ਮਿਆਂਮਾਰ ਦੀ ਅਦਾਲਤ ਨੇ ਸੂ ਕੀ ਦੀ ਪਾਰਟੀ ਦੇ ਦੋ ਮੈਂਬਰਾਂ ਨੂੰ 90 ਅਤੇ 75 ਸਾਲ ਦੀ ਸੁਣਾਈ ਸਜ਼ਾ

11/10/2021 1:16:59 PM

ਬੈਂਕਾਕ (ਏਪੀ)- ਮਿਆਂਮਾਰ ਦੀ ਇੱਕ ਅਦਾਲਤ ਨੇ ਬੇਦਖਲ ਨੇਤਾ ਆਂਗ ਸਾਨ ਸੂ ਕੀ ਦੀ ਸਿਆਸੀ ਪਾਰਟੀ ਦੇ ਦੋ ਮੈਂਬਰਾਂ ਨੂੰ ਭ੍ਰਿਸ਼ਟਾਚਾਰ ਦਾ ਦੋਸ਼ੀ ਪਾਏ ਜਾਣ ਤੋਂ ਬਾਅਦ 90 ਅਤੇ 75 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਸਾਲ 1 ਫਰਵਰੀ ਨੂੰ ਫ਼ੌਜੀ ਤਖਤਾਪਲਟ ਵਿਚ ਬੇਦਖਲ ਸੂ ਕੀ ਦੀ 'ਨੈਸ਼ਨਲ ਲੀਗ ਫੋਰ ਡੈਮੋਕਰੇਸੀ' ਨੂੰ ਸੱਤਾ ਤੋਂ ਬਾਹਰ ਕਰਨ ਤੋਂ ਬਾਅਦ ਪਾਰਟੀ ਦੇ ਕਿਸੇ ਮੈਂਬਰ ਨੂੰ ਸੁਣਾਈ ਗਈ ਇਹ ਸਭ ਤੋਂ ਵੱਡੀ ਸਜ਼ਾ ਹੈ। 

ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਭਾਰਤੀ ਮੂਲ ਦੇ ਸ਼ਖਸ ਦੀ ਮੌਤ ਦੀ ਸਜ਼ਾ 'ਤੇ ਅਦਾਲਤ ਨੇ ਲਗਾਈ ਰੋਕ

ਵਕੀਲ ਜਾਓ ਮਿਨ ਹੁਲਿੰਗ ਨੇ ਦੱਸਿਆ ਕਿ ਕੇਇਨ ਰਾਜ ਦੇ ਸਾਬਕਾ ਯੋਜਨਾ ਮੰਤਰੀ ਥਾਨ ਨੰਗ ਨੂੰ ਮੰਗਲਵਾਰ ਨੂੰ ਇੱਕ ਅਦਾਲਤ ਨੇ  ਭ੍ਰਿਸ਼ਟਾਚਾਰ ਦੇ ਛੇ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਅਤੇ ਉਸ ਨੂੰ 90 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਉੱਥੇ ਕਾਇਨ ਰਾਜ ਦੇ ਸਾਬਕਾ ਮੁੱਖ ਮੰਤਰੀ ਅਤੇ ਸੂ ਕੀ ਦੀ ਰਾਜਨੀਤਕ ਪਾਰਟੀ ਦੇ ਇੱਕ ਚੋਟੀ ਦੇ ਮੈਂਬਰ ਨੈਨ ਖਿਨ ਹਤਵੇ ਮਿਇੰਟ ਨੂੰ ਪੰਜ ਦੋਸ਼ਾਂ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਹਰੇਕ ਲਈ 15 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ। 

ਪੜ੍ਹੋ ਇਹ ਅਹਿਮ ਖਬਰ-ਆਸਟ੍ਰੇਲੀਆ ਨੇ ਘੱਟ ਨਿਕਾਸੀ ਵਾਲੀਆਂ ਤਕਨਾਲੋਜੀਆਂ ਲਈ ਨਿਵੇਸ਼ ਫੰਡ ਕੀਤਾ ਲਾਂਚ

ਉੱਧਰ ਸੂ ਕੀ 'ਤੇ ਵੀ ਭ੍ਰਿਸ਼ਟਾਚਾਰ ਅਤੇ ਹੋਰ ਅਪਰਾਧਿਕ ਦੋਸ਼ਾਂ 'ਚ ਮੁਕੱਦਮਾ ਚੱਲ ਰਿਹਾ ਹੈ। ਸੂ ਕੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ  ਉਸ ਨੂੰ ਬਦਨਾਮ ਕਰਨ ਅਤੇ ਫ਼ੌਜੀ ਤਖ਼ਤਾ ਪਲਟ ਨੂੰ ਜਾਇਜ਼ ਠਹਿਰਾਉਣ ਲਈ ਇਹ ਮਨਘੜਤ ਦੋਸ਼ ਲਾਏ ਜਾ ਰਹੇ ਹਨ। ਸੂ ਕੀ ਕਿਸੇ ਵੀ ਮਾਮਲੇ 'ਚ ਦੋਸ਼ੀ ਪਾਏ ਜਾਣ 'ਤੇ ਚੋਣ ਨਹੀਂ ਲੜ ਸਕੇਗੀ। ਫ਼ੌਜ ਨੇ ਦੇਸ਼ ਵਿੱਚ ਸਰਕਾਰ ਬਣਾਉਣ ਲਈ 2023 ਵਿੱਚ ਚੋਣਾਂ ਕਰਵਾਉਣ ਦਾ ਵਾਅਦਾ ਕੀਤਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News