ਮੁਸ਼ੱਰਫ ਦੀ ਮ੍ਰਿਤਕ ਦੇਹ ਪੁੱਜੀ ਕਰਾਚੀ; ਪਾਕਿਸਤਾਨੀ ਸੈਨੇਟ ''ਚ ਸ਼ਰਧਾਂਜਲੀ ਦੇਣ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

Tuesday, Feb 07, 2023 - 03:37 AM (IST)

ਮੁਸ਼ੱਰਫ ਦੀ ਮ੍ਰਿਤਕ ਦੇਹ ਪੁੱਜੀ ਕਰਾਚੀ; ਪਾਕਿਸਤਾਨੀ ਸੈਨੇਟ ''ਚ ਸ਼ਰਧਾਂਜਲੀ ਦੇਣ ਨੂੰ ਲੈ ਕੇ ਹੋਇਆ ਜ਼ਬਰਦਸਤ ਹੰਗਾਮਾ

ਇਸਲਾਮਾਬਾਦ (ਏ. ਐੱਨ. ਆਈ.)- ਪਾਕਿਸਤਾਨ ਦੇ ਸਾਬਕਾ ਫੌਜੀ ਸ਼ਾਸਕ ਪਰਵੇਜ਼ ਮੁਸ਼ੱਰਫ ਨੂੰ ਸ਼ਰਧਾਂਜਲੀ ਦੇਣ ਨੂੰ ਲੈ ਕੇ ਸੋਮਵਾਰ ਨੂੰ ਸੈਨੇਟ ਵਿਚ ਮਤਭੇਦ ਸਾਹਮਣੇ ਆਏ। ਜਨਰਲ ਮੁਸ਼ੱਰਫ (79) ਦਾ ਲੰਬੀ ਬਿਮਾਰੀ ਤੋਂ ਬਾਅਦ ਐਤਵਾਰ ਨੂੰ ਦੁਬਈ ਦੇ ਇਕ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਪਾਕਿਸਤਾਨੀ ਸੰਸਦ ’ਚ ਪਰੰਪਰਾ ਹੈ ਕਿ ਦੇਸ਼ ਦੇ ਕਿਸੇ ਮੰਨੇ-ਪ੍ਰਮੰਨੇ ਨੇਤਾ ਜਾਂ ਵਿਅਕਤੀ ਦੀ ਮੌਤ ’ਤੇ ਸੰਸਦ ’ਚ ‘ਫਾਤਿਹਾ’ ਪੜ੍ਹਿਆ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ: ਜਲੰਧਰ MP ਜ਼ਿਮਨੀ ਚੋਣ ਨੂੰ ਲੈ ਕੇ ਜਾਰੀ ਹੋਏ ਨਿਰਦੇਸ਼, ਪ੍ਰਸ਼ਾਸਨ ਨੇ ਅਰੰਭੀਆਂ ਤਿਆਰੀਆਂ

ਜਦੋਂ ਸੋਮਵਾਰ ਨੂੰ ਮੁਸ਼ੱਰਫ ਲਈ ‘ਫਾਤਿਹਾ’ ਪੜ੍ਹਨ ਦੀ ਗੱਲ ਆਈ, ਤਾਂ ਸੈਨੇਟ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਨੇਤਾ ਸੈਨੇਟਰ ਸ਼ਹਿਨਾਦ ਵਸੀਮ ਨੇ ਫਾਤਿਹਾ ਪੜ੍ਹਨ ਦਾ ਪ੍ਰਸਤਾਵ ਦਿੱਤਾ, ਜਿਸ ਨੂੰ ਉਨ੍ਹਾਂ ਦੀ ਪਾਰਟੀ ਦੇ ਹੋਰ ਮੈਂਬਰਾਂ ਨੇ ਸਮਰਥਨ ਦਿੱਤਾ। ਜਦੋਂ ਸੱਜੇ ਪੱਖੀ ਜਮਾਤ-ਏ-ਇਸਲਾਮੀ ਦੇ ਸੈਨੇਟਰ ਮੁਸ਼ਤਾਕ ਅਹਿਮਦ ਤੁਰਕੀ ਵਿਚ ਭੂਚਾਲ ਦੇ ਪੀੜਤਾਂ ਲਈ ਸਾਂਝੇ ਤੌਰ ’ਤੇ ਫਾਤਿਹਾ ਪੜ੍ਹਨ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਮੁਸ਼ੱਰਫ ਲਈ ਵੀ ਫਾਤਿਹਾ ਪੜ੍ਹਨ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਉਹ ਸਿਰਫ ਭੁਚਾਲ ਵਿਚ ਮਾਰੇ ਗਏ ਲੋਕਾਂ ਲਈ ਹੀ ਫਾਤਿਹਾ ਪੜਨਗੇ। ਉਨ੍ਹਾਂ ਦੇ ਇਨਕਾਰ ਕਰਨ ਤੋਂ ਬਾਅਦ ਸੰਸਦ ਮੈਂਬਰਾਂ ’ਚ ਕਾਫੀ ਹੰਗਾਮਾ ਹੋਇਆ।

ਇਹ ਖ਼ਬਰ ਵੀ ਪੜ੍ਹੋ - ਪਾਕਿਸਤਾਨ ’ਚ ਸਿੱਖ ਭਰਾਵਾਂ ਦੇ ਕੇਸਾਂ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿਖੇਧੀ, ਪੁਲਸ 'ਤੇ ਵੀ ਲਾਏ ਦੋਸ਼

ਦੂਜੇ ਪਾਸੇ, ਜਨਰਲ ਪਰਵੇਜ਼ ਮੁਸ਼ੱਰਫ਼ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਦੁਬਈ ਤੋਂ ਇਕ ਵਿਸ਼ੇਸ਼ ਜਹਾਜ਼ ਵਿਚ ਇੱਥੇ ਲਿਆਂਦੀ ਗਈ ਅਤੇ ਮੰਗਲਵਾਰ ਨੂੰ ਕਰਾਚੀ ਵਿਚ ਸਪੁਰਦ-ਏ-ਖਾਕ ਕਰ ਦਿੱਤੀ ਜਾਵੇਗੀ। ਮੁਸ਼ੱਰਫ ਦੀ ਪਤਨੀ ਸਬਾਹ, ਬੇਟਾ ਬਿਲਾਲ, ਧੀ ਅਤੇ ਹੋਰ ਕਰੀਬੀ ਰਿਸ਼ਤੇਦਾਰ ਮ੍ਰਿਤਕ ਦੇਹ ਨੂੰ ਲੈ ਕੇ ਮਾਲਟਾ ਏਵੀਏਸ਼ਨ ਕੰਪਨੀ ਦੇ ਵਿਸ਼ੇਸ਼ ਜਹਾਜ਼ ਵਿਚ ਇੱਥੇ ਪੁੱਜੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News