ਮਿਆਂਮਾਰ ਦੀ ਫੌਜ ਨੇ ਸ਼ੁਰੂ ਕੀਤੀ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰਾਂ ਦੀ ਅੰਦਰੂਨੀ ਜਾਂਚ

Saturday, Oct 14, 2017 - 09:55 AM (IST)

ਮਿਆਂਮਾਰ ਦੀ ਫੌਜ ਨੇ ਸ਼ੁਰੂ ਕੀਤੀ ਰੋਹਿੰਗਿਆ ਮੁਸਲਮਾਨਾਂ 'ਤੇ ਅੱਤਿਆਚਾਰਾਂ ਦੀ ਅੰਦਰੂਨੀ ਜਾਂਚ

ਯੰੰਗੂਨ(ਭਾਸ਼ਾ)— ਮਿਆਂਮਾਰ ਵਿਚ ਫੌਜ ਨੇ ਰੋਹਿੰਗਿਆ ਮੁਸਲਮਾਨਾਂ ਖਿਲਾਫ ਕਾਰਵਾਈ ਦੌਰਾਨ ਸੈਨਿਕਾਂ ਦੇ ਚਾਲ ਚਲਣ ਦੀ ਅੰਦਰੂਨੀ ਜਾਂਚ ਸ਼ੁਰੂ ਕੀਤੀ ਹੈ। ਕਮਾਂਡਰ ਇਨ ਚੀਫ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਸ ਲਈ ਲੈਫਟੀਨੈਂਟ-ਜਨਰਲ ਅਯੇ ਬਿਨ ਦੀ ਅਗਵਾਈ ਵਿਚ ਇਕ ਕਮੇਟੀ ਗਠਿੱਤ ਕੀਤੀ ਗਈ ਹੈ, ਜਿਸ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਸੀਨੀਅਰ ਜਨਰਲ ਮਿਨ ਆਂਗ ਹਲਾਇੰਗ ਨੇ ਫੇਸਬੁੱਕ ਉੱਤੇ ਇਕ ਬਿਆਨ ਪੋਸਟ ਕੀਤੀ ਹੈ ਜਿਸ ਅਨੁਸਾਰ ਕਮੇਟੀ ਜਾਂਚ ਕਰੇਗੀ, ਕੀ ਸੈਨਿਕਾਂ ਨੇ ਫੌਜੀ ਆਚਾਰ ਸੰਹਿਤਾ ਦਾ ਪਾਲਣ ਕੀਤਾ ਹੈ? ਕੀ ਉਨ੍ਹਾਂ ਨੇ ਅਭਿਆਨ ਦੌਰਾਨ ਠੀਕ ਤਰੀਕੇ ਨਾਲ ਹੁਕਮ ਦਾ ਪਾਲਣ ਕੀਤਾ ਹੈ? ਇਸ ਤੋਂ ਬਾਅਦ (ਕਮੇਟੀ) ਪੂਰੀ ਜਾਣਕਾਰੀ ਜਾਰੀ ਕਰੇਗੀ। ਧਿਆਨਦੇਣ ਯੋਗ ਹੈ ਕਿ ਮਿਆਂਮਾਰ ਦੇ ਬੰਗਲਾਦੇਸ਼ ਪਲਾਇਨ ਕਰਨ ਵਾਲੇ ਜ਼ਿਆਦਾਤਰ ਰੋਹਿੰਗਿਆ ਮੁਸਲਮਾਨਾਂ ਨੇ ਮਿਆਂਮਾਰ ਦੀ ਫੌਜ ਉੱਤੇ ਹੱਤਿਆ, ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਹੈ ਪਰ ਉੱਥੇ ਦੀ ਫੌਜ ਨੇ ਇਨ੍ਹਾਂ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਕਿ ਰੋਹਿੰਗਿਆ ਮੁਸਲਮਾਨਾਂ ਖਿਲਾਫ ਕਾਰਵਾਈ ਬੋਧ ਬਾਹੁਲ ਵਾਲੇ ਮਿਆਂਮਾਰ ਦੇ ਸੰਵਿਧਾਨ ਅਨੁਸਾਰ ਕੀਤੀ ਗਈ ਹੈ।


Related News