ਤਖ਼ਤਾਪਲਟ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਮਿਆਂਮਾਰ 'ਚ ਵਾਇਰਲੈੱਸ ਇੰਟਰਨੈੱਟ ਸੇਵਾ ਬੰਦ

Friday, Apr 02, 2021 - 03:44 PM (IST)

ਤਖ਼ਤਾਪਲਟ ਖ਼ਿਲਾਫ਼ ਪ੍ਰਦਰਸ਼ਨਾਂ ਦੌਰਾਨ ਮਿਆਂਮਾਰ 'ਚ ਵਾਇਰਲੈੱਸ ਇੰਟਰਨੈੱਟ ਸੇਵਾ ਬੰਦ

ਯੰਗੂਨ (ਭਾਸ਼ਾ): ਮਿਆਂਮਾਰ ਵਿਚ ਸੈਨਾ ਦੇ ਆਦੇਸ਼ 'ਤੇ ਸ਼ੁੱਕਰਵਾਰ ਨੂੰ ਵਾਇਰਲੈੱਸ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ। ਇਕ ਸਥਾਨ ਸੇਵਾ ਪ੍ਰਦਾਤਾ ਨੇ ਇਹ ਜਾਣਕਾਰੀ ਦਿੱਤੀ। ਸੱਤਾ ਦੇ ਜੁੰਟਾ ਦੇ ਹੱਥਾਂ ਵਿਚ ਚਲੇ ਜਾਣ ਦੇ ਖ਼ਿਲਾਫ਼ ਪ੍ਰਦਰਸ਼ਨਕਾਰੀਆਂ ਦਾ ਵਿਰੋਧ ਲਗਾਤਾਰ ਜਾਰੀ ਹੈ। ਸਥਾਨਕ ਸੇਵਾ ਪ੍ਰਦਾਤਾ ਓਰੇਡੂ ਵੱਲੋਂ ਆਨਲਾਈਨ ਪੋਸਟ ਕੀਤੇ ਗਏ ਬਿਆਨ ਮੁਤਾਬਕ ਆਵਾਜਾਈ ਅਤੇ ਸੰਚਾਰ ਮੰਤਰਾਲੇ ਵੱਲੋਂ ਵੀਰਵਾਰ ਨੂੰ ਜਾਰੀ ਨਿਰਦੇਸ਼ ਵਿਚ ਅਗਲੇ ਨੋਟਿਸ ਤੱਕ ਸਾਰੀਆਂ ਵਾਇਰਲੈੱਸ ਬ੍ਰਾਡਬੈਂਡ ਡਾਟਾ ਸੇਵਾਵਾਂ ਨੂੰ ਅਸਥਈ ਤੌਰ 'ਤੇ ਬੰਦ ਰੱਖਣ ਲਈ ਕਿਹਾ ਗਿਆ ਹੈ।'' 

ਫਾਈਬਰ ਆਧਾਰਿਤ ਲੈਂਡਲਾਈਨ ਇੰਟਰਨੈੱਟ ਕੁਨੈਕਸ਼ਨ ਹਾਲੇ ਵੀ ਕੰਮ ਕਰ ਰਹੇ ਹਨ ਪਰ ਬਹੁਤ ਹੌਲੀ ਗਤੀ ਨਾਲ।ਸ਼ੁੱਕਰਵਾਰ ਨੂੰ ਹੀ ਨਿਊਯਾਰਕ ਸਥਿਤ ਮਨੁੱਖ ਅਧਿਕਾਰ ਨਿਗਰਾਨੀ ਸੰਸਥਾ ਨੇ ਇਕ ਰਿਪੋਰਟ ਜਾਰੀ ਕਰ ਕੇ ਕਿਹਾ ਕਿ ਮਿਆਂਮਾਰ ਦੀ ਸੈਨਾ ਨੇ ਨੇਤਾਵਾਂ, ਚੋਣ ਅਧਿਕਾਰੀਆਂ, ਪੱਤਰਕਾਰਾਂ, ਕਾਰਕੁਨਾਂ ਅਤੇ ਪ੍ਰਦਰਸ਼ਨਕਾਰੀਆਂ ਸਮੇਤ ਸੈਂਕੜੇ ਲੋਕਾਂ ਨੂੰ ਜ਼ਬਰੀ ਗਾਇਬ ਕਰ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਦਿਆਂ ਉਹ ਕਿਹੜੀਆਂ ਥਾਵਾਂ 'ਤੇ ਹਨ ਜਾਂ ਵਕੀਲਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਉਹਨਾਂ ਤੱਕ ਜਾਣ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹਿਊਮਨ ਰਾਈਟਸ ਵਾਚ ਦੇ ਏਸ਼ੀਆ ਨਿਰਦੇਸ਼ਕ ਬ੍ਰੈਡ ਐਡਮਜ਼ ਨੇ ਕਿਹਾ,''ਮਿਲਟਰੀ ਜੁੰਟਾ ਵੱਲੋਂ ਮਨਮਰਜ਼ੀ ਗ੍ਰਿਫ਼ਤਾਰੀ ਅਤੇ ਜ਼ਬਰੀ ਲੋਕਾਂ ਨੂੰ ਗਾਇਬ ਕਰਨ ਦਾ ਵਿਆਪਕ ਪ੍ਰਯੋਗ ਤਖ਼ਤਾਪਲਟ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਮਨ ਵਿਚ ਡਰ ਪੈਦਾ ਕਰਨ ਵਾਲੇ ਜਾਪਦੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : 8 ਸਾਲ ਬਾਅਦ ਪਤਨੀ ਦੇ ਕਤਲ ਕੇਸ 'ਚੋਂ ਪੰਜਾਬੀ ਨੌਜਵਾਨ ਬਰੀ 

ਉਹਨਾਂ ਨੇ ਕਿਹਾ,''ਸਬੰਧਤ ਸਰਕਾਰਾਂ ਨੂੰ ਹਰੇਕ ਲਾਪਤਾ ਵਿਅਕਤੀ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ ਅਤੇ ਇਸ ਅੱਤਿਆਚਾਰੀ ਸੈਨਾ ਨੂੰ ਅਖੀਰ ਜ਼ਿੰਮੇਵਾਰ ਠਹਿਰਾਉਣ ਲਈ ਜੁੰਟਾ ਨੇਤਾਵਾਂ ਖ਼ਿਲਾਫ਼ ਨਿਰਧਾਰਤ ਆਰਥਿਕ ਪਾਬੰਦੀਆਂ ਲਗਾਉਣੀਆਂ ਚਾਹੀਦੀਆਂ ਹਨ।'' ਦੱਖਣ-ਪੂਰਬੀ ਏਸ਼ੀਆਈ ਰਾਸ਼ਟਰ ਵਿਚ ਸੰਕਟ ਪਿਛਲੇ ਹਫ਼ਤੇ ਤੇਜ਼ੀ ਨਾਲ ਵੱਧ ਗਿਆ। ਪ੍ਰਦਰਸ਼ਨਕਾਰੀਆਂ ਦੇ ਮਾਰੇ ਜਾਣ ਦੇ ਲਿਹਾਜ ਨਾਲ ਅਤੇ ਕਾਰੇਨ ਨਸਲੀ ਘੱਟ ਗਿਣਤੀਆਂ ਦੇ ਗੁਰੀਲਾ ਬਲਾਂ ਖ਼ਿਲਾਫ਼ ਮਿਲਟਰੀ ਹਵਾਈ ਹਮਲਿਆਂ ਦੀ ਗਿਣਤੀ ਦੀ ਨਜਰ ਤੋਂ ਵੀ।

ਨੋਟ- ਮਿਆਂਮਾਰ 'ਚ ਵਾਇਰਸਲੈੱਸ ਇੰਟਰਨੈੱਟ ਸੇਵਾ ਬੰਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News