ਪੂਰਬੀ ਯੇਰੂਸ਼ਲਮ ਨੂੰ ਫਿਲਸਤੀਨ ਦੀ ਰਾਜਧਾਨੀ ਘੋਸ਼ਿਤ ਕੀਤਾ ਜਾਵੇ : ਮੁਸਲਮਾਨ ਦੇਸ਼

12/14/2017 11:30:05 AM

ਇਸਤਾਂਬੁਲ,(ਭਾਸ਼ਾ)— 50 ਤੋਂ ਵਧੇਰੇ ਮੁਸਲਿਮ ਦੇਸ਼ਾਂ ਨੇ ਯੇਰੂਸ਼ਲਮ ਨੂੰ ਇਜ਼ਰਾਇਲ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਲਈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੰਦਾ ਕਰਦੇ ਹੋਏ ਕੌਮਾਂਤਰੀ ਭਾਈਚਾਰੇ ਤੋਂ ਪੂਰਬੀ ਯੇਰੂਸ਼ਲਮ ਨੂੰ ਫਿਲਸਤੀਨ ਦੀ ਰਾਜਧਾਨੀ ਦੇ ਤੌਰ 'ਤੇ ਮਾਨਤਾ ਦੇਣ ਦੀ ਅਪੀਲ ਕੀਤੀ। ਇੱਥੇ 50 ਤੋਂ ਵਧੇਰੇ ਮੁਸਲਿਮ ਦੇਸ਼ਾਂ ਦੀ ਸਿਖਰ ਸੰਮੇਲਨ 'ਚ ਮੇਜ਼ਬਾਨੀ ਕਰਨ ਵਾਲੇ ਤੁਰਕੀ ਦੇ ਰਾਸ਼ਟਰਪਤੀ ਤਾਇਪੇ ਐਰਦੋਗਨ ਨੇ ਸੰਮੇਲਨ 'ਚ ਕਿਹਾ ਕਿ ਅਮਰੀਕਾ ਦੇ ਕਦਮ ਮਗਰੋਂ ਵਾਸ਼ਿੰਗਟਨ ਨੇ ਇਜ਼ਰਾਇਲ-ਫਿਲਸਤੀਨੀ ਸੰਘਰਸ਼ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਵਿਚੋਲੇ ਦੇ ਰੂਪ 'ਚ ਆਪਣੀ ਭੂਮਿਕਾ ਨੂੰ ਵੀ ਖਤਮ ਕਰ ਦਿੱਤਾ। ਐਰਦੋਗਨ ਨੇ ਇਸਲਾਮੀ ਸਹਿਯੋਗ ਸੰਗਠਨ ਦੀ ਬੈਠਕ ਦੇ ਅਖੀਰ 'ਚ ਕਿਹਾ,''ਹੁਣ ਤੋਂ ਪੱਖਪਾਤੀ ਅਮਰੀਕਾ ਲਈ ਇਜ਼ਰਾਇਲ ਅਤੇ ਫਿਲਸਤੀਨ ਦੇ ਵਿਚਕਾਰ ਵਿਚੋਲਗੀ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਉਨ੍ਹਾਂ ਨੇ ਇਸ ਮਾਮਲੇ 'ਚ ਸੰਯੁਕਤ ਰਾਸ਼ਟਰ 'ਚ ਚੁੱਕਣ ਦੀ ਵੀ ਵਕਾਲਤ ਕੀਤੀ।


Related News