ਅਜੀਬ ਜੀਵ ਦੇਖ ਵਿਅਕਤੀ ਪਿਆ ਚੱਕਰਾਂ ''ਚ, ਜਾਂਚ ਮਗਰੋਂ ਸਾਹਮਣੇ ਆਇਆ ਸੱਚ
Wednesday, Sep 06, 2017 - 01:44 PM (IST)

ਵੈਨਕੁਵਰ— ਕੈਨੇਡੀਅਨ ਸ਼ਹਿਰ ਵੈਨਕੁਵਰ ਦੇ ਇਕ ਪਾਰਕ 'ਚ ਅਜੀਬ ਜਿਹਾ ਜੀਵ ਦਿਖਾਈ ਦਿੱਤਾ। ਸਟੇਨਲੀ ਪਾਰਕ 'ਚ ਤਲਾਬ 'ਤੇ ਇਕ ਵਿਅਕਤੀ ਨੂੰ ਇਹ ਦਿਖਾਈ ਦਿੱਤਾ। ਦੇਖਣ 'ਚ ਇਹ ਇਕ ਇਨਸਾਨੀ ਦਿਮਾਗ ਵਾਂਗ ਲੱਗਦਾ ਹੈ। ਈਕੋਲਾਜਿਕਲ ਸੋਸਾਇਟੀ ਦੇ ਜੀਵ ਵਿਗਿਆਨੀਆਂ ਨੇ ਇਸ ਜੀਵ ਬਾਰੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਇਹ ਕਲੋਨੀ ਬਣਾ ਕੇ ਰਹਿਣ ਵਾਲੇ ਕਈ ਜੀਵ ਹਨ ਜੋ ਅੱਜ ਤੋਂ ਲਗਭਗ 470 ਮਿਲੀਅਨ ਸਾਲ ਪਹਿਲਾਂ ਵੀ ਪਾਏ ਜਾਂਦੇ ਹਨ।
ਸਟੈਨਲੀ ਪਾਰਕ 'ਚ ਮਿਲੀ ਇਸ ਪ੍ਰਜਾਤੀ ਨੂੰ ਆਮ ਤੌਰ 'ਤੇ 'ਮੈਗਨੀਫਿਸ਼ੀਐਂਟ ਬ੍ਰਾਓਜੋਅਨ ਪੈਕਟਿਨਾਟੇਲਾ' ਕਿਹਾ ਜਾਂਦਾ ਹੈ ਅਤੇ ਪਹਿਲਾਂ ਇਹ ਮਿਸੀਸਿਪੀ ਨਦੀ ਦੇ ਖੇਤਰਾਂ 'ਚ ਮੌਜੂਦ ਸਨ। ਇਹ ਜੀਵ ਆਸਾਨੀ ਨਾਲ ਕਿਸੇ ਨੂੰ ਵੀ ਨਜ਼ਰ ਨਹੀਂ ਆਉਂਦਾ।