ਅਫਰੀਕੀ ਦੇਸ਼ ਨਾਈਜਰ 'ਚ ਤਖ਼ਤਾਪਲਟ! ਫੌਜ ਦਾ ਦਾਅਵਾ-ਰਾਸ਼ਟਰਪਤੀ ਨੂੰ ਸੱਤਾ ਤੋਂ ਕੀਤਾ ਬਾਹਰ

Friday, Jul 28, 2023 - 11:26 AM (IST)

ਅਫਰੀਕੀ ਦੇਸ਼ ਨਾਈਜਰ 'ਚ ਤਖ਼ਤਾਪਲਟ! ਫੌਜ ਦਾ ਦਾਅਵਾ-ਰਾਸ਼ਟਰਪਤੀ ਨੂੰ ਸੱਤਾ ਤੋਂ ਕੀਤਾ ਬਾਹਰ

ਇੰਟਰਨੈਸ਼ਨਲ ਡੈਸਕ- ਪੱਛਮੀ ਅਫਰੀਕੀ ਦੇਸ਼ ਨਾਈਜਰ 'ਚ ਤਖਤਾਪਲਟ ਹੋ ਗਿਆ ਹੈ। ਉੱਥੇ ਹੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਰਾਸ਼ਟਰਪਤੀ ਮੁਹੰਮਦ ਬਾਜੂਮ ਦੀ ਸਰਕਾਰ ਦਾ ਤਖਤਾ ਪਲਟ ਦਿੱਤਾ ਹੈ। ਇੱਥੇ ਸਾਰੀਆਂ ਸੰਸਥਾਵਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਬਾਰਡਰ ਬੰਦ ਕਰ ਦਿੱਤੇ ਗਏ ਹਨ ਅਤੇ ਕਰਫਿਊ ਲਗਾਇਆ ਗਿਆ ਹੈ। ਇਸ ਅਚਾਨਕ ਹੋਏ ਘਟਨਾਕ੍ਰਮ ਨੇ ਨਾਈਜਰ ਦੇ ਆਲੇ ਦੁਆਲੇ ਅਫਰੀਕੀ ਦੇਸ਼ਾਂ ਨੂੰ ਤਣਾਅ ਦੇ ਦਿੱਤਾ ਹੈ। ਕਿਉਂਕਿ ਨਾਈਜਰ ਵਿਚ ਦੁਨੀਆ ਦੇ ਕੁਝ ਸਭ ਤੋਂ ਵੱਡੇ ਯੂਰੇਨੀਅਮ ਦੇ ਭੰਡਾਰ ਹਨ।

PunjabKesari

ਦੱਸ ਦੇਈਏ ਕਿ ਸੈਨਿਕਾਂ ਨੇ ਰਾਸ਼ਟਰੀ ਟੈਲੀਵਿਜ਼ਨ 'ਤੇ ਤਖਤਾਪਲਟ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਕਰਦੇ ਹੋਏ ਫੌਜ ਨੇ ਇਹ ਵੀ ਕਿਹਾ ਹੈ ਕਿ ਨਾਈਜਰ ਦੀਆਂ ਸਾਰੀਆਂ ਸੰਸਥਾਵਾਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ। ਨਿਊਜ਼ ਏਜੰਸੀ ਮੁਤਾਬਕ ਨਾਈਜਰ ਦੇ ਰਾਸ਼ਟਰਪਤੀ ਮੁਹੰਮਦ ਬਾਜ਼ੌਮ ਨੂੰ ਸੱਤਾ ਤੋਂ ਹਟਾ ਦਿੱਤਾ ਗਿਆ ਹੈ। ਰਾਸ਼ਟਰਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਵੀਰਵਾਰ ਨੂੰ ਸੈਨਿਕਾਂ ਦਾ ਇੱਕ ਸਮੂਹ ਰਾਸ਼ਟਰੀ ਟੈਲੀਵਿਜ਼ਨ 'ਤੇ ਦਿਖਾਈ ਦਿੱਤਾ ਅਤੇ ਤਖਤਾਪਲਟ ਦਾ ਐਲਾਨ ਕੀਤਾ। ਇਸ ਘਟਨਾ 'ਤੇ ਅਮਰੀਕਾ ਵੱਲੋਂ ਸਖ਼ਤ ਬਿਆਨ ਆਇਆ ਹੈ। ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਹੈ ਕਿ ਨਾਈਜਰ ਨੂੰ ਦਿੱਤੀ ਜਾਣ ਵਾਲੀ ਸਹਾਇਤਾ ਲੋਕਤੰਤਰੀ ਸ਼ਾਸਨ 'ਤੇ ਨਿਰਭਰ ਕਰੇਗੀ।

ਪੜ੍ਹੋ ਇਹ ਅਹਿਮ ਖ਼ਬਰ-ਅਫਗਾਨਿਸਤਾਨ 'ਚ ਹੜ੍ਹ ਨੇ ਮਚਾਈ ਤਬਾਹੀ, 47 ਲੋਕਾਂ ਦੀ ਮੌਤ ਤੇ 57 ਜ਼ਖ਼ਮੀ

ਪ੍ਰਦਰਸ਼ਨ ਵਿੱਚ ਰਾਸ਼ਟਰਪਤੀ ਦੇ ਗਾਰਡ ਵੀ ਸ਼ਾਮਲ 

PunjabKesari

ਨਾਈਜਰ ਦੇ ਰਾਸ਼ਟਰਪਤੀ ਨੇ ਕਿਹਾ ਕਿ ਰਾਸ਼ਟਰਪਤੀ ਗਾਰਡ ਦੇ ਮੈਂਬਰਾਂ ਨੇ ਉਸ ਖ਼ਿਲਾਫ਼ ਤਖਤਾ ਪਲਟ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਰਾਸ਼ਟਰਪਤੀ ਪਿੱਛੇ ਹਟਦੇ ਨਹੀਂ ਤਾਂ ਫੌਜ ਉਨ੍ਹਾਂ 'ਤੇ ਹਮਲਾ ਕਰਨ ਲਈ ਤਿਆਰ ਹੈ। ਰਾਸ਼ਟਰਪਤੀ ਦੇ ਅਧਿਕਾਰਤ ਟਵਿੱਟਰ ਅਕਾਉਂਟ ਨੇ ਕਿਹਾ ਕਿ ਰਾਸ਼ਟਰਪਤੀ ਗਾਰਡ ਪ੍ਰਦਰਸ਼ਨ ਵਿੱਚ ਸ਼ਾਮਲ ਸੀ। ਉਸ ਨੇ ਹੋਰ ਸੁਰੱਖਿਆ ਬਲਾਂ ਦਾ ਸਹਿਯੋਗ ਲੈਣ ਦੀ ਵੀ ਕੋਸ਼ਿਸ਼ ਕੀਤੀ।

ਫੌਜ ਦੀਆਂ ਗੱਡੀਆਂ ਨੇ ਬਲਾਕ ਕੀਤਾ ਦਰਵਾਜ਼ਾ 

ਮੀਡੀਆ ਰਿਪੋਰਟਾਂ ਮੁਤਾਬਕ ਪ੍ਰਦਰਸ਼ਨਕਾਰੀ ਗਾਰਡ ਰਾਸ਼ਟਰਪਤੀ ਬਾਜ਼ੂਮ ਨੂੰ ਰਾਜਧਾਨੀ ਨਿਆਮੇ ਦੇ ਰਾਸ਼ਟਰਪਤੀ ਮਹਿਲ ਦੇ ਅੰਦਰ ਰੱਖਣਾ ਚਾਹੁੰਦੇ ਸਨ। ਬੁੱਧਵਾਰ ਸਵੇਰੇ ਰਾਸ਼ਟਰਪਤੀ ਮਹਿਲ ਅਤੇ ਨਾਲ ਲੱਗਦੇ ਮੰਤਰਾਲਿਆਂ ਨੂੰ ਫੌਜ ਦੀਆਂ ਗੱਡੀਆਂ ਨੇ ਰੋਕ ਦਿੱਤਾ। ਇੱਥੋਂ ਤੱਕ ਕਿ ਕਰਮਚਾਰੀ ਵੀ ਆਪਣੇ ਦਫ਼ਤਰ ਨਹੀਂ ਪਹੁੰਚ ਸਕੇ। ਹਾਲਾਂਕਿ ਬਾਜ਼ੂਮ ਦੇ ਸਮਰਥਕਾਂ ਨੇ ਰਾਸ਼ਟਰਪਤੀ ਕੰਪਲੈਕਸ ਵੱਲ ਵਧਣ ਦੀ ਕੋਸ਼ਿਸ਼ ਕੀਤੀ, ਪਰ ਰਾਸ਼ਟਰਪਤੀ ਗਾਰਡ ਦੇ ਮੈਂਬਰਾਂ ਨੇ ਚੇਤਾਵਨੀ ਦੇ ਕੇ ਉਨ੍ਹਾਂ ਨੂੰ ਖਦੇੜ ਦਿੱਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News