ਕੌਫੀ ਕਾਉਂਟਰ ''ਤੇ ਨਾਂ ਦੱਸਿਆ ਅਜ਼ੀਜ਼, ਕੱਪ ''ਤੇ ਲਿੱਖ ਦਿੱਤਾ ISIS

09/01/2019 6:05:00 PM

ਫਿਲਾਡੇਲਫੀਆ (ਏਜੰਸੀ)- ਅਮਰੀਕਾ ਦੇ ਫਿਲਾਡੇਲਫੀਆ ਦੇ ਇਕ ਕਾਫੀ ਸ਼ਾਪ 'ਤੇ ਹੈਰਾਨ ਕਰਨ ਵਾਲੀ ਘਟਨਾ ਹੋਈ ਹੈ। ਇਥੇ ਇਕ ਵਿਅਕਤੀ ਅਜ਼ੀਜ਼ ਨੇ ਆਪਣੇ ਦੋ ਸਾਥੀਆਂ ਲਈ ਕਾਫੀ ਦਾ ਆਰਡਰ ਕੀਤਾ, ਕਾਉਂਟਰ 'ਤੇ ਬੈਠੇ ਵਿਅਕਤੀ ਨੇ ਉਸ ਦਾ ਨਾਂ ਪੁੱਛਿਆ, ਕੁਝ ਦੇਰ ਤੋਂ ਬਾਅਦ ਆਰਡਰ ਤਿਆਰ ਹੋਇਆ, ਜਦੋਂ ਉਸ ਵਿਅਕਤੀ ਨੇ ਆਪਣਾ ਆਰਡਰ ਲਿਆ ਤਾਂ ਉਹ ਦੇਖ ਕੇ ਹੈਰਾਨ ਰਹਿ ਗਿਆ ਕਿ ਉਸ ਦੇ ਕਾਫੀ ਦੇ ਕੱਪ 'ਤੇ ਆਈ.ਐਸ.ਆਈ.ਐਸ. ਲਿਖਿਆ ਹੋਇਆ ਸੀ। ਉਸ ਸਮੇਂ ਤਾਂ ਇਨ੍ਹਾਂ ਤਿੰਨਾਂ ਨੇ ਕੌਫੀ ਪੀ ਲਈ ਅਤੇ ਉਥੋਂ ਚਲੇ ਗਏ ਪਰ ਬਾਅਦ ਵਿਚ ਇਹ ਘਟਨਾ ਚਰਚਾ ਦਾ ਵਿਸ਼ਾ ਬਣ ਗਈ।
ਅਜ਼ੀਜ਼ ਨੇ ਇਸ ਘਟਨਾ ਦਾ ਜ਼ਿਕਰ ਆਪਣੇ ਇਕ ਦੋਸਤ ਨਾਲ ਕੀਤਾ, ਉਸ ਤੋਂ ਬਾਅਦ ਉਨ੍ਹਾਂ ਨੇ ਇਸ ਨੂੰ ਟਵੀਟ ਕਰ ਦਿੱਤਾ, ਘਟਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਉਸ ਤੋਂ ਬਾਅਦ ਕਾਫੀ ਸ਼ਾਪ ਨੂੰ ਇਸ ਦੇ ਬਾਰੇ ਵਿਚ ਸਫਾਈ ਵੀ ਦੇਣੀ ਪਈ। ਪਹਿਲਾਂ ਤਾਂ ਕੌਫੀ ਸ਼ਾਪ ਚੇਨ ਦੇ ਬੁਲਾਰੇ ਰੇਗੀ ਬੋਰਗੇਸ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਵਲੋਂ ਆਰਡਰ ਦੇਣ ਵਾਲੇ ਵਿਅਕਤੀ ਅਜ਼ੀਜ਼ ਦੀ ਭਤੀਜੀ ਨਾਲ ਇਸ ਬਾਰੇ ਸੰਪਰਕ ਕਰਕੇ ਮੁਆਫੀ ਮੰਗ ਲਈ ਗਈ, ਪਰ ਜਦੋਂ ਅਜ਼ੀਜ਼ ਨੇ ਇਹ ਕਿਹਾ ਕਿ ਉਨ੍ਹਾਂ ਦੀ ਭਤੀਜੀ ਇੰਨੀ ਵੱਡੀ ਨਹੀਂ ਹੈ ਕਿ ਉਹ ਬਿਆਨ ਦੇ ਸਕੇ ਤਾਂ ਕੰਪਨੀ ਵਲੋਂ ਇਸ ਬਾਰੇ ਸਫਾਈ ਦਿੱਤੀ ਗਈ।
25 ਤੋਂ ਜ਼ਿਆਦਾ ਵਾਰ ਜਾ ਚੁੱਕੇ ਸਨ ਕੌਫੀ ਸ਼ਾਪ 'ਤੇ
ਮਾਮਲਾ ਫੈਲਣ ਤੋਂ ਬਾਅਦ ਅਜ਼ੀਜ਼ ਨੇ ਕਿਹਾ ਕਿ ਉਹ ਪਹਿਲੀ ਵਾਰ ਇਸ ਕੌਫੀ ਸ਼ਾਪ 'ਤੇ ਨਹੀਂ ਗਏ ਸਨ ਸਗੋਂ ਉਹ ਇਥੇ 25 ਵਾਰ ਤੋਂ ਜ਼ਿਆਦਾ ਆ ਚੁੱਕੇ ਹਨ। ਜਿਸ ਵਿਅਕਤੀ ਦੇ ਆਰਡਰ 'ਤੇ ਕੈਸ਼ੀਅਰ ਨੇ ਇਹ ਨਾਂ ਲਿਖਿਆ ਸੀ ਉਹ ਪਹਿਲੀ ਵਾਰ ਇਥੇ ਨਹੀਂ ਆਏ ਸਨ ਸਗੋਂ ਇਸ ਤੋਂ ਪਹਿਲਾਂ ਕਈ ਵਾਰ ਇਥੇ ਆ ਕੇ ਇਸੇ ਤਰ੍ਹਾਂ ਨਾਲ ਕਾਫੀ ਪੀ ਚੁੱਕੇ ਸਨ, ਉਸ ਤੋਂ ਬਾਅਦ ਵੀ ਇਸ ਵਾਰ ਉਨ੍ਹਾਂ ਦੇ ਆਰਡਰ 'ਤੇ ਅਜਿਹੀਆਂ ਚੀਜਾਂ ਲਿਖੀਆਂ ਗਈਆਂ। ਯਾਦ ਰਹੇ ਕਿ ਆਈ.ਐਸ.ਆਈ.ਐਸ. ਇਕ ਅੱਤਵਾਦੀ ਸੰਗਠਨ ਹੈ। ਅਮਰੀਕਾ ਅਤੇ ਕੁਝ ਹੋਰ ਦੇਸ਼ਾਂ ਨੇ ਇਸ ਤਰ੍ਹਾਂ ਦੇ ਸੰਗਠਨਾਂ 'ਤੇ ਰੋਕ ਲਗਾ ਦਿੱਤੀ ਹੈ।
ਨਿਕੇਲ ਜਾਨਸਨ ਫਿਲਾਡੇਲਫੀਆ ਦੇ ਰਹਿਣ ਵਾਲੇ ਹਨ ਉਹ ਆਪਣੇ ਦੋ ਦੋਸਤਾਂ ਦੇ ਨਾਲ ਇਥੇ ਬਰਿਸਤਾ ਕੌਫੀ ਸ਼ਾਪ 'ਤੇ ਗਏ ਸਨ, ਉਥੇ ਜਾ ਕੇ ਉਨ੍ਹਾਂ ਨੇ ਤਿੰਨ ਕੌਫੀ ਆਰਡਰ ਕੀਤੀਆਂ ਅਤੇ ਉਸ ਦੇ ਲਈ ਭੁਗਤਾਨ ਕੀਤਾ। ਉਥੇ ਮੌਜੂਦ ਮੁਲਾਜ਼ਮ ਨੇ ਉਨ੍ਹਾਂ ਦਾ ਨਾਂ ਪੁੱਛਿਆ, ਉਦੋਂ 40 ਸਾਲਾ ਜਾਨਸਨ ਨੇ ਉਨ੍ਹਾਂ ਨੂੰ ਆਪਣਾ ਨਾਂ ਅਜ਼ੀਜ਼ ਦੱਸਿਆ, ਕਾਉਂਟਰ 'ਤੇ ਬੈਠੇ ਵਿਅਕਤੀ ਨੇ ਉਸ ਦੇ ਇਸਲਾਮੀ ਨਾਂ ਨੂੰ ਬੋਲਦਿਆਂ ਆਹ-ਜ਼ੀਜ਼ ਕੀਤਾ। ਕਾਉਂਟਰ 'ਤੇ ਬੈਠੇ ਕੈਸ਼ੀਅਰ ਨੇ ਉਨ੍ਹਾਂ ਦੇ ਨਾਂ ਤੋਂ ਨਹੀਂ ਸਗੋਂ ਉਸ ਆਰਡਰ ਤੋਂ ਐਲਾਨ ਕੀਤਾ। ਇਸ ਆਰਡਰ 'ਤੇ ਆਈ.ਐਸ.ਆਈ.ਐਸ. ਲਿਖਿਆ ਹੋਇਆ ਸੀ। ਆਰਡਰ ਲੈਣ ਵਾਲਿਆਂ ਨੇ ਪਹਿਲਾਂ ਇਸ ਨੂੰ ਜ਼ਿਆਦਾ ਗੰਭੀਰਤਾ ਨਾਲ ਨਹੀਂ ਲਿਆ ਬਾਅਦ ਵਿਚ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ। ਅਜ਼ੀਜ਼ ਨੇ ਜਦੋਂ ਇਸ ਨੂੰ ਆਪਣੇ ਇਕ ਦੋਸਤ ਨੂੰ ਦੱਸਿਆ ਤਾਂ ਉਨ੍ਹਾਂ ਨੇ ਇਸ ਗੱਲ ਨੂੰ ਗੰਭੀਰਤਾ ਨਾਲ ਲਿਆ।
ਕੁਝ ਦਿਨਾਂ ਬਾਅਦ ਇਹ ਖਬਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਖਬਰ 'ਤੇ ਇਕ ਰਿਪੋਰਟਰ ਨੇ ਟਵੀਟ ਵੀ ਕੀਤਾ। ਜਦੋਂ ਇਹ ਘਟਨਾ ਵਾਇਰਲ ਹੋਣ ਲੱਗੀ ਤਾਂ ਸਟਾਰਬਕਸ ਕੰਪਨੀ ਵਲੋਂ ਇਸ ਬਾਰੇ ਵਿਚ ਸਫਾਈ ਦਿੱਤੀ ਗਈ, ਉਨ੍ਹਾਂ ਨੂੰ ਦੱਸਿਆ ਗਿਆ ਕਿ ਉਹ ਇਸ ਬਾਰੇ ਵਿਚ ਜਾਨਸਨ ਦੀ ਭਤੀਜੀ ਤੋਂ ਪਹਿਲਾਂ ਹੀ ਗੱਲ ਕਰਕੇ ਸਥਿਤੀ ਸਾਫ ਕਰ ਚੁੱਕੇ ਹਨ। ਇਸ ਬਾਰੇ ਵਿਚ ਉਨ੍ਹਾਂ ਦੀ ਜਾਨਸਨ ਨਾਲ ਗੱਲ ਨਹੀਂ ਹੋ ਸਕੀ ਸੀ। ਉਂਝ ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਫਿਲਾਡੇਲਫੀਆ ਵਰਗੀ ਥਾਂ 'ਤੇ ਨਸਲਵਾਦ ਅਤੇ ਭੇਦਭਾਵ ਨੂੰ ਲੈ ਕੇ ਇਸ ਤਰ੍ਹਾਂ ਦੀਆਂ ਚੀਜ਼ਾਂ ਸਾਹਮਣੇ ਆਈਆਂ ਹਨ। ਇਸ ਤੋਂ ਪਹਿਲਾਂ ਵੀ ਇਥੇ ਇਕ ਮੁਲਾਜ਼ਮ ਨੇ ਸ਼ਹਿਰ ਦੇ ਇਕ ਥਾਂ 'ਤੇ ਬੈਠੇ ਦੋ ਕਾਲੇ ਲੋਕਾਂ ਲਈ ਪੁਲਸ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਹਥਕੜੀ ਲਗਵਾ ਦਿੱਤੀ ਸੀ। ਸਟਾਰਬਕਸ ਦੇ ਬੁਲਾਰੇ ਰੇਗੀ ਬੋਰਗੇਸ ਨੇ ਇਸ ਬਾਰੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਅਸੀਂ ਇਹ ਨਹੀਂ ਮੰਨਦੇ ਕਿ ਇਹ ਭੇਦਭਾਵ ਜਾਂ ਪ੍ਰੋਫਾਈਲਿੰਗ ਦਾ ਮਾਮਲਾ ਸੀ। ਇਸ ਬਾਰੇ ਵਿਚ ਗਾਹਕ ਨੇ ਸੰਪਰਕ ਕੀਤਾ ਗਿਆ, ਉਸ ਨੇ ਆਪਣਾ ਨਆਂ ਅਜ਼ੀਜ਼ ਦੱਸਿਆ ਸੀ ਪਰ ਕਾਉਂਟਰ 'ਤੇ ਬੈਠੇ ਵਿਅਕਤੀ ਦੀ ਗਲਤੀ ਨਾਲ ਇਸ ਨੂੰ ਗਲਤ ਤਰੀਕੇ ਨਾਲ ਲਿਖਿਆ ਗਿਆ ਸੀ। ਸਾਡੇ ਵਲੋਂ ਜਾਨਸਨ ਤੋਂ ਗਲਤੀ ਲਈ ਮੁਆਫੀ ਮੰਗ ਲਈ ਗਈ ਸੀ।
ਪਹਿਲਾਂ ਦਿੱਤੇ ਇਕ ਬਿਆਨ ਵਿਚ ਬੋਜੇਰਸ ਨੇ ਕਿਹਾ ਕਿ ਸਟਾਰਬਕਸ ਨੇ ਮੁਆਫੀ ਮੰਗਣ ਲਈ ਜਾਨਸਨ ਦੇ ਪਰਿਵਾਰ ਨਾਲ ਸੰਪਰਕ ਕੀਤਾ ਸੀ, ਪਰ ਜਾਨਸਨ ਨੇ ਕਿਹਾ ਕਿ ਅਜਿਹਾ ਨਹੀਂ ਕੀਤਾ ਗਿਆ। ਮਿਸਟਰ ਜਾਸਨ ਨੂੰ ਫੋਨ ਕਰਕੇ ਸਟਾਰਬਕਸ ਦੇ ਜ਼ਿਲਾ ਪ੍ਰਬੰਧਕ ਨੇ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਜਾਨਸਨ ਦੀ ਭਤੀਜੀ ਏਲੋਰਾ ਨਾਲ ਗੱਲ ਕਰਨ ਤੋਂ ਬਾਅਦ ਇਸ ਮੁੱਦੇ ਨੂੰ ਪਹਿਲਾਂ ਹੀ ਹੱਲ ਕਰ ਲਿਆ ਗਿਆ ਸੀ। ਜਦੋਂ ਕਿ ਜਾਨਸਨ ਨੇ ਕਿਹਾ ਕਿ ਉਨ੍ਹਾਂ ਦੀ ਏਲੋਰਾ ਨਾਂ ਦੀ ਕੋਈ ਭਤੀਜੀ ਨਹੀਂ ਹੈ। ਉਹ ਕਿਸੇ ਨੂੰ ਵੀ ਇਸ ਨਾਂ ਨਾਲ ਨਹੀਂ ਜਾਣਦੇ ਹਨ। ਜਾਨਸਨ ਅਤੇ ਸਟਾਰਬਕਸ ਦੇ ਪ੍ਰਤੀਨਿਧੀ ਬ੍ਰਾਇਨ ਡ੍ਰੈਗੋਨ ਵਿਚਾਲੇ ਰਿਕਾਰਡਿੰਗ ਪ੍ਰਦਾਨ ਕੀਤੀ ਗਈ, ਰਿਕਾਰਡਿੰਗ ਵਿਚ ਜਾਨਸਨ ਨੇ ਮਿਸਟਰ ਡ੍ਰੈਗਨ ਨੂੰ ਦੱਸਿਆ ਕਿ ਉਨ੍ਹਾਂ ਦੀ ਏਲੋਰਾ ਨਾਂ ਦੀ ਕੋਈ ਭਤੀਜੀ ਨਹੀਂ ਹੈ ਅਤੇ ਉਨ੍ਹਾਂ ਦੀ ਭਤੀਜੀ ਵਿਸੇ ਵੀ ਅਜੇ ਇਸ ਤਰ੍ਹਾਂ ਦਾ ਕੋਈ ਬਿਆਨ ਦੇਣ ਲਈ ਬਹੁਤ ਛੋਟੀ ਹੈ।
ਇਸ ਵਿਚਾਲੇ ਅਜ਼ੀਜ਼ ਦੇ ਨਾਂ ਦੀ ਸਪੈਲਿੰਗ ਨੂੰ ਲੈ ਕੇ ਗੱਲ ਕੀਤੀ ਜਾਣ ਲੱਗੀ, ਡ੍ਰੈਗਨ ਦਾ ਕਹਿਣਾ ਹੈ ਕਿ ਅਜ਼ੀਜ਼ ਏ-ਜ਼ੈੱਡ-ਏ-ਐਸ-ਈ ਲਿਖਿਆ ਜਾਂਦਾ ਹੈ, ਕੀ ਇਹ ਠੀਕ ਨਹੀਂ ਹੈ? ਇਸ ਤੋਂ ਬਾਅਦ ਮਿਸਟਰ ਜਾਨਸਨ ਨੇ ਉਸ ਨੂੰ ਠੀਕ ਕੀਤਾ। ਉਨ੍ਹਾਂ ਨੇ ਕਿਹਾ ਕਿ ਮੇਰਾ ਨਾਂ ਏ-ਜ਼ੈੱਡ-ਆਈ-ਜ਼ੈੱਡ ਹੈ। ਮਿਸਟਰ ਡ੍ਰੈਗਨ ਨੇ ਇਸ ਮੁੱਦੇ 'ਤੇ ਫਿਰ ਤੋਂ ਗੌਰ ਕੀਤਾ, ਜਾਨਸਨ 'ਤੇ ਭਤੀਜੀ ਬਾਰੇ ਦਬਾਅ ਪਾਇਆ। ਜਾਨਸਨ ਨੂੰ ਉਨ੍ਹਾਂ ਦੇ ਸਹਿਯੋਗੀ ਦੇ ਨਾਲ ਗਲਤਫਹਿਮੀ ਕਾਰਨ ਪਹਿਲਾਂ ਸੰਪਰਕ ਨਹੀਂ ਕੀਤਾ ਗਿਆ ਸੀ।


Sunny Mehra

Content Editor

Related News