ਨਰਸਿੰਗ ਵਿਦਿਆਰਥਣ ਦਾ ਕਤਲ ਅਮਰੀਕਾ ''ਚ ਇੱਕ ਸਿਆਸੀ ਸਕੈਂਡਲ ਹੈ : ਟਰੰਪ
Sunday, Mar 03, 2024 - 03:24 PM (IST)
ਵਾਸ਼ਿੰਗਟਨ (ਰਾਜ ਗੋਗਨਾ)- ਜਿਵੇਂ-ਜਿਵੇਂ ਅਮਰੀਕੀ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਸਿਆਸਤ ਗਰਮਾ ਰਹੀ ਹੈ। ਮੈਕਸੀਕੋ ਨਾਲ ਸਰਹੱਦੀ ਵਿਵਾਦ ਵੀ ਵਿਗੜਦਾ ਜਾ ਰਿਹਾ ਹੈ। ਲੇਕਨ ਰਿਲੇ (22) ਸਾਲਾ ਕੁੜੀ ਜੋ ਕਿ ਨਰਸਿੰਗ ਦੀ ਵਿਦਿਆਰਥਣ ਸੀ, ਦਾ ਹਾਲ ਹੀ ਵਿੱਚ ਇੱਕ ਗੈਰ-ਕਾਨੂੰਨੀ ਪ੍ਰਵਾਸੀ ਨੇ ਕਤਲ ਕਰ ਦਿੱਤਾ ਸੀ। ਰਿਪਬਲਿਕਨ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ 'ਚ ਅੱਗੇ ਚੱਲ ਰਹੇ ਦੇਸ਼ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ 'ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ।
ਉਹ ਹਾਲ ਹੀ ਵਿੱਚ ਟੈਕਸਾਸ ਵਿੱਚ ਸਰਹੱਦ 'ਤੇ ਗਏ ਸਨ ਅਤੇ ਉੱਥੇ ਇੱਕ ਭਾਸ਼ਣ ਵਿੱਚ ਰਾਸ਼ਟਰਪਤੀ ਬਾਈਡੇਨ ਦੀ ਉਨ੍ਹਾਂ ਆਲੋਚਨਾ ਕੀਤੀ। ਉਨ੍ਹਾਂ ਨੇ ਦੇਸ਼ ਵਿੱਚ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਵਿੱਚ ਵਾਧੇ ਲਈ ਜੋਅ ਬਾਈਡੇਨ ਦੇ ਹੱਥਕੰਡੇ ਨੂੰ ਵੀ ਜ਼ਿੰਮੇਵਾਰ ਠਹਿਰਾਇਆ। ਟਰੰਪ ਨੇ ਲੇਕਿਨ ਰਿਲੇ ਦੇ ਮਾਤਾ-ਪਿਤਾ ਨਾਲ ਫੋਨ 'ਤੇ ਵੀ ਗੱਲ ਕੀਤੀ। ਉਸ ਨੇ ਕਿਹਾ ਕਿ ਉਹ ਰਿਲੇ ਨੂੰ ਕਦੇ ਨਹੀਂ ਭੁੱਲੇਗਾ ਅਤੇ ਰਾਸ਼ਟਰਪਤੀ ਬਾਈਡੇਨ ਨੇ ਉਸ ਦੇ ਕਤਲ ਦੀ ਪਰਵਾਹ ਨਹੀਂ ਕੀਤੀ। ਇਕ ਹੋਰ ਭਾਰਤੀ ਮੂਲ ਦੇ ਨੇਤਾ ਵਿਵੇਕ ਰਾਮਾਸਵਾਮੀ, ਜੋ ਪਹਿਲਾਂ ਹੀ ਰਿਪਬਲਿਕਨ ਰਾਸ਼ਟਰਪਤੀ ਅਹੁਦੇ ਦੀ ਨਾਮਜ਼ਦਗੀ ਦੀ ਦੌੜ ਤੋਂ ਬਾਹਰ ਹੋ ਚੁੱਕੇ ਹਨ, ਨੇ ਵੀ ਇਸੇ ਮੁੱਦੇ 'ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੰਦਭਾਗੀ ਖ਼ਬਰ: ਅਫਰੀਕੀ ਦੇਸ਼ ਆਈਵਰੀ ਕੋਸਟ 'ਚ ਮਿਲੀਆਂ ਦੋ ਭਾਰਤੀਆਂ ਦੀਆਂ ਲਾਸ਼ਾਂ
ਬਾਈਡੇਨ ਨੇ ਕਿਹਾ ਕਿ ਜਾਰਜ ਫਲਾਈਡ ਪੁਲਿਸਿੰਗ ਐਕਟ ਬਿੱਲ ਨੂੰ ਪਾਸ ਕਰਨ ਲਈ, ਲੇਕਨ ਰਿਲੇ ਨੂੰ ਸੁਰੱਖਿਅਤ ਬਾਰਡਰ ਬਿੱਲ ਪਾਸ ਕਰਨਾ ਚਾਹੀਦਾ ਹੈ, ਜਿਸ ਨਾਲ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਮਿਲੇਗਾ ਅਤੇ ਪੁਲਸ 'ਤੇ ਬੋਝ ਘਟੇਗਾ। ਇਸ ਦੌਰਾਨ ਜਦੋਂ ਲੇਕਨ ਰਿਲੇ ਸਵੇਰ ਦੀ ਸੈਰ ਲਈ ਗਈ ਤਾਂ ਹਮਲਾਵਰ ਨੇ ਉਸ 'ਤੇ ਹਮਲਾ ਕਰ ਕੇ ਉਸ ਨੂੰ ਅਗਵਾ ਕਰ ਲਿਆ, ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰ ਦਿੱਤਾ ਅਤੇ ਉਸ ਦਾ ਕਤਲ ਕਰ ਦਿੱਤਾ। ਇਸ ਘਿਨਾਉਣੀ ਘਟਨਾ ਨਾਲ ਅਮਰੀਕਾ ਵਿਚ ਸਿਆਸੀ ਬਖੇੜਾ ਪੈ ਗਿਆ ਹੈ। ਇਸ ਸਾਲ ਨਵੰਬਰ ਵਿੱਚ ਹੋਣ ਵਾਲੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਹਿੱਸੇ ਵਜੋਂ, ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਨੂੰ ਨਿਰਧਾਰਤ ਕਰਨ ਲਈ ਪ੍ਰਾਇਮਰੀ ਚੋਣਾਂ ਸ਼ੁਰੂ ਹੋ ਚੁੱਕੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।