ਮਿਆਂਮਾਰ ਨੇ ਦੇਸ਼ ''ਚ ਸਾਰੀਆਂ ਉਡਾਣਾਂ ਕੀਤੀਆਂ ਬੰਦ
Monday, Feb 01, 2021 - 05:15 PM (IST)
ਨੇਪੀਡਾਉ (ਭਾਸ਼ਾ): ਮਿਆਂਮਾਰ ਦੀ ਹਵਾਬਾਜ਼ੀ ਸੰਬੰਧੀ ਸਰਕਾਰੀ ਏਜੰਸੀ ਨੇ ਕਿਹਾ ਹੈ ਕਿ ਉਸ ਨੇ ਦੇਸ਼ ਵਿਚ ਸਾਰੀਆਂ ਯਾਤਰੀ ਉਡਾਣਾਂ ਰੋਕ ਦਿੱਤੀਆਂ ਹਨ। ਮਿਆਂਮਾਰ ਵਿਚ ਅਮਰੀਕੀ ਦੂਤਾਵਾਸ ਨੇ ਆਪਣੇ ਫੇਸਬੁੱਕ ਪੇਜ 'ਤੇ ਕਿਹਾ ਕਿ ਯਾਂਗੂਨ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਸੋਮਵਾਰ ਨੂੰ ਬੰਦ ਕਰ ਦਿੱਤੀ ਗਈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ। ਉਸ ਨੇ ਟਵਿੱਟਰ 'ਤੇ ਲਿਖਿਆ ਕਿ ਖ਼ਬਰਾਂ ਤੋਂ ਸੰਕੇਤ ਮਿਲਦਾ ਹੈ ਕਿ ਮਿਆਂਮਾਰ ਵਿਚ ਸਾਰੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਹਨ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਦਾ ਕਹਿਰ, ਰੱਖਿਆ ਮੰਤਰੀ ਸਣੇ ਆਸਟ੍ਰੇਲੀਆਈ ਸਿਆਸਤਦਾਨ ਕੈਨਬਰਾ 'ਚ ਹੋਏ ਕੁਆਰੰਟੀਨ
ਅਮਰੀਕੀ ਦੂਤਾਵਾਸ ਨੇ ਇਹ ਕਹਿੰਦੇ ਹੋਏ ਸੁਰੱਖਿਆ ਐਲਰਟ ਵੀ ਜਾਰੀ ਕੀਤਾ ਕਿ ਉਸ ਨੂੰ ਮਿਆਂਮਾਰ ਦੀ ਨੇਤਾ ਆਂਗ ਸਾਨ ਸੂ ਕੀ ਨੂੰ ਹਿਰਾਸਤ ਵਿਚ ਲੈ ਅਤੇ ਯਾਂਗੂਨ ਸਮੇਤ ਕੁਝ ਥਾਵਾਂ 'ਤੇ ਇੰਟਰਨੈੱਟ ਸੇਵਾਵਾਂ ਬੰਦ ਕਰ ਦੇਣ ਦੀ ਜਾਣਕਾਰੀ ਮਿਲੀ ਹੈ। ਉਸ ਨੇ ਕਿਹਾ,''ਬਰਮਾ ਵਿਚ ਨਾਗਰਿਕ ਅਤੇ ਰਾਜਨੀਤਕ ਅਸ਼ਾਂਤੀ ਦੀ ਸੰਭਾਵਨਾ ਹੈ ਅਤੇ ਅਸੀਂ ਸਥਿਤੀ 'ਤੇ ਨਜ਼ਰ ਰੱਖਾਂਗੇ।'' ਜ਼ਿਕਰਯੋਗ ਹੈ ਕਿ ਅਮਰੀਕਾ ਮਿਆਂਮਾਰ ਦੇ ਪੁਰਾਣੇ ਨਾਮ ਬਰਮਾ ਦੀ ਵਰਤੋਂ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਪਹਿਲਾਂ ਬਿਆਨ ਜਾਰੀ ਕਰ ਕੇ ਕਿਹਾ ਸੀ ਕਿ ਉਹ ਸੋਮਵਾਰ ਨੂੰ ਸੈਨਾ ਵੱਲੋਂ ਸੱਤਾ 'ਤੇ ਕਬਜ਼ੇ ਨੂੰ ਲੈ ਕੇ ਸਾਵਧਾਨ ਹੈ।
ਪੜ੍ਹੋ ਇਹ ਅਹਿਮ ਖਬਰ- ਐਡੀਲੇਡ ਦੇ ਸ਼ਹਿਰ “ਮੁਰੇ ਬ੍ਰਿਜ” 'ਚ ਕਿਸਾਨੀ ਅੰਦੋਲਨ ਦੇ ਹੱਕ 'ਚ ਵੱਡੇ ਸਮਾਗਮ
ਚੀਨ ਨੇ ਕਿਹਾ ਕਿ ਉਹ ਮਿਆਂਮਾਰ ਵਿਚ ਸੋਮਵਾਰ ਨੂੰ ਵਾਪਰੀ ਘਟਨਾ ਦੇ ਬਾਰੇ ਵਿਚ ਸੂਚਨਾਵਾਂ ਜੁਟਾ ਰਿਹਾ ਹੈ। ਚੀਨ ਮਿਆਂਮਾਰ ਦੇ ਸਭ ਤੋਂ ਅਹਿਮ ਆਰਥਿਕ ਹਿੱਸੇਦਾਰਾਂ ਵਿਚੋਂ ਇਕ ਹੈ ਅਤੇ ਉਸ ਨੇ ਇੱਥੇ ਖਾਨਾਂ, ਬੁਨਿਆਦੀ ਢਾਂਚੇ ਅਤੇ ਗੈਸ ਪਾਈਪਲਾਈਨਾਂ ਵਿਚ ਅਰਬਾਂ ਡਾਲਰਾਂ ਦਾ ਨਿਵੇਸ਼ ਕੀਤਾ ਹੋਇਆ ਹੈ। ਮਿਆਂਮਾਰ ਦੀ ਸੈਨਾ ਨੇ ਘੋਸ਼ਣਾ ਕੀਤੀ ਹੈ ਕਿ ਉਹ ਇਕ ਇਕ ਸਾਲ ਦੀ ਐਮਰਜੈਂਸੀ ਮਗਰੋਂ ਨਵੀਆਂ ਚੋਣਾਂ ਕਰਾਏਗੀ। ਉਸ ਨੇ ਸੋਮਵਾਰ ਨੂੰ ਦੇਸ਼ ਦਾ ਕੰਟਰੋਲ ਆਪਣੇ ਹੱਥਾਂ ਵਿਚ ਲੈ ਲਿਆ।
ਨੋਟ- ਮਿਆਂਮਾਰ ਵਿਚ ਉ਼ਡਾਣਾਂ ਰੱਦ ਕੀਤੇ ਜਾਣ ਬਾਰੇ, ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।