ਮੁਸਲਿਮ ਨਾਈ ਹੁਣ ਹਿੰਦੂਆਂ ਦੇ ਵਾਲ ਕੱਟਣ ਤੋਂ ਕਰਨ ਲੱਗੇ ਇਨਕਾਰ, ਕਿਹਾ, '...ਤਾਂ ਸੁੱਟਣਾ ਪਵੇਗਾ ਆਪਣਾ ਸਾਮਾਨ'
Wednesday, Jul 24, 2024 - 12:40 AM (IST)
ਗੁਰਦਾਸਪੁਰ/ਇਸਲਾਮਾਬਾਦ (ਵਿਨੋਦ) : ਉੱਤਰ ਪ੍ਰਦੇਸ਼ ਦੇ ਕਾਂਵੜ ਮਾਰਗ ’ਤੇ ਦੁਕਾਨਦਾਰਾਂ ਦੇ ਨਾਂ ਲਿਖਣ ਦਾ ਮਾਮਲਾ ਇਸ ਸਮੇਂ ਕਾਫੀ ਗਰਮਾਇਆ ਹੋਇਆ ਹੈ। ਵਿਰੋਧੀ ਧਿਰ ਦੇ ਆਗੂਆਂ ਨੇ ਇਸ ਨੂੰ ਘੱਟ ਗਿਣਤੀ ਭਾਈਚਾਰੇ ਵਿਰੁੱਧ ਨਫ਼ਰਤ ਫੈਲਾਉਣ ਵਾਲਾ ਦੱਸਿਆ ਹੈ। ਇਸ ਨੂੰ ਖ਼ਾਸ ਤੌਰ ’ਤੇ ਮੁਸਲਮਾਨਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਪਰ ਇਸੇ ਦੌਰਾਨ ਪਾਕਿਸਤਾਨ ਤੋਂ ਇਕ ਖ਼ਬਰ ਆਈ ਹੈ, ਜਿਥੇ ਹਿੰਦੂਆਂ ਨੂੰ ਇਕ ਵੱਖਰੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਪਾਕਿਸਤਾਨ ਵਿਚ ਹਿੰਦੂਆਂ ਦੇ ਵਾਲ ਮੁਸਲਮਾਨ ਨਾਈ ਵੱਲੋਂ ਨਹੀਂ ਕੱਟੇ ਜਾਂਦੇ, ਇਹ ਸਿਰਫ਼ ਹਿੰਦੂ ਨਾਈ ਹੀ ਜਾਣਦੇ ਹਨ। ਇਸ ਦਾ ਇਕ ਵੀਡੀਓ ਵੀ ਵਾਇਰਲ ਹੋ ਰਿਹਾ ਹੈ। ਸੂਤਰਾਂ ਮੁਤਾਬਕ ਪ੍ਰੀਤਮ ਦਾਸ ਪਾਕਿਸਤਾਨ ਤੋਂ ਯੂਟਿਊਬਰ ਹੈ। ਉਸ ਨੇ ਬਲਾਗਰ ਦਾਸ ਨਾਂ ਦੇ ਚੈਨਲ ’ਤੇ ਪਾਕਿਸਤਾਨ ’ਚ ਹਿੰਦੂਆਂ ਦੀ ਹਾਲਤ ਬਿਆਨ ਕੀਤੀ ਹੈ।
ਇਹ ਵੀ ਪੜ੍ਹੋ- ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ ਜੀਜਾ-ਸਾਲੇ ਨੇ ਰੋਲ਼ੀ ਕੁੜੀ ਦੀ ਪੱਤ, ਉੱਤੋਂ ਮੁਲਜ਼ਮ ਦੇ ਪਿਓ ਨੇ ਚੜ੍ਹਾਇਆ ਵੱਖਰਾ ਚੰਨ
ਵੀਡੀਓ ’ਚ ਉਹ ਦੱਸਦਾ ਹੈ ਕਿ ਜਦੋਂ ਉਹ ਨਾਈ ਦੀ ਦੁਕਾਨ ’ਤੇ ਗਿਆ ਅਤੇ ਆਪਣੀ ਪਛਾਣ ਹਿੰਦੂ ਵਜੋਂ ਦੱਸੀ ਤਾਂ ਉਸ ਦੇ ਵਾਲ ਕੱਟਣ ਤੋਂ ਇਨਕਾਰ ਕਰ ਦਿੱਤਾ ਗਿਆ। ਇਕ ਨਾਈ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਕਿ ਜੇ ਉਹ ਵਾਲ ਕੱਟੇ ਤਾਂ ਉਸ ਨੂੰ ਆਪਣਾ ਸਾਮਾਨ ਸੁੱਟ ਦੇਣਾ ਪਵੇਗਾ।
ਪ੍ਰੀਤਮ ਦਾਸ ਨੇ ਵੀਡੀਓ ’ਚ ਦਾਅਵਾ ਕੀਤਾ ਕਿ ਉਹ ਸਭ ਤੋਂ ਪਹਿਲਾਂ ਪੰਜਾਬ ਸੂਬੇ ਦੇ ਸਾਦਿਕਾਬਾਦ ਇਲਾਕੇ ’ਚ ਕੁਝ ਮੁਸਲਿਮ ਨਾਈਆਂ ਦੀਆਂ ਦੁਕਾਨਾਂ ’ਤੇ ਗਿਆ ਸੀ। ਉਥੇ ਜਦੋਂ ਉਸ ਨੇ ਆਪਣੀ ਪਛਾਣ ਹਿੰਦੂ ਦੱਸ ਕੇ ਆਪਣੇ ਵਾਲ ਕੱਟਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਿੱਧਾ ਇਨਕਾਰ ਕਰ ਦਿੱਤਾ। ਜਦੋਂ ਉਹ ਉਸ ਨੂੰ ਇਸ ਦਾ ਕਾਰਨ ਪੁੱਛਦਾ ਹੈ ਤਾਂ ਨਾਈ ਕਹਿੰਦਾ ਹੈ ਕਿ ਹਿੰਦੂ ਆਪਣੇ ਵਾਲ ਕੱਟਣੇ ਪਸੰਦ ਨਹੀਂ ਕਰਦੇ।
ਇਹ ਵੀ ਪੜ੍ਹੋ- ਮਾਮੂਲੀ ਗੱਲ ਤੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਸੜਕ ਵਿਚਕਾਰ ਸ਼ਰੇਆਮ ਵੱਢ'ਤਾ ਨੌਜਵਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e