਨਾ ਦੇ ਕੇ ਅਹੁਦੇ ਤੋਂ ਹਟਾਏ ਗਏ ਨੇਤਾ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਕਰ ਰਿਹਾ ਹੈ। ਵੀਰਵਾਰ ਦੀ ਸੁਣਵਾਈ ਜਨਵਰੀ ਵਿਚ ਹੋਈ ਉਨ੍ਹਾਂ ਦੀ ਪੇਸ਼ੀ ਤੋਂ ਬਾਅਦ ਪਹਿਲੀ ਵਾਰ ਹੋ ਰਹੀ ਹੈ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲਿਆ ਫਲੋਰੇਸ ਅਦਾਲਤ ਵਿਚ ਪੇਸ਼ ਹੋਏ ਹਨ। ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ’ਤੇ ਉਨ੍ਹਾਂ ਲੋਕਾਂ ਦੇ ਅਗਵਾ, ਕੁੱਟਮਾਰ ਅਤੇ ਕਤਲ ਦਾ ਵੀ ਦੋਸ਼ ਹੈ, ਜੋ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਦੇ ਉਨ੍ਹਾਂ ਦੇ ਕਾਰੋਬਾਰ ਵਿਚ ਰੁਕਾਵਟ ਪਾ ਰਹੇ ਸਨ।
