Trump ਦੀ ਜਿੱਤ 'ਤੇ ਮਸਤ ਹੋਏ Musk, ਸਿੰਕ ਲੈ ਕੇ ਨਿਕਲੇ ਬਾਹਰ, ਫੋਟੋ ਕੀਤੀ ਸ਼ੇਅਰ
Wednesday, Nov 06, 2024 - 02:15 PM (IST)
ਵਾਸ਼ਿੰਗਟਨ- ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਦੇ ਨਤੀਜੇ ਆ ਗਏ ਹਨ। ਰਿਪਬਲਿਕਨ ਡੋਨਾਲਡ ਟਰੰਪ ਨੇ ਡੈਮੋਕ੍ਰੇਟ ਦੀ ਕਮਲਾ ਹੈਰਿਸ ਨੂੰ ਹਰਾ ਦਿੱਤਾ ਹੈ। ਟਰੰਪ ਦੇ ਸਮਰਥਕ ਜਿੱਤ ਦਾ ਜਸ਼ਨ ਮਨਾ ਰਹੇ ਹਨ। ਇਸ ਦੌਰਾਨ ਐਲੋਨ ਮਸਕ ਨੇ ਇਕ ਬੇਹੱਦ ਮਜ਼ਾਕੀਆ ਫੋਟੋ ਪੋਸਟ ਕੀਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਡੋਨਾਲਡ ਟਰੰਪ ਨਾਲ ਗੱਲ ਕਰਦੇ ਹੋਏ ਇਕ ਫੋਟੋ ਸ਼ੇਅਰ ਕੀਤੀ ਸੀ। ਐਲੋਨ ਮਸਕ ਨੇ ਆਪਣੇ ਐਕਸ ਪਲੇਟਫਾਰਮ (ਪੁਰਾਣਾ ਨਾਮ ਟਵਿੱਟਰ) 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਉਹ ਇੱਕ ਸਿੰਕ ਲਿਜਾਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ ਨੇ ਲਿਖਿਆ ਹੈ ਕਿ Let That Sink In, ਜੋ ਅਸਲ ਵਿੱਚ ਇੱਕ ਵਾਕੰਸ਼ ਹੈ। ਇਸਦਾ ਅਰਥ ਹੈ ਕਿਸੇ ਦੇ ਬਿਆਨ ਨੂੰ ਸਮਝਣਾ ਜਾਂ ਵਿਚਾਰਨਾ।
ਭਾਰਤ ਸਮੇਤ ਦੁਨੀਆ ਦੀਆਂ ਨਜ਼ਰਾਂ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ 'ਤੇ ਸਨ। ਹੁਣ ਤਸਵੀਰ ਸਾਫ ਹੋ ਗਈ ਹੈ ਅਤੇ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ। ਇਸ ਪੂਰੀ ਚੋਣ ਮੁਹਿੰਮ ਦੌਰਾਨ ਐਲੋਨ ਮਸਕ ਨੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਡੋਨਾਲਡ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ। ਇੰਨਾ ਹੀ ਨਹੀਂ ਇਸ ਦੌਰਾਨ ਉਹ ਕਈ ਵਾਰ ਡੋਨਾਲਡ ਟਰੰਪ ਦੇ ਸਮਰਥਨ 'ਚ ਐਕਸ 'ਤੇ ਪੋਸਟ ਕਰਦੇ ਵੀ ਨਜ਼ਰ ਆ ਚੁੱਕੇ ਹਨ।
Elon Musk ਦੀਆਂ ਹੋਰ ਪੋਸਟਾਂ
ਐਲੋਨ ਮਸਕ ਨੇ ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ ਐਕਸ ਪਲੇਟਫਾਰਮ (ਪੁਰਾਣਾ ਨਾਮ ਟਵਿੱਟਰ) 'ਤੇ ਇਕ ਹੋਰ ਪੋਸਟ ਸਾਂਝੀ ਕੀਤੀ। ਇਸ ਪੋਸਟ 'ਚ ਐਲੋਨ ਮਸਕ ਨੇ ਡੋਨਾਲਡ ਟਰੰਪ ਨਾਲ ਆਪਣੀ ਫੋਟੋ ਸ਼ੇਅਰ ਕੀਤੀ ਹੈ। ਇਹ ਫੋਟੋ ਹਾਲ ਹੀ ਦੀ ਲੱਗ ਰਹੀ ਹੈ, ਜਿਸ 'ਚ ਉਹ ਗਿਣਤੀ ਵਾਲੇ ਦਿਨ ਡਾਇਨਿੰਗ ਟੇਬਲ 'ਤੇ ਬੈਠ ਕੇ ਇਕ-ਦੂਜੇ ਨਾਲ ਗੱਲਾਂ ਕਰਦੇ ਨਜ਼ਰ ਆ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਜਿੱਤ ਮਗਰੋਂ Trump ਦਾ ਸੰਬੋਧਨ, ਕਿਹਾ-ਇਤਿਹਾਸ ਦਾ ਸਭ ਤੋਂ ਵੱਡਾ ਰਾਜਨੀਤਕ ਪਲ
ਕੀ ਐਲੋਨ ਮਸਕ ਵੀ ਬਣੇਗਾ ਮੰਤਰੀ
ਐਲੋਨ ਮਸਕ ਡੋਨਾਲਡ ਟਰੰਪ ਦੇ ਸਮਰਥਨ ਵਿਚ ਲਗਾਤਾਰ ਪ੍ਰਚਾਰ ਅਤੇ ਪੋਸਟਿੰਗ ਕਰ ਰਹੇ ਹਨ। ਇੰਨਾ ਹੀ ਨਹੀਂ ਉਨ੍ਹਾਂ ਨੇ ਇਕ ਪੋਸਟ ਵੀ ਪਾਈ ਸੀ ਜਿਸ 'ਚ AI ਦੀਆਂ ਤਸਵੀਰਾਂ ਦਿਖਾਈਆਂ ਗਈਆਂ ਸਨ। ਉਸ ਤਸਵੀਰ ਵਿਚ ਐਲੋਨ ਮਸਕ ਦਾ ਏਆਈ ਅਵਤਾਰ ਮੰਤਰੀ ਵਜੋਂ ਸਹੁੰ ਚੁੱਕ ਰਿਹਾ ਸੀ ਅਤੇ ਉਸ ਨੇ ਵਿਭਾਗ ਦੇ ਨਾਂ ਦਾ ਵੀ ਜ਼ਿਕਰ ਕੀਤਾ ਸੀ।
ਇਸ ਪੋਸਟ ਤੋਂ ਪਹਿਲਾਂ ਐਲੋਨ ਮਸਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵੀ ਪੋਸਟ ਕੀਤਾ ਸੀ, ਜੋ ਕਿ ਏਆਈ ਨਾਲ ਤਿਆਰ ਕੀਤਾ ਗਿਆ ਸੀ। ਇਸ AI ਵੀਡੀਓ 'ਚ ਏਲੋਨ ਮਸਕ ਅਤੇ ਡੋਨਾਲਡ ਟਰੰਪ ਦੇ AI ਅਵਤਾਰ ਡਾਂਸ ਕਰਦੇ ਨਜ਼ਰ ਆਏ। ਇਹ ਵੀਡੀਓ ਇੰਟਰਨੈੱਟ 'ਤੇ ਵਾਇਰਲ ਹੋ ਗਿਆ ਹੈ। ਇੰਨਾ ਹੀ ਨਹੀਂ ਮਸਕ ਨੇ ਰਾਕੇਟ ਲਾਂਚ ਦੀ ਫੋਟੋ ਵੀ ਪੋਸਟ ਕੀਤੀ ਹੈ। ਇਸ 'ਚ ਉਨ੍ਹਾਂ ਨੇ ਕੈਪਸ਼ਨ ਦਿੱਤਾ- ਭਵਿੱਖ ਬਹੁਤ ਸ਼ਾਨਦਾਰ ਹੋਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।