ਤੈਰਨੀ (ਇਟਲੀ) ''ਚ ਖਾਲਸਾਈ ਸ਼ਾਨੋ-ਸ਼ੌਕਤ ਨਾਲ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Tuesday, Sep 06, 2022 - 02:03 AM (IST)

ਮਿਲਾਨ/ਇਟਲੀ (ਸਾਬੀ ਚੀਨੀਆ) : ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਖੁਸ਼ੀਆਂ ਨੂੰ ਮੁੱਖ ਰੱਖਦਿਆਂ ਇਟਲੀ ਦੇ ਸ਼ਹਿਰ ਤੈਰਨੀ 'ਚ 18 ਵਾਂ ਸਾਲਾਨਾ ਨਗਰ ਕੀਰਤਨ ਖਾਲਸਾਈ ਸ਼ਾਨੋ-ਸ਼ੌਕਤ ਅਤੇ ਚੜ੍ਹਦੀ ਕਲ੍ਹਾ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਏ ਨਗਰ ਕੀਰਤਨ ਨੇ 1 ਵਜੇ ਦੇ ਕਰੀਬ ਚਾਲੇ ਪਾਏ, ਉਪਰੰਤ 1 ਲੱਖ ਤੋਂ ਵੱਧ ਵਸੋਂ ਵਾਲੇ ਸ਼ਹਿਰ ਦੇ ਵੱਖ-ਵੱਖ ਰਸਤਿਆਂ ਦੀ ਪਰਿਕਰਮਾ ਕਰਦਿਆਂ ਸੰਗਤਾਂ ਜਦੋਂ ਮੈਨ ਚੌਕ 'ਚ ਪੁੱਜੀਆਂ ਤਾਂ ਉੱਥੇ ਸੰਗਤਾਂ ਨੇ ਬੋਲੇ ਸੋ ਨਿਹਾਲ ਦੇ ਜੈਕਾਰਿਆ ਨਾਲ ਜ਼ੋਰਦਾਰ ਸਵਾਗਤ ਕੀਤਾ।

ਇਹ ਵੀ ਪੜ੍ਹੋ : ਬ੍ਰਿਟੇਨ: ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਅਸਤੀਫ਼ੇ ਦਾ ਕੀਤਾ ਐਲਾਨ, ਟਰਸ ਦੇ ਨਾਂ ਦੀ ਘੋਸ਼ਣਾ ਤੋਂ ਬਾਅਦ ਲਿਆ ਫ਼ੈਸਲਾ

PunjabKesari

ਇਸ ਮੌਕੇ ਸਿੱਖ ਕੌਮ ਦੇ ਮਹਾਨ ਢਾਡੀ ਗਿਆਨੀ ਤਰਲੋਚਨ ਸਿੰਘ ਭਮੱਦੀ ਦੇ ਜਥੇ ਵੱਲੋਂ ਆਈਆਂ ਸੰਗਤਾਂ ਨੂੰ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਗੁਰਬਾਣੀ ਤੋਂ ਇਲਾਵਾ ਸਿੱਖ ਕੌਮ ਦੇ ਮਹਾਨ ਯੋਧਿਆਂ ਦੀ ਜੀਵਨੀ ਨਾਲ ਸਬੰਧਿਤ ਢਾਡੀ ਵਾਰਾਂ ਸਰਵਣ ਕਰਵਾਉਂਦਿਆਂ ਹਾਜ਼ਰੀਆਂ ਭਰਦੇ ਹੋਏ ਨਗਰ ਕੀਰਤਨ ਦੀਆਂ ਰੌਣਕਾਂ ਨੂੰ ਚਾਰ ਚੰਨ ਲਾਏ। ਇਸ ਮੌਕੇ ਗਤਕੇ ਵਾਲੇ ਸਿੰਘਾਂ ਨੇ ਗਤਕਾ ਕਲਾ ਦੇ ਜੌਹਰ ਵਿਖਾਉਂਦਿਆਂ ਸਮਾਂ ਹੀ ਬੰਨ੍ਹ ਦਿੱਤਾ। ਨੌਜਵਾਨਾਂ ਨੇ ਦੂਰ-ਦੁਰਾਡਿਓਂ ਕਾਫਲਿਆਂ ਦੇ ਰੂਪ 'ਚ ਪਹੁੰਚੀਆਂ ਸੰਗਤਾਂ ਲਈ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਸਨ।

ਇਹ ਵੀ ਪੜ੍ਹੋ : ਫਗਵਾੜਾ: ਸਾਬਕਾ ਕਾਂਗਰਸੀ ਕੌਂਸਲਰ ਤੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕੇਸ ਦਰਜ, ਜਾਣੋ ਪੂਰਾ ਮਾਮਲਾ

ਨਗਰ ਕੀਰਤਨ ਦੀ ਸਮਾਪਤੀ ਉਪਰੰਤ ਪ੍ਰਬੰਧਕ ਕਮੇਟੀ ਵੱਲੋਂ ਪੁੱਜੇ ਹੋਏ ਜਥਿਆਂ ਤੋਂ ਇਲਾਵਾ ਪੰਜ ਪਿਆਰਿਆਂ ਅਤੇ ਸੇਵਾਵਾਂ ਵਿਚ ਹਿੱਸਾ ਪਾਉਣ ਵਾਲੇ ਸੇਵਾਦਾਰਾਂ ਨੂੰ ਉਚੇਚੇ ਤੌਰ 'ਤੇ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ। ਇਸ 18ਵੇਂ ਸਾਲਾਨਾ ਨਗਰ ਕੀਰਤਨ ਦੀਆਂ ਯਾਦਗਾਰੀ ਤਸਵੀਰਾਂ ਨੂੰ ਕੈਮਰਿਆਂ 'ਚ ਉਤਾਰਨ ਲਈ ਇਟਾਲੀਅਨ ਮੀਡੀਆ ਕਰਮੀਆਂ ਦਾ ਉਤਸ਼ਾਹ ਵੇਖਿਆਂ ਹੀ ਬਣਦਾ ਸੀ। ਯੂਰਪ ਨਿਊਜ਼ ਟੀਵੀ ਵੱਲੋਂ ਨਗਰ ਕੀਰਤਨ ਦਾ ਲਾਈਵ ਟੈਲੀਕਾਸਟ ਕੀਤਾ ਗਿਆ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News