ਇਤਰਾਜ਼ਯੋਗ ਹਾਲਤ 'ਚ ਫੜ੍ਹਿਆ ਗਿਆ PM ਮੋਦੀ ਦੇ ਦੌਰੇ ਦਾ ਵਿਰੋਧੀ ਨੇਤਾ, ਸ਼ੇਖ ਹਸੀਨਾ ਨੇ ਕਿਹਾ ਇਸਲਾਮ 'ਤੇ ਕਲੰਕ

04/05/2021 4:10:24 PM

ਢਾਕਾ (ਬਿਊਰੋ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪਿਛਲੇ ਮਹੀਨੇ 26 ਮਾਰਚ ਨੂੰ ਬੰਗਲਾਦੇਸ਼ ਦੀ ਯਾਤਰਾ ਦੌਰਾਨ ਇੱਥੇ ਹਿਫਾਜਤ-ਏ-ਇਸਲਾਮ ਨਾਮ ਦੇ ਸੰਗਠਨ ਨੇ ਹਿੰਸਕ ਵਿਰੋਧ ਪ੍ਰਦਰਸ਼ਨ ਕੀਤੇ ਸਨ। ਬੰਗਲਾਦੇਸ਼ ਦੇ ਚਟਗਾਓਂ ਅਤੇ ਬ੍ਰਹਮਬਰੀਆ ਵਿਚ ਇਸ ਕੱਟੜਪੰਥੀ ਸੰਗਠਨ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਕਰੀਬ ਇਕ ਦਰਜਨ ਲੋਕਾਂ ਦੀ ਮੌਤ ਹੋ ਗਈ ਸੀ। ਪੀ.ਐੱਮ. ਮੋਦੀ ਦੀ ਬੰਗਲਾਦੇਸ਼ ਯਾਤਰਾ ਦੌਰਾਨ ਕਈ ਦਿਨਾਂ ਤੱਕ ਪ੍ਰਦਰਸ਼ਨ ਕਰਨ ਵਾਲਾ ਹਿਫਾਜਤ-ਏ-ਇਸਲਾਮ ਫਿਰ ਤੋਂ ਸੁਰਖੀਆਂ ਵਿਚ ਹੈ। ਇਸ ਸੰਗਠਨ ਦਾ ਸੰਯੁਕਤ ਜਨਰਲ ਸਕੱਤਰ ਇਕ ਰਿਜੋਰਟ ਵਿਚ ਮਹਿਲਾ ਨਾਲ ਫੜੇ ਜਾਣ ਤੋਂ ਬਾਅਦ ਮਾਮਲੇ ਨੂੰ ਦਬਾਉਣ ਵਿਚ ਲੱਗਿਆ ਹੋਇਆ ਹੈ ਤਾਂ ਉੱਥੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅਜਿਹੇ ਲੋਕਾਂ ਨੂੰ ਇਸਲਾਮ ਦੇ ਨਾਮ 'ਤੇ ਕਲੰਕ ਦੱਸਿਆ ਹੈ।

PunjabKesari

ਕੱਟੜਪੰਥੀ ਸੰਗਠਨ ਹਿਫਾਜਤ-ਏ-ਇਸਲਾਮ ਦੇ ਸੰਯੁਕਤ ਜਨਰਲ ਸਕੱਤਰ ਮਾਮੂਨੁਲ ਹੱਕ ਦੇ ਰਿਜੋਰਟ ਵਿਚ ਇਕ ਮਹਿਲਾ ਨਾਲ ਫੜੇ ਜਾਣ 'ਤੇ ਬੰਗਲਾਦੇਸ਼ ਦੀ ਪੀ.ਐੱਮ ਸ਼ੇਖ ਹਸੀਨਾ ਨੇ ਇਸ ਸੰਗਠਨ ਨੂੰ ਇਸਲਾਮ ਦੇ ਨਾਮ 'ਤੇ ਕਲੰਕ ਦੱਸਿਆ ਹੈ। ਮਾਮੂਨੁਲ ਹੱਕ ਜਿਹੜੀ ਮਹਿਲਾ ਨਾਲ ਫੜੇ ਗਏ ਸਨ, ਉਸ ਨੂੰ ਉਹਨਾਂ ਨੇ ਆਪਣੀ ਦੂਜੀ ਪਤਨੀ ਦੱਸਿਆ। ਢਾਕਾ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ, ਅਸਲ ਵਿਚ ਹਿਫਾਜਤ-ਏ-ਇਸਲਾਮ ਦੇ ਸੰਯੁਕਤ ਜਨਰਲ ਸਕੱਤਰ ਮਾਮੂਨੁਲ ਨੂੰ ਸ਼ਨੀਵਾਰ ਨੂੰ ਬੰਗਲਾਦੇਸ਼ ਦੇ ਸੋਨਾਰ ਪਿੰਡ ਦੇ ਇਕ ਰਿਜੋਰਟ ਵਿਚ ਇਕ ਮਹਿਲਾ ਨਾਲ ਫੜਿਆ ਗਿਆ। ਹੁਣ ਉਹ ਇਸ ਮਾਮਲੇ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। 

PunjabKesari

ਮਾਮੂਨੁਲ ਨੇ ਰਿਜੋਰਟ ਵਿਚ ਐਂਟਰੀ ਦੌਰਾਨ ਬਿਊਟੀ ਪਾਰਲਰ ਵਿਚ ਕੰਮ ਕਰਨ ਵਾਲੀ ਮਹਿਲਾ ਦੀ ਪਛਾਣ ਦੂਜੀ ਪਤਨੀ ਦੇ ਰੂਪ ਵਿਚ ਦੱਸੀ ਸੀ। ਫਿਲਹਾਲ ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਕਿਹਾ ਕਿ ਹਿਫਾਜਤ-ਏ-ਇਸਲਾਮ ਨੇ ਇਸਲਾਮ ਨੂੰ ਸ਼ਰਮਿੰਦਾ ਕੀਤਾ ਹੈ। ਪੀ.ਐੱਮ. ਨੇ ਐਤਵਾਰ ਨੂੰ ਸੰਸਦ ਦੇ 12ਵੇਂ ਸੈਸ਼ਨ ਨੂੰ ਸੰਬੋਧਿਤ ਕਰਦਿਆਂ ਇਹ ਗੱਲ ਕਹੀ।  

PunjabKesari

ਪੜ੍ਹੋ ਇਹ ਅਹਿਮ ਖਬਰ- ਉਇਗਰ ਭਾਈਚਾਰੇ ਨੇ ਕੈਨੇਡਾ ਨੂੰ 2022 ਬੀਜਿੰਗ ਓਲੰਪਿਕ ਦਾ ਬਾਈਕਾਟ ਕਰਨ ਦੀ ਕੀਤੀ ਅਪੀਲ 

ਉਹਨਾਂ ਨੇ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨ ਕਰਨ ਵਾਲੇ ਹਿਫਾਜਤ-ਏ-ਇਸਲਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਮੈਂ ਉਹਨਾਂ (ਮਾਮੂਨੁਲ) ਦੇ ਚਰਿੱਤਰ ਦੇ ਬਾਰੇ ਵਿਚ ਗੱਲ ਨਹੀਂ ਕਰਨਾ ਚਾਹੁੰਦੀ ਪਰ ਤੁਸੀਂ ਸਾਰਿਆਂ ਨੇ ਆਪਣੀ ਅੱਖਾਂ ਸਾਹਮਣੇ ਦੇਖਿਆ ਕਿ ਉਹ ਸ਼ਨੀਵਾਰ ਨੂੰ ਅਪਵਿੱਤਰ ਕੰਮ ਕਰਦੇ ਹੋਏ ਫੜੇ ਗਏ ਜਦਕਿ ਉਹ ਹਮੇਸ਼ਾ ਕਰਮ ਅਤੇ ਧਰਮ ਦੀ ਗੱਲ ਕਰਦੇ ਹਨ। ਸ਼ੇਖ ਹਸੀਨਾ ਨੇ ਕਿਹਾ ਕਿ ਦੇਸ਼ ਭਰ ਵਿਚ ਹਿੰਸਕ ਪ੍ਰਦਰਸ਼ਨਾਂ ਨੂੰ ਅੰਜਾਮ ਦੇਣ ਦੇ ਬਾਅਦ ਮਾਮੂਨੁਲ ਮੌਜ਼ ਮਸਤੀ ਕਰਨ ਲਈ ਇਕ ਖੂਬਸੂਰਤ ਮਹਿਲਾ ਨਾਲ ਰਿਜੋਰਟ ਗਏ। ਉਹ ਇਸਲਾਮ ਦੇ ਨਾਮ 'ਤੇ ਕਲੰਕ ਹਨ। ਅਜਿਹੇ ਲੋਕ ਇਸਲਾਮ ਨੂੰ ਸ਼ਰਮਿੰਦਾ ਕਰ ਰਹੇ ਹਨ। 

PunjabKesari

ਪੜ੍ਹੋ ਇਹ ਅਹਿਮ ਖਬਰ - ਯੂਕੇ: ਕਾਰ ਨਾਲ ਟਕਰਾਉਣ ਕਾਰਨ ਹੋਈ ਦੋ ਹਫ਼ਤਿਆਂ ਦੇ ਬੱਚੇ ਦੀ ਮੌਤ

ਸ਼ੇਖ ਹਸੀਨਾ ਨੇ ਪੁੱਛਿਆ ਕਿ ਇਸਲਾਮ ਮੰਨਣ ਵਾਲਾ ਸ਼ਖਸ ਝੂਠ ਕਿਵੇਂ ਬੋਲ ਸਕਦਾ ਹੈ। ਅਜਿਹੇ ਲੋਕ ਧਰਮ ਦਾ ਪਾਲਣ ਕਿਵੇਂ ਕਰਨਗੇ ਅਤੇ ਲੋਕਾਂ ਨੂੰ ਕੀ ਸਿਖਾਉਣਗੇ। ਉਹਨਾਂ ਨੇ ਕਿਹਾ ਕਿ ਅਜਿਹੇ ਕੁਝ ਲੋਕਾਂ ਦੇ ਗਲਤ ਕੰਮਾਂ ਕਾਰਨ ਅੱਤਵਾਦੀਆਂ, ਕੱਟੜਵਾਦੀਆਂ ਅਤੇ ਚਰਿੱਤਰਹੀਣ ਲੋਕਾਂ ਦਾ ਨਾਮ ਹੁਣ ਇਸਲਾਮ ਦੇ ਨਾਲ ਜੁੜ ਗਿਆ ਹੈ। ਉਹਨਾਂ ਨੇ ਕਿਹਾ ਕਿ ਉਹ ਲੋਕ ਸ਼ਾਂਤੀ ਦੇ ਧਰਮ ਇਸਲਾਮ ਨੂੰ ਸਿਰਫ ਦੂਸ਼ਿਤ ਕਰ ਰਹੇ ਹਨ। ਉਹਨਾਂ ਨੇ ਹਿਫਾਜਤ ਨੂੰ ਆਪਣੀ ਲੀਡਰਸ਼ਿਪ ਦੀ ਮਹੱਤਤਾ ਸਮਝਣ ਦੀ ਅਪੀਲ ਕੀਤੀ।ਦੱਸਣਯੋਗ ਹੈ ਕਿ ਇਸਲਾਮ ਦਾ ਰੱਖਿਅਕ ਮੰਨਣ ਵਾਲੇ ਹਿਫਾਜਤ-ਏ-ਇਸਲਾਮ ਦੀ ਸਥਾਪਨਾ 2010 ਵਿਚ ਕੀਤੀ ਗਈ ਸੀ। 


Vandana

Content Editor

Related News