ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਮਹਾਨ ਨਗਰ ਕੀਰਤਨ 22 ਮਾਰਚ ਨੂੰ
Saturday, Mar 15, 2025 - 01:03 PM (IST)

ਮਿਲਾਨ/ਇਟਲੀ (ਸਾਬੀ ਚੀਨੀਆ)- ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਹਰ ਸਾਲ ਇਟਲੀ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਏ ਜਾਂਦੇ ਹਨ। ਇਸ ਸਾਲ ਵੀ ਇਟਲੀ ਵਿੱਚ ਖਾਲਸਾ ਪੰਥ ਸਾਜਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਦੀਆਂ ਤਿਆਰੀਆਂ ਉਲੀਕੀਆਂ ਜਾ ਰਹੀਆਂ ਹਨ। ਇਟਲੀ ਦੇ ਬਰੇਸ਼ੀਆ ਸ਼ਹਿਰ ਵਿੱਚ ਪੈਂਦੇ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਦੁਆਰਾ ਬਰੇਸ਼ੀਆ ਵਿਖੇ 22 ਮਾਰਚ ਨੂੰ ਨਗਰ ਕੀਰਤਨ ਸਜਾਉਣ ਦੀਆ ਤਿਆਰੀਆਂ ਕਰ ਦਿੱਤੀਆਂ ਹਨ।
ਪੜ੍ਹੋ ਇਹ ਅਹਿਮ ਖ਼ਬਰ- ਸੁਹਾਵੀ ਆਡੀਓ ਕਿਤਾਬਾਂ ਵੱਲੋਂ ਪੰਜਾਬੀ ਭਾਸ਼ਾ ਲਈ ਲਹਿੰਦੇ ਪੰਜਾਬ 'ਚ ਇਤਿਹਾਸਿਕ ਇਕਰਾਰਨਾਮਾ
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੁਆਰਾ ਦੱਸਿਆ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸ਼ਹਿਰ ਬਰੇਸ਼ੀਆ ਵਿੱਚ ਨਗਰ ਕੀਰਤਨ ਸਜਾਇਆ ਜਾਂਦਾ ਹੈ। ਇਸ ਸਾਲ ਵੀ ਇਹ ਨਗਰ ਕੀਰਤਨ 22 ਮਾਰਚ ਦਿਨ ਸ਼ਨੀਵਾਰ ਨੂੰ ਹੋਵੇਗਾ। ਜਿਸਦੀ ਆਰੰਭਤਾ ਦੁਪਿਹਰ 12 ਵਜੇ ਵੀਆ ਕੋਰਸੀਕਾ ਤੋਂ ਹੋਵੇਗੀ। ਨਗਰ ਕੀਰਤਨ ਬਰੇਸ਼ੀਆ ਦੇ ਵੱਖ-ਵੱਖ ਸਥਾਨਾਂ ਅਤੇ ਗੁਰਦੁਆਰਾ ਸਾਹਿਬ ਦੇ ਅੱਗਿਉਂ ਹੁੰਦਾ ਹੋਇਆ ਈਵੇਕੋ ਦੀ ਪਾਰਕਿੰਗ ਵਿੱਚ ਸਮਾਪਤ ਹੋਵੇਗਾ। ਵੱਖ-ਵੱਖ ਰਾਗੀ, ਢਾਡੀ ਨਗਰ ਕੀਰਤਨ ਮੌਕੇ ਹਾਜ਼ਰੀ ਭਰਨਗੇ। ਹੈਲੀਕਾਪਟਰ ਨਾਲ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸੰਗਤਾਂ ਲਈ ਵਿਸ਼ੇਸ਼ ਲੰਗਰਾਂ ਦੇ ਸਟਾਲ ਲਗਾਏ ਜਾਣਗੇ। ਉਨ੍ਹਾਂ ਯੂਰਪ ਦੀਆ ਸਮੂਹ ਸੰਗਤਾਂ ਨੂੰ ਨਗਰ ਕੀਰਤਨ ਵਿੱਚ ਹਾਜ਼ਰੀ ਭਰਨ ਭਰਨ ਦੀ ਅਪੀਲ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।