ਸਾਵਧਾਨ! ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਰਹੀ ਲੀਵਰ ਦੀ ਰਹੱਸਮਈ ਬੀਮਾਰੀ, ਬੱਚਿਆਂ ਨੂੰ ਬਣਾ ਰਹੀ ਸ਼ਿਕਾਰ

Tuesday, Apr 26, 2022 - 10:08 AM (IST)

ਸਾਵਧਾਨ! ਦੁਨੀਆ ਦੇ ਕਈ ਦੇਸ਼ਾਂ 'ਚ ਫੈਲ ਰਹੀ ਲੀਵਰ ਦੀ ਰਹੱਸਮਈ ਬੀਮਾਰੀ, ਬੱਚਿਆਂ ਨੂੰ ਬਣਾ ਰਹੀ ਸ਼ਿਕਾਰ

ਲੰਡਨ (ਵਿਸ਼ੇਸ਼)- ਸਭ ਤੋਂ ਪਹਿਲਾਂ ਬ੍ਰਿਟੇਨ ਵਿਚ ਪਾਈ ਗਈ ਲੀਵਰ ਦੀ ਰਹੱਸਮਈ ਬੀਮਾਰੀ ਹੁਣ ਦੁਨੀਆ ਦੇ ਹੋਰਨਾਂ ਦੇਸ਼ਾਂ ਵਿਚ ਵੀ ਫੈਲ ਰਹੀ ਹੈ। ਇਹ ਬੀਮਾਰੀ ਬੱਚਿਆਂ ਵਿਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਇਕ ਬੱਚੇ ਦੀ ਮੌਤ ਹੋ ਚੁੱਕੀ ਹੈ ਅਤੇ 17 ਹੋਰ ਨੂੰ ਲੀਵਰ ਟਰਾਂਸਪਲਾਂਟ ਦੀ ਲੋੜ ਹੈ। ਹੁਣ ਤੱਕ 12 ਦੇਸ਼ਾਂ ਵਿਚ ਬੱਚਿਆਂ ਵਿਚ ਇਸ ਬੀਮਾਰੀ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿਚੋਂ 114 ਮਾਮਲੇ ਇਕੱਲੇ ਬ੍ਰਿਟੇਨ ਵਿਚ ਪਾਏ ਗਏ ਹਨ ਅਤੇ 11 ਅਮਰੀਕਾ ਵਿਚ। ਬੀਮਾਰੀ ਦਾ ਕਾਰਨ ਅਜੇ ਤੱਕ ਪਤਾ ਨਹੀਂ ਲੱਗਾ ਹੈ।

ਇਹ ਵੀ ਪੜ੍ਹੋ: ਸੁਨਹਿਰੀ ਭਵਿੱਖ ਲਈ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

6 ਮਹੀਨੇ ਤੋਂ 16 ਸਾਲ ਤੱਕ ਬੱਚਿਆਂ ’ਚ ਕਹਿਰ
ਲੀਵਰ ਦੀ ਬੀਮਾਰੀ ਦੇ ਇਹ ਮਾਮਲੇ 5 ਮਹੀਨੇ ਤੋਂ ਲੈ ਕੇ 16 ਸਾਲ ਤੱਕ ਦੇ ਬੱਚਿਆਂ ਵਿਚ ਪਾਏ ਗਏ ਹਨ। ਕੁਝ ਸਮਾਂ ਪਹਿਲਾਂ ਇਸ ਬੀਮਾਰੀ ਦਾਦ ਪਹਿਲਾ ਮਾਮਲਾ ਬ੍ਰਿਟੇਨ ਵਿਚ ਦਰਜ ਕੀਤਾ ਗਿਆ ਸੀ ਅਤੇ ਥੋੜ੍ਹੇ ਵਕਫੇ ਮਗਰੋਂ ਉਥੇ ਹੁਣ ਤੱਕ 114 ਮਾਮਲੇ ਆ ਚੁੱਕੇ ਹਨ। ਇਸ ਤੋਂ ਇਲਾਵਾ 13 ਮਾਮਲੇ ਸਪੇਨ ਵਿਚ, 12 ਆਇਰਲੈਂਡ ਵਿਚ ਅਤੇ 11 ਅਮਰੀਕਾ ਵਿਚ ਵੀ ਪਾਏ ਜਾ ਚੁੱਕੇ ਹਨ।

ਇਹ ਵੀ ਪੜ੍ਹੋ: ਸਿਹਤਮੰਦ ਰਹਿਣ ਲਈ ਹਫਤੇ ’ਚ 5 ਵਾਰ 30 ਮਿੰਟ ਕਰੋ ਕਸਰਤ, 10 ਹਜ਼ਾਰ ਕਦਮ ਤੁਰਨਾ ਵੀ ਬਿਹਤਰ ਤਰੀਕਾ

ਵੈਕਸੀਨ ਨਹੀਂ ਕਾਰਨ
ਬ੍ਰਿਟੇਨ ਦੇ ਸਿਹਤ ਅਧਿਕਾਰੀਆਂ ਨੇ ਇਸ ਸੰਭਾਵਨਾ ਤੋਂ ਨਾਂਹ ਕੀਤੀ ਹੈ ਕਿ ਇਸਦਾ ਕਾਰਨ ਬੱਚਿਆਂ ਨੂੰ ਦਿੱਤੀ ਗਈ ਕੋਵਿਡ ਵੈਕਸੀਨ ਹੋ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਬੀਮਾਰੀ 6 ਮਹੀਨੇ ਦੇ ਛੋਟੇ ਬੱਚਿਆਂ ਵੀ ਵੀ ਪਾਈ ਗਈ ਹੈ, ਜਿਨ੍ਹਾਂ ਨੂੰ ਅਜੇ ਵੈਕਸੀਨ ਨਹੀਂ ਦਿੱਤੀ ਗਈ ਹੈ।

ਕਿਹੜੇ ਦੇਸ਼ ਵਿਚ ਕਿੰਨੇ ਮਾਮਲੇ

  • ਬ੍ਰਿਟੇਨ 114
  • ਇਸਰਾਈਲ 13
  • ਅਮਰੀਕਾ 12
  • ਡੇਨਮਾਰਕ 6
  • ਆਇਰਲੈਂਡ 5
  • ਇਟਲੀ 4
  • ਨੀਦਰਲੈਂਡ 4
  • ਫਰਾਂਸ 2
  • ਨਾਰਵੇ 2
  • ਰੋਮਾਨੀਆ 1
  • ਬੇਲਜੀਅਮ 1

ਇਹ ਵੀ ਪੜ੍ਹੋ: ਕੈਨੇਡਾ ਨੇ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੀ ਯਾਤਰਾ ਸਬੰਧੀ ਪਾਬੰਦੀਆਂ 'ਚ ਦਿੱਤੀ ਢਿੱਲ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News