ਸਕਾਟਲੈਂਡ ''ਚ ਮਿਲੀ ਨੈਪੋਲੀਅਨ ਬੋਨਾਪਾਰਟ ਦੇ ਜੇਲ੍ਹ ਕਮਰੇ ਦੀ ਚਾਬੀ, ਹੋਵੇਗੀ ਨਿਲਾਮ

01/12/2021 1:39:07 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਫਰਾਂਸ ਦੇ ਇਤਿਹਾਸ ਵਿਚ ਨੈਪੋਲੀਅਨ ਬੋਨਾਪਾਰਟ ਦੇ ਨਾਮ ਨਾਲ ਮਸ਼ਹੂਰ ਸੈਨਿਕ ਦੇ ਆਖਰੀ ਦਿਨਾਂ ਨਾਲ ਸੰਬੰਧਿਤ ਇਕ ਚਾਬੀ ਸਕਾਟਲੈਂਡ ਦੇ ਘਰ 'ਚ ਮਿਲੀ ਹੈ। ਇਹ ਚਾਬੀ ਨੈਪੋਲੀਅਨ ਦੀ ਜੇਲ੍ਹ ਦੇ ਕਮਰੇ ਦੀ ਹੈ, ਜਿੱਥੇ ਉਸ ਦੀ ਮੌਤ ਹੌਈ ਸੀ। 

ਇਹ ਫ੍ਰੈਂਚ ਸਾਸ਼ਕ ਲੋਂਗਵੁੱਡ ਸੇਂਟ ਹੇਲੇਨਾ ਵਿਚ ਬ੍ਰਿਟਿਸ਼ ਗੁਲਾਮ ਕੈਦੀ ਦੇ ਰੂਪ ਵਿਚ ਮਰ ਗਿਆ ਸੀ ਅਤੇ 13 ਸੈ.ਮੀ. ਸਟੀਲ ਦੀ ਇਹ ਚਾਬੀ ਉਸ ਕਮਰੇ ਦੇ ਤਾਲੇ ਨੂੰ ਖੋਲ੍ਹਦੀ ਸੀ, ਜਿੱਥੇ ਉਸ ਦੀ ਮੌਤ ਹੋਈ ਸੀ। ਇਤਿਹਾਸ ਨਾਲ ਸੰਬੰਧਤ ਇਸ ਚਾਬੀ ਨੂੰ ਹੁਣ ਨਿਲਾਮੀ ਲਈ ਤਿਆਰ ਕੀਤਾ ਜਾ ਰਿਹਾ ਹੈ। 

ਨੈਪੋਲੀਅਨ ਨੂੰ ਵਾਟਰਲੂ ਤੋਂ ਮਿਲੀ ਹਾਰ ਤੋਂ ਬਾਅਦ ਅਫਰੀਕਾ ਦੇ ਤੱਟ ਦੇ ਟਾਪੂ ਤੋਂ ਗ਼ੁਲਾਮ ਬਣਾਇਆ ਗਿਆ ਸੀ ਅਤੇ 1821 ਵਿਚ ਆਪਣੀ ਮੌਤ ਤੱਕ ਉਹ ਬ੍ਰਿਟਿਸ਼ ਟਾਪੂ 'ਤੇ ਰਹੇ ਸਨ। ਉਸ ਸਮੇਂ ਚਾਰਲਸ ਰਿਚਰਡ ਫੌਕਸ (ਜੋ ਸੇਂਟ ਹੇਲੇਨਾ 'ਤੇ ਇੱਕ ਫ਼ੌਜੀ ਸੀ) ਨੇ ਇਹ ਚਾਬੀ ਨੂੰ ਆਪਣੇ ਘਰ ਲਿਆ ਕੇ ਆਪਣੀ ਮਾਂ ਬੈਰਨੇਸ ਹੋਲੈਂਡ ਨੂੰ ਦੇ ਦਿੱਤੀ ਸੀ ਪਰ ਹੁਣ ਇਹ ਸਕਾਟਲੈਂਡ ਦੇ ਇਕ ਘਰ ਵਿਚੋਂ ਮਿਲੀ ਹੈ ਅਤੇ ਇਸ ਦੇ ਉੱਤਰਾਧਿਕਾਰੀ ਹੁਣ ਚਾਬੀ ਦੀ ਨਿਲਾਮੀ ਕਰ ਰਹੇ ਹਨ। ਇਸ ਚਾਬੀ ਦੇ ਲੰਡਨ ਦੇ ਸੋਥਬੀਜ਼ ਵਿਚ 5,000 ਪੌਂਡ ਤੱਕ ਨਿਲਾਮ ਹੋਣ ਦੀ ਉਮੀਦ ਹੈ। ਇਹ ਰਾਇਲ ਐਂਡ ਨੋਬਲ ਆਨਲਾਈਨ ਵਿਕਰੀ ਦੇ ਹਿੱਸੇ ਵਜੋਂ ਪੇਸ਼ ਕੀਤੀ ਜਾ ਰਹੀ ਹੈ। ਇਸ ਚਾਬੀ ਦੀ ਨਿਲਾਮੀ ਲਈ ਬੋਲੀ 14 ਜਨਵਰੀ ਨੂੰ ਬੰਦ ਹੋ ਰਹੀ ਹੈ।
 


Lalita Mam

Content Editor

Related News