ਪਾਕਿਸਤਾਨ 'ਚ 'ECL' 'ਚੋਂ ਹਟਾਏ ਗਏ ਸ਼ਾਹਬਾਜ਼, ਨਵਾਜ਼ ਅਤੇ ਹੋਰ ਲੋਕਾਂ ਦੇ ਨਾਂ

Sunday, Apr 24, 2022 - 02:55 PM (IST)

ਪਾਕਿਸਤਾਨ 'ਚ 'ECL' 'ਚੋਂ ਹਟਾਏ ਗਏ ਸ਼ਾਹਬਾਜ਼, ਨਵਾਜ਼ ਅਤੇ ਹੋਰ ਲੋਕਾਂ ਦੇ ਨਾਂ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਨਵੀਂ ਸਰਕਾਰ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਸਮੇਤ ਕਈ ਵੱਡੀਆਂ ਹਸਤੀਆਂ ਦੇ ਨਾਂ ‘ਨੋ-ਫਲਾਈ’ ਸੂਚੀ ਵਿੱਚੋਂ ਹਟਾ ਦਿੱਤੇ ਹਨ। ਪਿਛਲੇ ਹਫ਼ਤੇ ਪਹਿਲੀ ਕੈਬਨਿਟ ਮੀਟਿੰਗ ਵਿੱਚ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੂੰ ‘ਐਗਜ਼ਿਟ ਕੰਟਰੋਲ ਲਿਸਟ’ (ਈਸੀਐਲ) ਦੀ ਸਮੀਖਿਆ ਕਰਨ ਲਈ ਅਧਿਕਾਰਤ ਕੀਤਾ ਗਿਆ ਸੀ। ਇਸ ਸੂਚੀ ਵਿੱਚ ਉਹ ਲੋਕ ਹਨ ਜਿਨ੍ਹਾਂ ਨੂੰ ਦੇਸ਼ ਛੱਡਣ ਦੀ ਇਜਾਜ਼ਤ ਨਹੀਂ ਹੈ। ‘ਐਕਸਪ੍ਰੈਸ ਟ੍ਰਿਬਿਊਨ’ ਦੀ ਖ਼ਬਰ ਮੁਤਾਬਕ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਨਾਵਾਂ ਨੂੰ ਈਸੀਐਲ ਵਿੱਚੋਂ ਕੱਢਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਸ਼ੁਰੂ ਕਰ ਦਿੱਤਾ ਹੈ, ਜੋ ਬਿਨਾਂ ਕਿਸੇ ਠੋਸ ਕਾਰਨ ਦੇ 120 ਦਿਨਾਂ ਤੋਂ ਸੂਚੀ ਵਿੱਚ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਹਮਜ਼ਾ ਸ਼ਾਹਬਾਜ਼ ਦਾ ਸਹੁੰ ਚੁੱਕ ਸਮਾਗਮ ਇੱਕ ਵਾਰ ਫਿਰ ਮੁਲਤਵੀ

ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ, ਉਨ੍ਹਾਂ ਦੀ ਪਤਨੀ ਨੁਸਰਤ ਸ਼ਾਹਬਾਜ਼, ਭਤੀਜੀ ਮਰੀਅਮ ਨਵਾਜ਼, ਸਾਬਕਾ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ, ਉਨ੍ਹਾਂ ਦੇ ਪੁੱਤਰ ਅਬਦੁੱਲਾ ਖਾਕਾਨ ਅਤੇ ਵਿੱਤ ਮੰਤਰੀ ਮਿਫਤਾਹ ਇਸਮਾਈਲ ਨੂੰ ਬਿਨਾਂ ਕਿਸੇ ਪਾਬੰਦੀ ਦੇ ਦੇਸ਼ ਛੱਡਣ ਦੀ ਇਜਾਜ਼ਤ ਦਿੱਤੀ ਗਈ ਹੈ। ਸਨਾਉੱਲ੍ਹਾ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਿਆਸੀ ਬਦਲਾਖੋਰੀ ਲਈ ਨਾਮ ਈਸੀਐਲ ਵਿੱਚ ਪਾਏ ਗਏ ਸਨ। ਈਸੀਐਲ ਦੀ ਕਾਲੀ ਸੂਚੀ ਵਿੱਚ 4,863 ਅਤੇ ਆਰਜ਼ੀ ਰਾਸ਼ਟਰੀ ਪਛਾਣ ਸੂਚੀ (PNIL) ਵਿੱਚ 30,000 ਲੋਕ ਹਨ। ਮੰਤਰੀ ਨੇ ਕਿਹਾ ਸੀ ਕਿ ਈਸੀਐਲ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ, ਜਿਸ ਦਾ ਸਿੱਧਾ ਲਾਭ 3,500 ਲੋਕਾਂ ਨੂੰ ਮਿਲੇਗਾ।

ਪੜ੍ਹੋ ਇਹ ਅਹਿਮ ਖ਼ਬਰ- UAE 'ਚ ਖਰੀਦਦਾਰੀ ਕਰ ਕੇ ਭਾਰਤੀਆਂ ਲਈ ਕਰੋੜਾਂ ਰੁਪਏ ਜਿੱਤਣ ਦਾ ਵੱਡਾ ਮੌਕਾ


author

Vandana

Content Editor

Related News