ਮਿਆਂਮਾਰ ’ਚ ਫੌਜ ਨੇ ਹੁਣ ਤੱਕ ਲਈ 500 ਲੋਕਾਂ ਦੀ ਜਾਨ, ਸੜਕਾਂ ’ਤੇ ਕੂੜਾ ਸੁੱਟ ਕੇ ਵਿਰੋਧ ਕਰ ਰਹੇ ਲੋਕ

Wednesday, Mar 31, 2021 - 03:00 PM (IST)

ਮਿਆਂਮਾਰ ’ਚ ਫੌਜ ਨੇ ਹੁਣ ਤੱਕ ਲਈ 500 ਲੋਕਾਂ ਦੀ ਜਾਨ, ਸੜਕਾਂ ’ਤੇ ਕੂੜਾ ਸੁੱਟ ਕੇ ਵਿਰੋਧ ਕਰ ਰਹੇ ਲੋਕ

ਇੰਟਰਨੈਸ਼ਨਲ ਡੈਸਕ: ਮਿਆਂਮਾਰ ’ਚ ਸੋਮਵਾਰ ਨੂੰ ਸੁਰੱਖਿਆ ਫੋਰਸ ਦੇ ਹੱਥਾਂ ’ਚ 14 ਹੋਰ ਲੋਕਾਂ ਦੀ ਮੌਤ ਦੇ ਬਾਅਦ 1 ਫਰਵਰੀ ਨੂੰ ਹੋਏ ਫੌਜ ਬਗਾਵਤ ਦੇ ਖ਼ਿਲਾਫ ਚੱਲ ਰਹੇ ਪ੍ਰਦਰਸ਼ਨਾਂ ’ਚ ਮਰਨ ਵਾਲੇ ਲੋਕ ਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਦੀ ਗਿਣਤੀ 500 ਤੋਂ ਵੱਧ ਹੋ ਗਈ ਹੈ। ਇਸ ’ਚ ਮਿਆਂਮਾਰ ਦੀ ਫੌਜ ਨੇ ਮੰਗਲਵਾਰ ਨੂੰ ਦੇਸ਼ ਦੇ ਪੂਰਬੀ ਹਿੱਸੇ ’ਚ ਹੋਰ ਹਵਾਈ ਹਮਲੇ ਕੀਤੇ ਹਨ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਕਾਰਵਾਈ ਦੇ ਕਾਰਨ ਕਾਰੋਨ ਜਾਤੀ ਦੇ ਹਜ਼ਾਰਾਂ ਲੋਕਾਂ ਨੂੰ ਥਾਈਲੈਂਡ ਭੱਜਣਾ ਪਿਆ ਸੀ। ਇਕ ਰਿਪੋਰਟ ਦੇ ਮੁਤਾਬਕ ਅਸੀਂਸਟੇਂਟ ਐਸੋਸੀਏਸ਼ਨ ਫਾਰ ਪਾਲੀਟੀਕਲ ਪ੍ਰਿਜਨਰਸ (ਏ.ਏ.ਪੀ.ਪੀ.) ਨੇ ਹੁਣ ਤੱਕ ਦੇਸ਼ ਵਿਆਪੀ ਮੌਤ ਦਾ ਆਂਕੜਾ 510 ਦੱਸਿਆ ਹੈ। ਸਮਾਚਾਰ ਏਜੰਸੀ ਰਿਪੋਰਟ ਦੇ ਮੁਤਾਬਕ ਹੁਣ ਲੋਕ ਸੜਕਾਂ ’ਤੇ ਕੂੜਾ ਸੁੱਟ ਦੇ ਅੰਦੋਲਨ ਕਰ ਰਹੇ ਹਨ।

ਮਿਆਂਮਾਰ ਦੀ ਵਿਗੜੀ ਸਥਿਤੀ ਕੌਮਾਂਤਰੀ ਕਮਿਉਨਟੀ ਨੂੰ ਚਿੰਤਿਤ ਕਰ ਰਹੀ ਹੈ। ਵਿਸ਼ੇਸ਼ ਰੂਪ ਨਾਲ 27 ਮਾਰਚ ਨੂੰ ਇਕ ਹੀ ਦਿਨ ’ਚ 114 ਲੋਕਾਂ ਦੀ ਮੋਤ ਦੇ ਬਾਅਦ ਚਿੰਤਾ ਕਾਫ਼ੀ ਵੱਧ ਗਈ ਹੈ। ਯੂਰੋਪੀ ਸੰਘ ਨੇ ਇਸ ਨੂੰ ਆਂਤਕ ਦਾ ਦਿਨ ਕਰਾਰ ਦਿੱਤਾ ਹੈ। ਲੋਕਤੰਤਰ ਸਮਰਥਕਾਂ ’ਤੇ ਹੁਣੇ ਹੀ ਵੱਡਾ ਅੱਤਿਆਚਾਰ ਯਾਂਗੂਨ ਦੇ ਦੱਖਣੀ ਡਗਨ ਟਾਊਨਸ਼ਿਪ ’ਚ ਦੇਖਣ ਨੂੰ ਮਿਲਿਆ ਹੈ। ਲੋਕਤੰਤਰ ਸਮਰਥਕਾਂ ’ਤੇ ਹਾਲੀਆ ਵੱਡਾ ਅੱਤਿਆਚਾਰ ਯਾਂਗੂਨ ਦੇ ਦੱਖਣੀ ਡਗਨ ਟਾਊਨਸ਼ਿਪ ’ਚ ਦੇਖਣ ਨੂੰ ਮਿਲਿਆ ਹੈ। ਇੱਥੇ ਆਪਣੇ ਅੱਖਾਂ ਨਾਲ ਖੌਫ਼ਨਾਕ ਮੰਜ਼ਰ ਦੇਖਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ 2 ਦਿਨਾਂ ਦੌਰਾਨ ਇਲਾਕੇ ’ਚ ਫੌਜ ਨੇ ਇਕ ਵਿਸ਼ੇਸ਼ ਮੁਹਿੰਮ ਨੂੰ ਅੰਜਾਮ ਦਿੱਤਾ ਹੈ, ਜਿਸ ਨਾਲ ਪੂਰਾ ਮੁਹੱਲਾ ਦਹਿਸ਼ਤ ’ਚ ਆ ਗਿਆ ਹੈ।

ਵਿਰੋਧੀ ਪ੍ਰਦਰਸ਼ਨਾਂ ਦੇ ਪ੍ਰਮੁੱਖ ਸਮੂਹਾਂ’ਚੋਂ ਇਕ ਦ ਜਨਰਲ ਸਟਰਾਈਕ ਕਮੇਟੀ ਆਫ਼ ਨੈਸ਼ਨਲਿਟੀਜ ਨੇ ਸਮੋਵਾਰ ਨੂੰ ਮਿਆਂਮਾਰ ਦੇ ਜਾਤੀ ਸਸ਼ਤਰ ਸਮੂਹਾਂਤੋਂ ਪ੍ਰਦਰਨਕਾਰੀਆਂ ਦੇ ਪੱਖ ਨਾਲ ਖੜ੍ਹੇ ਹੋਣ ਦੀ ਬੇਨਤੀ ਕੀਤੀ ਹੈ। ਮੰਗਲਵਾਰ ਨੂੰ ਇਸ ਤਰ੍ਹਾਂ ਦੇ ਤਿੰਨ ਸਮੂਹਾਂ ਨੇ ਇਸ ਅਪੀਲ ’ਤੇ ਨੋਟਿਸ ਲਿਆ ਹੈ। ਇਕ ਸੰਯੁਕਤ ਬਿਆਨ ’ਚ ਉਨ੍ਹਾਂ ਨੇ ਫੌਜ ਦੇ ਕਾਰਜਕਰਤਾ ਦੀ ਸਖ਼ਤੀ ਨਾਲ ਨਿੰਦਾ ਕੀਤੀ ਅਤੇ ਕਿਹਾ ਕਿ ਉਹ ਮਿਆਂਮਾਰ ਦੇ ਲਈ ਲੜ ਰਹੇ ਲੋਕਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਆਪਣੀ ਹਮਦਰਦੀ ਸਾਂਝੀ ਕਰਦੇ ਹਨ।


author

Shyna

Content Editor

Related News