ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਮੌਕੇ ਕੈਨੇਡਾ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
Monday, Jun 26, 2017 - 05:20 PM (IST)

ਨਿਊ ਵੈਸਟਮਿੰਸਟਰ— ਕੈਨੇਡਾ ਦੇ ਨਿਊ ਵੈਸਟਮਿੰਸਟਰ ਵਿਕੇ 25 ਜੂਨ, ਐਤਵਾਰ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਜੋੜ ਮੇਲੇ ਮੌਕੇ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ। ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਸੁੱਖ ਸਾਗਰ (ਖਾਲਸਾ ਦੀਵਾਨ ਸੋਸਾਇਟੀ) ਵੱਲੋਂ ਸਜਾਇਆ ਗਿਆ। ਇਸ ਵਿਚ ਵੈਸਟ ਵਿੰਸਟਰ ਵਿਧਾਇਕ ਜੁਡੀ ਡਰਸੀ ਅਤੇ ਸ਼ਹਿਰ ਦੇ ਕੌਂਸਲਰ ਚੁਕ ਪਚਮਾਇਰ ਨੇ ਉਚੇਚੇ ਤੌਰ 'ਤੇ ਹਾਜ਼ਰੀ ਭਰੀ। ਦੀਵਾਨ ਦੇ ਬਾਹਰ ਪਾਰਕ ਵਿਚ ਆਤਮ ਰਸ ਕੀਰਤਨ ਵੀ ਕੀਤਾ ਗਿਆ। ਵੱਡੀ ਗਿਣਤੀ ਵਿਚ ਸੰਗਤਾਂ ਨੇ ਇਸ ਜੋੜ ਮੇਲੇ ਵਿਚ ਸ਼ਮੂਲੀਅਤ ਕੀਤੀ। ਇਸ ਮੌਕੇ ਥਾਂ-ਥਾਂ ਲੰਗਰ ਵੀ ਲਗਾਏ ਗਏ।