ਅਫਗਾਨਿਸਤਾਨ ਨੂੰ ਪਛਾੜ ਸਾਲ 2023 'ਚ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਦੇਸ਼ ਬਣਿਆ ਮਿਆਂਮਾਰ

Thursday, Dec 14, 2023 - 06:44 PM (IST)

ਗੁਰਦਾਸਪੁਰ (ਵਿਨੋਦ) : ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ ਅਨੁਸਾਰ ਅਫਗਾਨਿਸਤਾਨ ’ਚ ਅਫੀਮ ਦੇ ਗੈਰ-ਕਾਨੂੰਨੀ ਵਪਾਰ ਵਿਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਮਿਆਂਮਾਰ ਹੁਣ ਅਫਗਾਨਿਸਤਾਨ ਨੂੰ ਪਛਾੜ ਕੇ ਸਾਲ 2023 ਵਿਚ ਦੁਨੀਆ ਦਾ ਸਭ ਤੋਂ ਵੱਡਾ ਅਫੀਮ ਉਤਪਾਦਕ ਦੇਸ਼ ਬਣਨ ਲਈ ਤਿਆਰ ਹੈ। ਇਸ ਸਾਲ ਮਿਆਂਮਾਰ ’ਚ ਅਫੀਮ ਦਾ ਉਤਪਾਦਨ ਅਫਗਾਨਿਸਤਾਨ ਦੇ ਮੁਕਾਬਲੇ ਤਿੰਨ ਗੁਣਾ ਵੱਧ ਹੋਇਆ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਸੁਖਬੀਰ ਬਾਦਲ ਨੇ ਅਕਾਲੀ ਸਰਕਾਰ ਵੇਲੇ ਹੋਈਆਂ ਬੇਅਦਬੀ ਦੀਆਂ ਘਟਨਾਵਾਂ 'ਤੇ ਮੰਗੀ ਮੁਆਫ਼ੀ

ਸੰਯੁਕਤ ਰਾਸ਼ਟਰ ਆਫਿਸ ਆਨ ਡਰੱਗਜ਼ ਐਂਡ ਕ੍ਰਾਈਮ ਦੀ ਰਿਪੋਰਟ ਅਨੁਸਾਰ ਸਾਲ 2023 ’ਚ ਮਿਆਂਮਾਰ ’ਚ 1060 ਮੀਟ੍ਰਿਕ ਟਨ ਅਫੀਮ ਦਾ ਉਤਪਾਦਨ ਹੋਵੇਗਾ, ਜੋ ਕਿ ਹੈਰੋਇਨ ਤਿਆਰ ਕਰਨ ਲਈ ਮੁੱਖ ਸਮੱਗਰੀ ਹਨ। ਅਫਗਾਨਿਸਤਾਨ ਵਿਚ ਪਿਛਲੇ ਸਾਲ ਅਪ੍ਰੈਲ ਵਿਚ ਤਾਲਿਬਾਨ ਵੱਲੋਂ ਅਫੀਮ ਦੀ ਖੇਤੀ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਅਫਗਾਨਿਸਤਾਨ ਵਿਚ ਅਫੀਮ ਦਾ ਉਤਪਾਦਨ ਲਗਭਗ 74 ਫੀਸਦੀ ਘੱਟ ਕੇ ਸਿਰਫ 330 ਟਨ ਰਹਿ ਗਿਆ ਹੈ। ਜਦੋਂ ਕਿ ਮੌਜੂਦਾ ਸਮੇਂ ’ਚ ਮਿਆਂਮਾਰ, ਲਾਓਸ ਅਤੇ ਥਾਈਲੈਂਡ ਦਰਮਿਆਨ ਗੋਲਡਨ ਟ੍ਰਾਈਐਂਗਲ ਸਰਹੱਦੀ ਇਲਾਕਾ ਲੰਬੇ ਸਮੇਂ ਤੋਂ ਗੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਖਾਸ ਕਰ ਕੇ ਮੇਥਾਮਫੇਟਾਮਾਈਨ ਅਤੇ ਅਫੀਮ ਦੇ ਉਤਪਾਦਨ ਅਤੇ ਸਮੱਗਲਿੰਗ ਦਾ ਕੇਂਦਰ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਬ੍ਰਿਜ ’ਤੇ 2 ਸਾਲਾਂ ਲਈ ਆਵਾਜਾਈ ਮੁਕੰਮਲ ਬੰਦ, ਜਾਣੋ ਕੀ ਰਹੀ ਵਜ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News