ਮਿਆਂਮਾਰ ''ਚ ਫੌਜੀ ਸ਼ਾਸਨ ਨੇ ਤਖਤਾਪਲਟ ਦੇ ਵਧਦੇ ਵਿਰੋਧ ਦਰਮਿਆਨ ਕੀਤੀ ਇੰਟਰਨੈੱਟ ਸੇਵਾ ਬੰਦ

Saturday, Feb 06, 2021 - 08:54 PM (IST)

ਮਿਆਂਮਾਰ ''ਚ ਫੌਜੀ ਸ਼ਾਸਨ ਨੇ ਤਖਤਾਪਲਟ ਦੇ ਵਧਦੇ ਵਿਰੋਧ ਦਰਮਿਆਨ ਕੀਤੀ ਇੰਟਰਨੈੱਟ ਸੇਵਾ ਬੰਦ

ਯੰਗੂਨ-ਮਿਆਂਮਾਰ 'ਚ ਆਂਗ ਸਾਨ ਸੂ ਚੀ ਦੀ ਚੁਣੀ ਹੋਈ ਸਰਕਾਰ ਦਾ ਤਖਤਾਪਲਟ ਕਰਨ ਦੇ ਵਿਰੁੱਧ ਵਧ ਰਹੇ ਵਿਰੋਧ ਦੇ ਮੱਦੇਨਜ਼ਰ ਸ਼ਨੀਵਾਰ ਨੂੰ ਫੌਜੀ ਸ਼ਾਸ਼ਨ ਨੇ ਇੰਟਰਨੈੱਟ ਸੇਵਾ ਬੰਦ ਕਰ ਦਿੱਤੀ। ਸ਼ੁੱਕਰਵਾਰ-ਸ਼ਨੀਵਾਰ ਦੀ ਮੱਧ ਰਾਤ ਮੋਬਾਇਲ ਇੰਟਰਨੈੱਟ ਸੇਵਾ ਪ੍ਰਭਾਵਿਤ ਹੋਣੀ ਸ਼ੁਰੂ ਹੋਈ ਅਤੇ ਸ਼ਨੀਵਾਰ ਸਵੇਰੇ ਬ੍ਰਾਡਬੈਂਡ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ। ਉੱਥੇ, ਲੈਂਡਲਾਈਨ ਟੈਲੀਫੋਨ ਸੇਵਾ ਦੇ ਚਾਲੂ ਹੋਣ ਨੂੰ ਲੈ ਕੇ ਮਿਲੀ-ਜੁਲੀ ਖਬਰ ਆ ਰਹੀ ਹੈ।

ਇਹ ਵੀ ਪੜ੍ਹੋ -ਚੀਨ ਦੀ ਧਮਕੀ ਤੋਂ ਬਾਅਦ ਤਾਈਵਾਨ ਨੇ ਗੁਆਨਾ 'ਚ ਵਪਾਰ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਵਾਪਸ

ਇੰਟਰਨੈੱਟ ਪ੍ਰਭਾਵਿਤ ਅਤੇ ਬੰਦ 'ਤੇ ਨਜ਼ਰ ਰੱਖਣ ਵਾਲੇ ਲੰਡਨ ਆਧਾਰਿਤ ਸੇਵਾ ਪ੍ਰਦਾਤਾ 'ਨੈੱਟਬਲਾਕ' ਨੇ ਦੱਸਿਆ ਕਿ ਸ਼ਨੀਵਾਰ ਦੁਪਹਿਰ ਤੋਂ ਮਿਆਂਮਾਰ 'ਚ 'ਇੰਟਰਨੈੱਟ ਸੇਵਾ ਕਰੀਬ-ਕਰੀਬ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਹੈ ਅਤੇ ਸੰਪਰਕ ਸਿਰਫ 16 ਫੀਸਦੀ ਹੀ ਰਹਿ ਗਈ ਹੈ। ਫੌਜੀ ਸ਼ਾਸਨ ਨੇ ਵਧਦੇ ਵਿਰੋਧ ਦੇ ਮੱਦੇਨਜ਼ਰ ਸ਼ੁੱਕਰਵਾਰ ਨੂੰ ਸੰਚਾਰ ਆਪਰੇਟਰਾਂ ਅਤੇ ਇੰਟਰਨੈੱਟ ਸੇਵਾ ਪ੍ਰਦਤਾਵਾਂ ਨੂੰ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਇਸਤੇਮਾਲ 'ਤੇ ਵੀ ਰੋਕ ਲਾਉਣ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ -ਨੇਪਾਲ ਨੂੰ ਕੋਵਿਡ-19 ਟੀਕੇ ਦੀਆਂ ਪੰਜ ਲੱਖ ਖੁਰਾਕਾਂ ਦੇਵੇਗਾ ਚੀਨ

ਉਸ ਦਾ ਕਹਿਣਾ ਹੈ ਕਿ ਇੰਨ੍ਹਾਂ ਪਲੇਟਾਫਾਰਮਸ ਰਾਹੀਂ ਲੋਕ ਫਰਜ਼ੀ ਖਬਰਾਂ ਪ੍ਰਸਾਰਿਤ ਕਰ ਰਹੇ ਹਨ। ਫੌਜੀ ਸ਼ਾਸਨ ਪਹਿਲੇ ਹੀ ਫੇਸਬੁੱਕ ਦੇ ਇਸਤੇਮਾਲ 'ਤੇ ਰੋਕ ਲਾ ਚੁੱਕਿਆ ਹੈ ਪਰ ਇਹ ਪੂਰੀ ਤਰ੍ਹਾਂ ਨਾਲ ਪ੍ਰਭਾਵੀ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਇੰਟਰਨੈੱਟ 'ਤੇ ਪਾਬੰਦੀ ਦੀ ਜਲਦਬਾਜ਼ੀ ਤਖਤਾਪਲਟ ਦੇ ਵਧਦੇ ਵਿਰੋਧ ਨੂੰ ਰੋਕਣ ਲਈ ਹੈ ਕਿਉਂਕਿ ਸ਼ਨੀਵਾਰ ਨੂੰ ਸੜਕਾਂ 'ਤੇ ਕੁਝ ਵੱਡੇ ਪ੍ਰਦਰਸ਼ਨ ਤਖਤਾਪਲਟ ਵਿਰੁੱਧ ਦੇਖਣ ਨੂੰ ਮਿਲੇ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News