ਮਾਣ ਦੀ ਗੱਲ, ਇਸ ਦੇਸ਼ 'ਚ ਭਾਰਤੀ ਮੂਲ ਦੇ ਡਾਕਟਰ ਦੇ ਨਾਮ 'ਤੇ ਰੱਖਿਆ ਗਿਆ 'ਸੜਕ' ਦਾ ਨਾਂ

Friday, Jul 12, 2024 - 04:14 PM (IST)

ਇੰਟਰਨੈਸ਼ਨਲ ਡੈਸਕ- ਸੰਯੁਕਤ ਅਰਬ ਅਮੀਰਾਤ (UAE) ਦੀ ਰਾਜਧਾਨੀ ਆਬੂ ਧਾਬੀ ਭਾਰਤੀਆਂ ਲਈ ਬੇਹੱਦ ਖਾਸ ਬਣ ਗਈ ਹੈ। ਪਹਿਲਾਂ ਇੱਥੇ ਸਭ ਤੋਂ ਵੱਡਾ ਹਿੰਦੂ ਮੰਦਰ ਬਣਾਇਆ ਗਿਆ ਅਤੇ ਹੁਣ ਇੱਕ ਸੜਕ ਦਾ ਨਾਮ ਭਾਰਤੀ ਮੂਲ ਦੇ 84 ਸਾਲਾ ਡਾਕਟਰ ਦੇ ਨਾਂ 'ਤੇ ਰੱਖਿਆ ਗਿਆ ਹੈ। ਦੱਸ ਦੇਈਏ ਕਿ ਡਾਕਟਰ ਨੂੰ ਸ਼ਰਧਾਂਜਲੀ ਦੇਣ ਲਈ ਇਹ ਕਦਮ ਚੁੱਕਿਆ ਗਿਆ।

ਸੜਕ ਦਾ ਨਾਮ ਡਾ. ਜਾਰਜ ਮੈਥਿਊ ਦੇ ਨਾਂ 'ਤੇ ਰੱਖਿਆ ਗਿਆ

ਡਿਪਾਰਟਮੈਂਟ ਆਫ਼ ਮਿਉਂਸੀਪਲਿਟੀਜ਼ ਐਂਡ ਟ੍ਰਾਂਸਪੋਰਟ (ਡੀ.ਐਮ.ਟੀ) ਨੇ ਆਬੂ ਧਾਬੀ ਵਿੱਚ ਇੱਕ ਸੜਕ ਦਾ ਨਾਮ ਡਾ. ਜਾਰਜ ਮੈਥਿਊ ਦੇ ਨਾਮ 'ਤੇ ਰੱਖਿਆ ਹੈ। ਇਹ ਯੂ.ਏ.ਈ ਦੇ ਆਨਰਿੰਗ ਵਿਜ਼ਨਰੀਜ਼ ਮੈਮੋਰੀਅਲ ਰੋਡਜ਼ ਪ੍ਰੋਜੈਕਟ ਦਾ ਹਿੱਸਾ ਹੈ, ਜਿਸਦਾ ਉਦੇਸ਼ ਉਨ੍ਹਾਂ ਵਿਅਕਤੀਆਂ ਨੂੰ ਸਨਮਾਨਿਤ ਕਰਨਾ ਹੈ ਜਿਨ੍ਹਾਂ ਨੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਅਲ ਮਫਰਕ ਵਿੱਚ ਸ਼ੇਖ ਸ਼ਕਬੂਥ ਮੈਡੀਕਲ ਸਿਟੀ ਨੇੜੇ ਸੜਕ ਨੂੰ ਹੁਣ ਜਾਰਜ ਮੈਥਿਊ ਸਟ੍ਰੀਟ ਵਜੋਂ ਜਾਣਿਆ ਜਾਵੇਗਾ। 

ਡਾਕਚਰ ਮੈਥਿਊ ਨੇ ਕਹੀ ਇਹ ਗੱਲ

ਆਪਣੇ ਜੀਵਨ ਬਾਰੇ ਗੱਲ ਕਰਦੇ ਹੋਏ ਮੈਥਿਊ ਨੇ ਕਿਹਾ, 'ਜਦੋਂ ਮੈਂ ਪਹਿਲੀ ਵਾਰ ਯੂ.ਏ.ਈ ਪਹੁੰਚਿਆ ਤਾਂ ਬੁਨਿਆਦੀ ਢਾਂਚਾ ਅਜੇ ਵੀ ਵਿਕਸਤ ਹੋ ਰਿਹਾ ਸੀ। ਰਾਸ਼ਟਰ ਪਿਤਾ ਮਰਹੂਮ HH ਸ਼ੇਖ ਜ਼ੈਦ ਬਿਨ ਸੁਲਤਾਨ ਅਲ ਨਾਹਯਾਨ ਤੋਂ ਪ੍ਰੇਰਿਤ ਮੈਂ ਲੋਕਾਂ ਦੀ ਮਦਦ ਕਰਨ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਮੈਂ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਮੇਰੇ ਯਤਨਾਂ ਦੀ ਸ਼ਲਾਘਾ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਪਾਬੰਦੀਆਂ ਦੇ ਬਾਵਜੂਦ ਕੈਨੇਡਾ 'ਚ ਅੰਤਰਰਾਸ਼ਟਰੀ ਸਟੱਡੀ ਵੀਜ਼ਾ 'ਚ 13 ਫ਼ੀਸਦੀ ਵਾਧਾ

ਜਾਣੋ ਡਾਕਟਰ ਮੈਥਿਊ ਬਾਰੇ

ਡਾ: ਮੈਥਿਊ 1967 ਵਿੱਚ ਪਹਿਲੀ ਵਾਰ ਯੂ.ਏ.ਈ ਪਹੁੰਚੇ ਸਨ। ਉਦੋਂ ਉਨ੍ਹਾਂ ਦੀ ਉਮਰ ਸਿਰਫ਼ 26 ਸਾਲ ਸੀ। ਪਹਿਲਾਂ ਤਾਂ ਉਸਨੇ ਅਮਰੀਕਾ ਜਾਣ ਦੀ ਯੋਜਨਾ ਬਣਾਈ ਸੀ, ਪਰ ਇੱਕ ਮਿਸ਼ਨਰੀ ਦੋਸਤ ਨੇ ਉਸਨੂੰ ਅਲ ਆਈਨ ਦੀ ਸੁੰਦਰਤਾ ਬਾਰੇ ਦੱਸ ਕੇ ਇੱਥੇ ਰਹਿਣ ਲਈ ਮਨਾ ਲਿਆ। ਉਸਨੇ ਅਲ ਆਇਨ ਦੇ ਪਹਿਲੇ ਸਰਕਾਰੀ ਡਾਕਟਰ ਵਜੋਂ ਇੱਕ ਅਹੁਦੇ ਲਈ ਅਰਜ਼ੀ ਦਿੱਤੀ, ਜਿਸ ਨੂੰ ਸਵੀਕਾਰ ਕਰ ਲਿਆ ਗਿਆ। ਇਸ ਤੋਂ ਬਾਅਦ ਉਸ ਨੇ ਪਹਿਲਾ ਕਲੀਨਿਕ ਖੋਲ੍ਹਿਆ।

ਡਾ: ਮੈਥਿਊ ਨੇ ਜਨਰਲ ਪ੍ਰੈਕਟੀਸ਼ਨਰ ਵਜੋਂ ਆਪਣੀ ਸੇਵਾ ਸ਼ੁਰੂ ਕੀਤੀ। ਲੋਕ ਉਸ ਨੂੰ ਪਿਆਰ ਨਾਲ ਮੈਟੀਅਸ (ਮੈਥਿਊ ਦਾ ਇਮੀਰਾਤੀ ਉਚਾਰਨ) ਕਹਿ ਕੇ ਬੁਲਾਉਣ ਲੱਗੇ। ਮੈਥਿਊ ਨੇ ਯੂ.ਏ.ਈ ਵਿੱਚ ਆਧੁਨਿਕ ਦਵਾਈ ਦੇ ਵਿਕਾਸ ਵਿੱਚ ਯੋਗਦਾਨ ਪਾਇਆ। ਉਸਨੇ 1972 ਵਿੱਚ ਅਲ ਆਈਨ ਖੇਤਰ ਦੇ ਮੈਡੀਕਲ ਡਾਇਰੈਕਟਰ ਅਤੇ 2001 ਵਿੱਚ ਸਿਹਤ ਅਥਾਰਟੀ ਦੇ ਸਲਾਹਕਾਰ ਸਮੇਤ ਕਈ ਅਹਿਮ ਅਹੁਦਿਆਂ 'ਤੇ ਕੰਮ ਕੀਤਾ। ਉਸ ਦੇ ਯੋਗਦਾਨ ਨੇ ਅਮੀਰਾਤ ਵਿੱਚ ਸਿਹਤ ਸੇਵਾਵਾਂ ਨੂੰ ਮਹੱਤਵਪੂਰਨ ਢੰਗ ਨਾਲ ਅੱਗੇ ਵਧਾਇਆ ਅਤੇ ਦੇਸ਼ ਵਿੱਚ ਇੱਕ ਆਧੁਨਿਕ ਮੈਡੀਕਲ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ। ਡਾ: ਮੈਥਿਊਜ ਗਰਮ ਦੇਸ਼ਾਂ ਦੀਆਂ ਬਿਮਾਰੀਆਂ ਦੇ ਹੱਲਾਂ ਦਾ ਅਧਿਐਨ ਕਰਨ ਲਈ ਇੰਗਲੈਂਡ ਗਏ ਅਤੇ ਬਾਅਦ ਵਿੱਚ ਵਿਸ਼ੇਸ਼ ਅਧਿਐਨ ਲਈ ਹਾਰਵਰਡ ਗਏ। ਸਿੱਖਿਆ ਅਤੇ ਪੇਸ਼ੇਵਰ ਵਿਕਾਸ ਲਈ ਉਸਦੀ ਵਚਨਬੱਧਤਾ ਨੇ ਯੂ.ਏ.ਈ ਦੇ ਸਿਹਤ ਸੰਭਾਲ ਲੈਂਡਸਕੇਪ ਨੂੰ ਆਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਉਸਨੇ ਸਿਹਤ ਕਰਮਚਾਰੀਆਂ ਨੂੰ ਸਿੱਖਿਅਤ ਅਤੇ ਸਿਖਲਾਈ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਨਾਲ ਉਸ ਨੂੰ ਆਪਣੇ ਸਾਥੀਆਂ ਅਤੇ ਭਾਈਚਾਰੇ ਦਾ ਭਰੋਸਾ ਮਿਲਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News