Musk ਨੇ ਉਡਾਇਆ Trudeau ਦਾ ਮਜ਼ਾਕ, 'ਕੁੜੀ' ਆਖ ਕੀਤਾ ਸੰਬੋਧਿਤ

Thursday, Jan 09, 2025 - 12:10 PM (IST)

Musk ਨੇ ਉਡਾਇਆ Trudeau ਦਾ ਮਜ਼ਾਕ, 'ਕੁੜੀ' ਆਖ ਕੀਤਾ ਸੰਬੋਧਿਤ

ਵਾਸ਼ਿੰਗਟਨ: ਸੱਤਾਧਾਰੀ ਲਿਬਰਲ ਪਾਰਟੀ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅੰਤਰਰਾਸ਼ਟਰੀ ਪੱਧਰ 'ਤੇ ਟਰੋਲ ਹੋ ਰਹੇ ਹਨ। ਹੁਣ ਟੈਕ ਟਾਇਕੂਨ ਅਤੇ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਐਲੋਨ ਮਸਕ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਟਿੱਪਣੀ ਵਿੱਚ ਜਸਟਿਨ ਟਰੂਡੋ ਨੂੰ ਸੰਬੋਧਨ ਕਰਨ ਲਈ 'ਲੜਕੀ' ਸ਼ਬਦ ਦੀ ਵਰਤੋਂ ਕੀਤੀ। ਮਸਕ ਨੇ ਇਹ ਵੀ ਲਿਖਿਆ ਕਿ ਟਰੂਡੋ ਹੁਣ ਕੈਨੇਡਾ ਦੇ ਗਵਰਨਰ ਨਹੀਂ ਹਨ, ਇਸ ਲਈ ਉਹ ਜੋ ਕਹਿੰਦੇ ਹਨ, ਉਸ ਨਾਲ ਕੋਈ ਫ਼ਰਕ ਨਹੀਂ ਪੈਂਦਾ। ਇੱਥੇ ਦੱਸ ਦੇਈਏ ਕਿ ਜਸਟਿਨ ਟਰੂਡੋ ਨੂੰ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਈ ਵਾਰ 'ਕੈਨੇਡਾ ਦਾ ਗਵਰਨਰ' ਕਿਹਾ ਹੈ। ਟਰੰਪ ਨੇ ਕੈਨੇਡਾ ਨੂੰ ਅਮਰੀਕਾ ਵਿੱਚ ਮਿਲਾਉਣ ਦੀ ਇੱਛਾ ਵੀ ਪ੍ਰਗਟਾਈ ਹੈ।

ਮਸਕ ਨੇ ਜਸਟਿਨ ਟਰੂਡੋ ਬਾਰੇ ਕਹੀ ਇਹ ਗੱਲ

ਜਸਟਿਨ ਟਰੂਡੋ ਨੇ ਸੋਮਵਾਰ (6 ਜਨਵਰੀ) ਨੂੰ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਉਸਨੇ ਆਪਣੇ ਅਸਤੀਫ਼ੇ ਦੇ ਭਾਸ਼ਣ ਦਾ ਵੀਡੀਓ ਆਪਣੇ ਸਾਬਕਾ ਹੈਂਡਲ ਰਾਹੀਂ ਸਾਂਝਾ ਕੀਤਾ ਸੀ। ਇਸ ਵੀਡੀਓ ਤੋਂ ਬਾਅਦ ਜਦੋਂ ਟਰੂਡੋ ਨੇ ਐਕਸ 'ਤੇ ਆਪਣੀ ਨਵੀਂ ਪੋਸਟ ਵਿੱਚ ਲਿਖਿਆ ਕਿ ਕੈਨੇਡਾ ਦੇ ਅਮਰੀਕਾ ਦਾ ਹਿੱਸਾ ਬਣਨ ਦੀ ਕੋਈ ਸੰਭਾਵਨਾ ਨਹੀਂ ਹੈ, ਤਾਂ ਮਸਕ ਨੇ ਟਿੱਪਣੀ ਵਿੱਚ ਮਜ਼ਾਕ ਉਡਾਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਐਪਲ ਦੀ ਵੱਡੀ ਕਾਰਵਾਈ, ਅਮਰੀਕਾ 'ਚ ਭਾਰਤੀਆਂ ਸਮੇਤ 185 ਕਰਮਚਾਰੀ ਕੱਢੇ

ਜਸਟਿਨ ਟਰੂਡੋ ਨੇ X 'ਤੇ ਲਿਖਿਆ,"ਇਸ ਗੱਲ ਦੀ ਕੋਈ ਸੰਭਾਵਨਾ ਨਹੀਂ ਹੈ ਕਿ ਕੈਨੇਡਾ ਸੰਯੁਕਤ ਰਾਜ ਅਮਰੀਕਾ ਦਾ ਹਿੱਸਾ ਬਣੇਗਾ। ਦੋਵਾਂ ਦੇਸ਼ਾਂ ਦੇ ਕਾਮਿਆਂ ਅਤੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਸਭ ਤੋਂ ਵੱਡੇ ਵਪਾਰਕ ਅਤੇ ਸੁਰੱਖਿਆ ਭਾਈਵਾਲ ਹੋਣ ਦਾ ਫਾਇਦਾ ਹੁੰਦਾ ਹੈ।'' ਜਸਟਿਨ ਟਰੂਡੋ ਦੀ ਇਸੇ ਪੋਸਟ 'ਤੇ ਐਲੋਨ ਮਸਕ ਨੇ ਟਿੱਪਣੀ ਵਿੱਚ ਲਿਖਿਆ, 'ਕੁੜੀ, ਤੁਸੀਂ ਹੁਣ ਕੈਨੇਡਾ ਦੀ ਗਵਰਨਰ ਨਹੀਂ ਹੋ, ਇਸ ਲਈ ਤੁਸੀਂ ਜੋ ਵੀ ਕਹੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News