ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਦੇ ਪਤੀ ’ਤੇ ਹਥੌੜੇ ਨਾਲ ਜਾਨਲੇਵਾ ਹਮਲਾ
Saturday, Oct 29, 2022 - 04:58 PM (IST)
ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਪ੍ਰਤੀਨਿਧੀ ਸਦਨ ਦੀ ਸਪੀਕਰ ਨੈਨਸੀ ਪੇਲੋਸੀ ਦੇ ਸੈਨ ਫਰਾਂਸਿਸਕੋ ਸਥਿਤ ਘਰ ਵਿੱਚ ਇੱਕ ਹਮਲਾਵਰ ਨੇ ਸ਼ੁੱਕਰਵਾਰ ਤੜਕੇ ਉਨ੍ਹਾਂ ਦੇ ਪਤੀ ਦੀ ਕੁੱਟਮਾਰ ਕੀਤੀ। ਹਮਲਾਵਰ ਨੈਨਸੀ ਦੀ ਭਾਲ ’ਚ ਉਨ੍ਹਾਂ ਦੇ ਘਰ ’ਚ ਦਾਖਲ ਹੋਇਆ ਸੀ ਅਤੇ ਉਹ ‘ਨੈਨਸੀ ਕਿੱਥੇ ਹੈ, ਨੈਨਸ਼ੀ ਕਿੱਥੇ ਹੈ?’ ਬੋਲ ਰਿਹਾ ਸੀ। ਇਸ ਦੌਰਾਨ ਉਸਨੇ 82 ਸਾਲਾ ਪਾਲ ਪੇਲੋਸੀ ’ਤੇ ਹਥੋੜੇ ਨਾਲ ਹਮਲਾ ਕਰ ਦਿੱਤਾ।
ਇਹ ਵੀ ਪੜ੍ਹੋ– ਪਤੀ ਨੇ ਜ਼ਿੰਦਾ ਦਫ਼ਨਾਈ ਪਤਨੀ, ਐਪਲ ਵਾਚ ਕਾਰਨ ਬਚੀ ਮਹਿਲਾ ਦੀ ਜਾਨ, ਜਾਣੋ ਪੂਰਾ ਮਾਮਲਾ
ਅਮਰੀਕਾ ’ਚ ਮੱਧਕਾਲੀ ਚੋਣਾਂ ਤੋਂ ਸਿਰਫ 11 ਦਿਨ ਪਹਿਲਾਂ ਹੋਏ ਇਸ ਹਮਲੇ ਨੇ ਪਹਿਲਾਂ ਤੋਂ ਹੀ ਤਣਾਅਪੂਰਨ ਦੇਸ਼ ਦੇ ਸਿਆਸੀ ਮਾਹੌਲ ’ਚ ਨਵੀਂ ਬੇਚੈਨੀ ਪੈਦਾ ਕਰ ਦਿੱਤੀ ਹੈ। ਇਸ ਨਾਲ 6 ਜਨਵਰੀ 2021 ਨੂੰ ਅਮਰੀਕੀ ਕੈਪਿਟਲ (ਸੰਸਦ ਕੰਪਲੈਕਸ) ’ਚ ਹੋਏ ਦੰਗਿਆਂ ਦੀ ਯਾਦ ਤਾਜ਼ਾ ਹੋ ਗਈ, ਜਦੋਂ ਰਾਸ਼ਟਰਪਤੀ ਚੋਣਾਂ ’ਚ ਜੋ ਬਾਈਡੇਨ ਦੀ ਜਿੱਤ ਦੇ ਨਤੀਜਿਆਂ ਨੂੰ ਰੋਕਣ ਲਈ ਸੰਸਦ ਕੰਪਲੈਕਸ ’ਤੇ ਧਾਵਾ ਬੋਲਣ ਵਾਲੇ (ਡੋਨਾਲਡ) ਟਰੰਪ ਸਮਰਥਕਾਂ ਨੇ ਪ੍ਰਤੀਨਿਧੀ ਸਭਾ ਦੀ ਪ੍ਰਧਾਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਸੀ।
ਇਹ ਵੀ ਪੜ੍ਹੋ– 10 ਰੁਪਏ ਲੈ ਕੇ ਨੰਗੇ ਪੈਰੀਂ ਬਰਗਰ ਕਿੰਗ ਪਹੁੰਚੀ ਬੱਚੀ, ਅੱਗਿਓਂ ਕਰਮਚਾਰੀ ਦੇ ਰਵੱਈਏ ਨੇ ਜਿੱਤਿਆ ਸਭ ਦਾ ਦਿਲ
ਹਮਲੇ ਦੇ ਸਮੇਂ ਨੈਨਸੀ ਪੇਲੋਸੀ ਵਾਸ਼ਿੰਗਟਨ ਡੀਸੀ ’ਚ ਸੀ। ਸ਼ੁੱਕਰਵਾਰ ਦੇਰ ਰਾਤ ਸੈਨ ਫਰਾਂਸਿਸਕੋ ਪਹੁੰਚਣ ਤੋਂ ਬਾਅਦ ਉਹ ਸਿੱਧਾ ਹਸਪਤਾਲ ਗਈ, ਜਿੱਥੇ ਉਨ੍ਹਾਂ ਦੇ ਪਤੀ ਦਾ ਇਲਾਜ ਚੱਲ ਰਿਹਾ ਹੈ। ਸੈਨ ਫਰਾਂਸਿਸਕੋ ਦੇ ਪੁਲਸ ਮੁਖੀ ਵਿਲੀਅਮ ਸਕਾਟ ਨੇ ਕਿਹਾ ਕਿ ਇਹ ਅਣਜਾਣੇ ’ਚ ਹੋਈ ਵਾਰਦਾਤ ਨਹੀਂ ਹੈ। ਇਹ ਸੋਚੀ-ਸਮਝੀ ਵਾਰਦਾਤ ਹੈ ਅਤੇ ਇਹ ਪੂਰੀ ਤਰ੍ਹਾਂ ਗਲਤ ਕੰਮ ਹੈ।
ਇਹ ਵੀ ਪੜ੍ਹੋ– ਕਮਾਲ ਦਾ ਹੁਨਰ! ਕੁੜੀ ਨੇ ਇਕ ਹੱਥ ਨਾਲ ਇਕੱਠੀਆਂ ਬਣਾਈਆਂ ਵੱਖ-ਵੱਖ 15 ਤਸਵੀਰਾਂ